ਮੇਘ ਰਾਜ ਮਿੱਤਰ
ਡੱਡੂ ਅਜਿਹਾ ਜੀਵ ਹੈ ਜਿਹੜਾ ਬਰਸਾਤ ਸਮੇਂ ਆਪਣੇ ਸਰੀਰ ਵਿੱਚ ਕਾਫੀ ਪਾਣੀ ਜਮਾਂ ਕਰ ਲੈਂਦਾ ਹੈ। ਜਮੀਨ ਵਿੱਚ ਹੀ ਥੱਲੇ ਚਲਿਆ ਜਾਂਦਾ ਹੈ। ਕਾਫੀ ਸਮੇਂ ਲਈ ਇਹ ਆਪਣੀਆਂ ਹਰਕਤਾਂ ਬੰਦ ਰੱਖਦਾ ਹੈ। ਜਿਸ ਨਾਲ ਇਸਦੀ ਖੁਰਾਕ ਤੇ ਪਾਣੀ ਦੀ ਲੋੜ ਨਾ ਮਾਤਰ ਰਹਿ ਜਾਂਦੀ ਹੈ। ਆਪਣੇ ਸਰੀਰ ਵਿੱਚ ਜਮਾਂ ਖੁਰਾਕ ਤੇ ਪਾਣੀ ਸਰੀਰ ਵਿੱਚ ਡੱਡੂ ਬਰਸਾਤ ਦੇ ਮੌਸਮ ਦਾ ਇੰਤਜ਼ਾਰ ਕਰਦਾ ਹੈ ਅਤੇ ਸੁੱਕਾ ਤੇ ਤੀਲਾ ਹੋ ਜਾਂਦਾ ਹੈ। ਮੌਸਮ ਆਉਣ ਤੇ ਫਿਰ ਆਪਣੀਆਂ ਬਿੱਲਾਂ ਵਿੱਚੋ ਵਾਪਸ ਜਮੀਨ ਤੇ ਆ ਜਾਦਾ ਹੈ। ਪਹਿਲੀ ਬਰਸਾਤ ਤੇ ਇੰਜ ਮਾਲੂਮ ਹੁੰਦਾ ਹੈ ਜਿਵੇਂ ਡੱਡਾਂ ਦੀ ਬਰਸਾਤ ਹੋਈ ਹੋਵੇ|