ਮੇਘ ਰਾਜ ਮਿੱਤਰ
ਵਿਦਿਆਰਥੀਉ ਜੇ ਤੁਹਾਨੂੰ ਇਹ ਪੁੱਛਿਆ ਜਾਵੇ ਕਿ ਤੁਹਾਡੇ ਮਕਾਨ ਨੂੰ ਬਣਾਉਣ ਸਮੇਂ ਸਭ ਤੋਂ ਪਹਿਲਾਂ ਕਿਹੜੀ ਇੱਟ ਲਾਈ ਗਈ ਤਾਂ ਤੁਹਾਡਾ ਜਵਾਬ ਹੋਵੇਗਾ ਕਿ ਸਭ ਤੋਂ ਹੇਠਲੀ। ਠੀਕ ਇਸੇ ਤਰ੍ਹਾਂ ਹੀ ਦਰੱਖਤਾਂ ਦੀ ਉਮਰ ਪਤਾ ਕਰਨ ਦਾ ਵੀ ਇੱਕ ਆਸਾਨ ਢੰਗ ਹੈ। ਤੁਸੀ ਜਾਣਦੇ ਹੋ ਕਿ ਹਰ ਸਾਲ ਪਤਝੜ ਦੀ ਰੁੱਤ ਵਿੱਚ ਦਰਖਤ ਆਪਣੇ ਪੱਤੇ ਝਾੜ ਦਿੰਦੇ ਹਨ ਤੇ ਉਹਨਾਂ ਦੇ ਤਣੇ ਦਾ ਉਪਰਲਾ ਛਿਲਕਾ ਵੀ ਲਹਿ ਜਾਂਦਾ ਹੈ। ਅਤੇ ਬਰਸਾਤ ਦੇ ਮੌਸਮ ਵਿੱਚ ਉਹ ਆਪਣੇ ਆਪਣੇ ਨਵੇਂ ਪੱਤੇ ਅਤੇ ਚਮੜੀ ਵੀ ਪ੍ਰਾਪਤ ਕਰ ਲੈਂਦੇ ਹਨ। ਇਸ ਤਰ੍ਹਾਂ ਉਹਨਾਂ ਦੇ ਤਣਿਆਂ ਦਾ ਕੱਟਿਆ ਹੋਇਆ ਤਣਾ ਵੇਖ ਲਵੋ ਅਤੇ ਉਸ ਵਿੱਚ ਗੋਲਾਈਆਂ ਦੀ ਗਿਣਤੀ ਕਰ ਲਵੋ। ਗੋਲਾਈਆਂ ਦੀ ਜਿੰਨੀ ਗਿਣਤੀ ਹੋਵੇਗੀ ਦਰੱਖਤ ਦੀ ਉਮਰ ਵੀ ਉਨੀ ਹੀ ਹੋਵੇਗੀ। ਇੱਥੇ ਹੀ ਬੱਸ ਨਹੀਂ ਜਿਸ ਸਥਾਨ ਤੇ ਗੋਲਾਈ ਦੀ ਚੌੜਾਈ ਵਧੇਰੇ ਹੋਵੇਗੀ ਉਸ ਸਾਲ ਬਰਸਾਤ ਵੀ ਵੱਧ ਹੋਈ ਹੋਵੇਗੀ। ਇਸ ਤਰ੍ਹਾਂ ਦਰੱਖਤ ਬੀਤੇ ਸਮੇਂ ਦੇ ਮੌਸਮਾਂ ਦਾ ਸੂਚਕ ਵੀ ਹੁੰਦੇ ਹਨ।