ਟੈਲੀਵਿਜ਼ਨ ਕਿਵੇਂ ਕੰਮ ਕਰਦਾ ਹੈ?

ਮੇਘ ਰਾਜ ਮਿੱਤਰ

ਰੇਡੀਉ ਦੇ ਸਿਧਾਂਤ ਨੂੰ ਹੋਰ ਵਿਕਸਿਤ ਕਰਕੇ ਵਿਗਿਆਨੀਆਂ ਨੇ ਟੈਲੀਵਿਜ਼ਨ ਦੀ ਕਾਢ ਕੱਢੀ ਹੈ। ਅੱਜ ਅਸੀਂ ਸਮਝਦੇ ਹਾਂ ਕਿ ਟੈਲੀਵੀਜ਼ਨ ਦੇਸ਼ ਵਿਦੇਸ਼ ਵਿੱਚ ਵਾਪਰ ਰਹੀਆਂ ਮੁੱਖ ਘਟਨਾਵਾਂ ਨੂੰ ਸੈਕਿੰਡਾਂ ਵਿੱਚ ਹੀ ਦੁਨੀਆਂ ਦੇ ਕੋਨੇ ਕੋਨੇ ਵਿੱਚ ਪਹੁੰਚਾਉਣ ਦਾ ਕੰਮ ਕਰਦਾ ਹੈ। ਸਾਡੇ ਘਰਾਂ ਵਿੱਚ ਮਨੋਰੰਜਨ ਦਾ ਮੁੱਖ ਸਾਧਨ ਵੀ ਟੈਲੀਵਿਜ਼ਨ ਹੀ ਹੈ ਆਉ ਦੇਖੀਏ ਇਹ ਕਿਵੇਂ ਕੰਮ ਕਰਦਾ ਹੈ।
ਰੇਡੀਉ ਵਿੱਚ ਤਾਂ ਸਿਰਫ ਆਵਾਜ਼ ਦੀਆਂ ਤਰੰਗਾਂ ਨੂੰ ਬਿਜਲੀ ਚੁੰਬਕੀ ਤਰੰਗਾਂ ਵਿੱਚ ਬਦਲਿਆ ਜਾਂਦਾ ਸੀ ਪਰ ਟੈਲੀਵਿਜ਼ਨ ਵਿੱਚ ਤਾਂ ਟੈਲੀਵਿਜ਼ਨ ਕੇਂਦਰ ਤੇ ਆਵਾਜ਼ ਅਤੇ ਤਸਵੀਰ ਦੋਵਾਂ ਨੂੰ ਹੀ ਬਿਜਲੀ ਚੁੰਬਕੀ ਤਰੰਗਾਂ ਵਿੱਚ ਬਦਲ ਕੇ ਇੱਕੋ ਸਮੇਂ ਹਵਾ ਵਿੱਚ ਛੱਡ ਦਿੱਤਾ ਜਾਂਦਾ ਹੈ। ਸਾਡੇ ਘਰਾਂ ਦੇ ਐਂਟੀਨੇ ਇਹਨਾਂ ਬਿਜਲੀ ਚੁੰਬਕੀ ਤਰੰਗਾਂ ਨੂੰ ਫੜ ਕੇ ਮੁੜ ਬਿਜਲੀ ਧਾਰਾ ਵਿੱਚ ਬਦਲ ਦਿੰਦੇ ਹਨ ਅਤੇ ਸਪਸ਼ਟ ਆਵਾਜ਼ ਅਤੇ ਤਸਵੀਰ ਸਾਡੇ ਸਾਹਮਣੇ ਆ ਜਾਂਦੀ ਹੈ। ਜਿਵੇਂ ਅਸੀਂ ਉੱਪਰ ਪੜ੍ਹਿਆ ਹੈ ਕਿ ਪੁਲਿਸ ਕਰਮਚਾਰੀ ਅਜਿਹੇ ਰੇਡੀਉ ਸੈੱਟ ਵਰਤੋਂ ਵਿੱਚ ਲਿਆਉਂਦੇ ਹਨ ਜਿਹਨਾਂ ਵਿੱਚ ਸੁਨੇਹੇ ਭੇਜਣ ਅਤੇ ਪ੍ਰਾਪਤ ਕਰਨ ਦੇ ਪ੍ਰਬੰਧ ਇੱਕੋ ਯੰਤਰ ਵਿੱਚ ਹੁੰਦੇ ਹਨ ਸੋ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਅਜਿਹੇ ਯੰਤਰਾਂ ਨੂੰ ਸਾਰੇ ਦੇਸ਼ ਵਿੱਚ ਦੇਖਾਂਗੇ।

Back To Top