ਮੇਘ ਰਾਜ ਮਿੱਤਰ
ਗਰਮੀਆਂ ਦੇ ਮੌਸਮ ਵਿੱਚ ਝੀਲਾਂ ਤੇ ਖਾਈਆਂ ਵਿੱਚ ਇੱਕ ਪੌਦਾ ਉੱਗਦਾ ਹੈ। ਇਸਨੂੰ ਸੁਨਿਹਰੀ ਤੇ ਪੀਲੇ ਰੰਗ ਦੇ ਫੁੱਲਾਂ ਦੇ ਗੁੱਛੇ ਲਗੱਦੇ ਹਨ। ਇਸ ਪੌਦੇ ਦਾ ਨਾਂ ਬਲੈਡਰ ਬੂਟੀ ਹੈ। ਪਾਣੀ ਦੇ ਥੱਲੇ ਇਸ ਨੇ ਇਕ ਨੇ ਇੱਕ ਜਾਲ ਵਿਛਾਇਆ ਹੁੰਦਾ ਹੈ। ਇਸਦੇ ਪੱਤਿਆਂ ਦੇ ਥੱਲੇ ਅਨੇਕਾਂ ਖੁੱਲੇ ਮੂੰਹ ਵਾਲੇ ਬਲੈਡਰ ਹੁੰਦੇ ਹਨ। ਜਿਸ ਵਿੱਚ ਛੋਟੇ-ਛੋਟੇ ਵਾਲ ਆਪਣਾ ਜਾਲ ਵਿਛਾਈ ਰੱਖਦੇ ਹਨ। ਜਦੋਂ ਕੋਈ ਜੀਵ ਇਸ ਬਲੈਡਰ ਵਿੱਚ ਆ ਜਾਂਦਾ ਹੈ ਤਾਂ ਇਸਦਾ ਢੱਕਣ ਬੰਦ ਹੋ ਜਾਂਦਾ ਹੈ। ਲੱਖਾਂ ਹੀ ਬਰੀਕ ਕਿਸਮ ਦੀਆਂ ਨਲੀਆਂ ਦੀ ਸਹਾਇਤਾ ਨਾਲ ਇਹ ਜੀਵ ਨੂੰ ਹਜਮ ਕਰ ਜਾਂਦਾ ਹੈ। ਇਹ ਪੌਦਾ ਸਾਰੇ ਸੰਸਾਰ ਵਿੱਚ ਹੀ ਪਾਇਆ ਜਾਂਦਾ ਹੈ।