ਮੇਘ ਰਾਜ ਮਿੱਤਰ
ਤੁਸੀਂ ਅਕਸਰ ਵੇਖਿਆ ਹੋਵੇਗਾ ਕਿ ਘਾਹ ਦੇ ਮੈਦਾਨ ਵਿੱਚ ਪਈ ਕਿਸੇ ਇੱਟ ਜਾਂ ਪੱਥਰ ਥੱਲੇ ਘਾਹ ਆਮ ਤੌਰ ਤੇ ਦੂਸਰੇ ਉੱਗ ਹੋਏ ਘਾਹ ਦੇ ਮੁਕਾਬਲੇ ਪੀਲਾ ਹੁੰਦਾ ਹੈ। ਆਉ ਇਸਦਾ ਕਾਰਣ ਵੀ ਪਤਾ ਕਰੀਏ। ਅਸੀਂ ਜਾਣਦੇ ਹਾਂ ਕਿ ਹਰੇ ਪੱਤੇ ਸੂਰਜ ਦੀ ਰੌਸ਼ਨੀ ਵਿੱਚ ਹਵਾ ਵਿੱਚੋ ਕਾਰਬਨਡਾਈਅਕਾਸਾਈਡ ਤੇ ਪਾਣੀ ਲੈ ਕੇ ਆਪਣੀ ਖੁਰਾਕ ਤਿਆਰ ਕਰਦੇ ਹਨ। ਜਦੋਂ ਸੂਰਜ ਦੀ ਰੌਸ਼ਨੀ ਇਹਨਾਂ ਨੂੰ ਨਹੀਂ ਮਿਲਦੀ ਤਾਂ ਇਹ ਆਪਣੀ ਖੁਰਾਕ ਤਿਆਰ ਨਹੀਂ ਕਰ ਪਾਉਂਦੇ। ਇਸ ਕਾਰਣ ਇੱਟ ਜਾਂ ਪੱਥਰ ਦੇ ਥੱਲੇ ਲੁਕਿਆਂ ਘਾਹ ਆਪਣੀ ਹੋਰ ਖੁਰਾਕ ਤਿਆਰ ਕਰਨ ਦੇ ਅਸਮਰਥ ਹੁੰਦਾ ਹੈ। ਉਹ ਆਪਣੇ ਵਿੱਚ ਪਹਿਲਾਂ ਜਮਾਂ ਹੋਈ ਖੁਰਾਕ ਨਾਂ ਮਿਲਣ ਕਰਕੇ ਪੀਲਾ ਹੁੰਦਾ ਹੈ