ਮੇਘ ਰਾਜ ਮਿੱਤਰ
ਸਦੀਆਂ ਤੋਂ ਜਿਗਿਆਸੂ ਆਦਮੀ ਜਾਨਵਰਾਂ ਤੋਂ ਬਹੁਤ ਕੁਝ ਸਿਖਦੇ ਆ ਰਹੇ ਹਨ। ਇਹਨਾਂ ਨੂੰ ਅਸਮਾਨ ਵਿੱਚ ਉਡਾਰੀ ਮਾਰਦਿਆਂ ਦੇਖ ਕੇ ਮਨੁੱਖ ਨੇ ਹਾਵਾਈ ਜਹਾਜ਼ ਬਣਾਇਆ। ਸੱਪ ਨੂੰ ਡੰਗ ਮਾਰਦੇ ਨੂੰ ਵੇਖ ਕੇ ਮਨੁੱਖ ਨੇ ਇੰਜੈਕਸ਼ਨ ਦੀ ਖੋਜ ਕੀਤੀ ਹੈ। ਚਮਗਿੱਦੜਾਂ ਨੂੰ ਵੇਖ ਕੇ ਮਨੁੱਖ ਨੇ ਰਾੜਾਰ ਦੀ ਕਾਢ ਹੈ।
ਰਾਡਾਰ ਅਜਿਹਾ ਯੰਤਰ ਹੈ ਜਿਹੜਾ ਹਜ਼ਾਰਾਂ ਕਿਲੋਮੀਟਰ ਦੀ ਦੂਰੀ ਤੇ ਉਡਾਨ ਭਰ ਰਹੇ ਦੁਸ਼ਮਨ ਦੇ ਜਹਾਜਾਂ ਨੂੰ ਦੇਖ ਕੇ ਉਹਨਾਂ ਦੀ ਦਿਸ਼ਾ,ਸਪੀਡ, ਉਚਾਈ ਦਾ ਪਤਾ ਲਾ ਸਕਦਾ ਹੈ। ਇਹ ਆਪਣੇ ਅਰਾਂਸਮੀਟਰ ਰਾਹੀਂ ਅਜਿਹੀਆਂ ਬਿਜਲੀ ਚੁੰਬਕੀ ਤਰੰਗਾਂ ਭੇਜਦਾ ਹੈ ਜਿਹੜੀਆਂ ਦੁਸ਼ਮਣ ਦੇ ਜਹਾਜਾਂ ਨਾਲ ਟਕਰਾ ਕੇ ਮੁੜ ਕੇ ਆ ਜਾਂਦੀਆਂ ਹਨ। ਇਸ ਤਰ੍ਹਾਂ ਦੁਸ਼ਮਣ ਦੇ ਜਹਾ੍ਤਜ਼ਾਂ ਦੀਆਂ ਸਾਰੀਆਂ ਹਰਕਤਾਂ ਦੀ ਜਾਣਕਾਰੀ ਹੋ ਜਾਂਦੀ ਹੈ। ਰਾਡਾਰ ਦੁਆਰਾ ਛੱਡੀਆਂ ਜਾਣ ਵਾਲੀਆਂ ਤਰੰਗਾਂ ਦੀ ਆਵਿ੍ਰਤੀ ਬਹੁਤ ਜ਼ਿਆਦਾ ਹੁੰਦੀ ਹੈ। ਇਹ ਪ੍ਰਕਾਸ਼ ਦੇ ਵੇਗ ਨਾਲ ਗਤੀ ਕਰਦੀਆਂ ਹਨ। ਅੱਜ ਰਾਡਾਰ ਦਾ ਪ੍ਰਯੋਗ ਮੌਸਮ ਸਬੰਧੀ ਜਾਣਕਾਰੀ ਪ੍ਰਾਪਤ ਕਰਨ ਲਈ ਵੀ ਕੀਤਾ ਜਾਂਦਾ ਹੈ। ਕੁਝ ਦੇਸ਼ਾਂ ਨੇ ਅਜਿਹੇ ਜਹਾ੍ਤਜ਼ ਵੀ ਬਣਾ ਲਏ ਹਨ ਜਿਹੜੇ ਰਾਡਾਰ ਦੀ ਨਜ਼ਰ ਵਿੱਚ ਨਹੀਂ ਆਉਂਦ। ਕਈ ਵਾਰੀ ਤਾਂ ਜਹਾਜਾਂ ਤੇ ਅਜਿਹੇ ਪੇਂਟ ਕੀਤੇ ਜਾਂਦੇ ਹਨ ਜਿਹੜੇ ਰੇਡੀਉ ਤਰੰਗਾਂ ਨੂੰ ਸੋਖ ਲੈਂਦੇ ਹਨ ਅਤੇ ਕਈ ਜਹਾ੍ਤਜ਼ਾਂ ਤੇ ਅਜਿਹੇ ਪੇਂਟ ਕੀਤੇ ਜਾਂਦੇ ਹਨ ਜਿਹੜੇ ਰੇਡੀਉ ਤਰੰਗਾਂ ਨੂੰ ਸੋਖ ਲੈਂਦੇ ਹਨ ਅਤੇ ਕਈ ਜਹਾਜ਼ਾਂ ਦੀ ਉਡਾਨ ਨੀਵੀਂ ਹੁੰਦੀ ਹੈ ਜੋ ਅਜਿਹੇ ਜਹਾਜ਼ ਰਾਡਾਰ ਦੇ ਪਰਦੇ ਤੇ ਨਹੀਂ ਆਉਂਦੇ ਹਨ।