ਮੇਘ ਰਾਜ ਮਿੱਤਰ
ਅੱਜ ਦੇ ਵਿਗਿਆਨਕਾਂ ਨੇ ਇਲਜੈਕਸ਼ਨ ਲਗਾਉਣ ਦਾ ਢੰਗ ਸੱਪ ਤੋਂ ਹੀ ਸਿੱਖਿਆ ਹੈ। ਸੱਪ ਦੇ ਸਿਰ ਵਿੱਚ ਜ਼ਹਿਰ ਦੀ ਥੈਲੀ ਹੁੰਦੀ ਹੈ। ਇਸਦੇ ਮੂਹਰਲੇ ਦੋ ਦੰਦਾਂ ਵਿੱਚ ਸੁਰਾਖ ਹੁੰਦੇ ਹਨ। ਡੰਗ ਮਾਰਨ ਸਮੇਂ ਇਹ ਆਪਣੇ ਦੰਦ ਸ਼ਿਕਾਰ ਦੇ ਸਰੀਰ ਵਿੱਚ ਦਾਖਲ ਕਰ ਦਿੰਦਾ ਹੈ ਤੇ ਸਿਰ ਨੂੰ ਮੋੜਾ ਦੇ ਕੇ ਜ਼ਹਿਰ ਵਾਲੀ ਥੈਲੀ ਤੇ ਦਬਾਉ ਪਾਉਂਦਾ ਹੈ। ਸਿੱਟੇ ਵਜੋਂ ਜ਼ਹਿਰ ਸ਼ਿਕਾਰ ਦੇ ਸਰੀਰ ਵਿੱਚ ਦਾਖਲ ਹੋ ਜਾਂਦਾ ਹੈ। ਇਸ ਲਈ ਸੱਪਾਂ ਨੂੰ ਰੱਖਣ ਵਾਲੇ ਯੋਗੀ ਸੱਪਾਂ ਨੂੰ ਫੜਨ ਸਮੇਂ ਹੀ ਉਸਦੇ ਅਗਲੇ ਦੋ ਦੰਦ ਕੱਢ ਦਿੰਦੇ ਹਨ। ਇਸ ਤਰ੍ਹਾਂ ਉਹ ਇਹਨਾਂ ਸੱਪਾਂ ਨੂੰ ਪਾਲਤੂ ਬਣਾ ਲੈਂਦੇ ਹਨ।