ਮੇਘ ਰਾਜ ਮਿੱਤਰ
ਸਾਡੇ ਦੇਸ਼ ਵਿੱਚ ਮਿਲਣ ਵਾਲੇ ਫਲਾਂ ਨੂੰ ਦੋ ਕਿਸਮਾਂ ਵਿੱਚ ਵੰਡਿਆ ਜਾ ਸਕਦਾ ਹੈ ਮਿੱਠੇ ਤੇ ਖੱਟੇ। ਕੇਲੇ ਆਮ ਤੌਰ ਤੇ ਮਿੱਠੇ ਹੁੰਦੇ ਹਨ ਕਿਉਂਕਿ ਇਹਨਾਂ ਵਿੱਚ ਚੀਨੀ(ਾਂਰੁਚਟੋਸੲ) ਦੀ ਮਾਤਰਾ ਵੱਧ ਹੁੰਦੀ ਹੈ। ਨਿੰਬੂ ਖੱਟੇ ਹੁੰਦੇ ਹਨ ਕਿਉਂਕਿ ਇਹਨਾਂ ਵਿੱਚ ਸਿਟਰਿਕ ਨਾਂ ਦੇ ਤੇਜ਼ਾਬ ਦੀ ਮਾਤਰਾ ਵੱਧ ਹੁੰਦੀ ਹੈ। ਸੰਗਤਰੇ ਖਟ ਮਿੱਟੇ ਹੁੰਦੇ ਹਨ ਕਿਉਂਕਿ ਇਹਨਾਂ ਵਿੱਚ ਤੇਜ਼ਾਬ ਅਤੇ ਚੀਨੀ ਦੀ ਮਾਤਰਾ ਲਗਭਗ ਬਰਾਬਰ ਹੁੰਦੀ ਹੈ। ਫਲਾਂ ਵਿੱਚ ਕੁਝ ਵਿਟਾਮਿਨ, ਸਟਾਰਚ,ਪ੍ਰੋਟੀਨ ਤੇ ਸੈਲੂਲੋਜ ਹੁੰਦੇ ਹਨ ਜਿਸ ਕਰਕੇ ਸਾਰੇ ਫਲਾਂ ਦੇ ਸੁਆਦਾਂ ਵਿੱਚ ਕੁਝ ਅੰਤਰ ਹੁੰਦਾ ਹੈ। ਕਈ ਵਾਰੀ ਇੱਕੋ ਦਰਖੱਤ ਦੇ ਫਲਾਂ ਵਿੱਚ ਵੀ ਇਹਨਾਂ ਪਦਾਰਥਾਂ ਦੀ ਮਾਤਰਾ ਵਿੱਚ ਮਾਮੂਲੀ ਅੰਤਰ ਹੋਣ ਕਾਰਨ ਇਹਨਾਂ ਦੇ ਸੁਆਦ ਵਿੱਚ ਵੀ ਫਰਕ ਹੁੰਦਾ ਹੈ।