ਡਾਇਨਾਸੌਰ ਕੀ ਹੁੰਦੇ?

ਪਿਛਲੇ ਸਮਿਆਂ ਵਿੱਚ ਧਰਤੀ ਤੇ ਲੱਖਾਂ ਹੀ ਅਜਿਹੇ ਪੌਦੇ ਤੇ ਜਾਨਵਰ ਪੈਦਾ ਹੋਏ ਜਿਹੜੇ ਅੱਜ ਸਾਡੀ ਧਰਤੀ ਤੇ ਉਪਲਬਧ ਨਹੀਂ ਹਨ। ਇਹਨਾਂ ਦਾ ਸਬੂਤ ਧਰਤੀ ਦੀਆਂ ਚਟਾਨਾਂ ਵਿੱਚੋਂ ਮਿਲਣ ਵਾਲੇ ਇਹਨਾਂ ਦੀਆਂ ਹੱਡੀਆਂ ਦੇ ਢਾਂਚੇ ਹਨ। ਵਿਗਿਆਨਕਾਂ ਨੂੰ ਲੱਖਾਂ ਦੀ ਗਿਣਤੀ ਵਿੱਚ ਅਜਿਹੇ ਜਾਨਵਰਾਂ ਦੀਆਂ ਹੱਡੀਆਂ ਮਿਲੀਆਂ ਹਨ ਜਿਹਨਾਂ ਦਾ ਭਾਰ 50 ਟਨ ਤੇ ਲੰਬਾਈ 28 ਮੀਟਰ ਤੋਂ ਵੀ ਵੱਧ ਸੀ। iਂੲਹਨਾਂ ਜਾਨਵਰਾਂ ਨੂੰ ਡਾਇਨਾਸੌਰ ਕਿਹਾ ਜਾਂਦਾ ਹੈ। ਇਹ ਠੰਡੇ ਖੂਨ ਵਾਲੇ ਪ੍ਰਾਣੀ ਸਨ। ਗਰਮੀਆਂ ਵਿੱਚ ਇਹ ਬਹੁਤ ਚੁਸਤ ਹੋ ਜਾਂਦੇ ਸਨ। ਪਰ ਸਰਦੀਆ ਵਿੱਚ ਇਹ ਸੁਸਤ ਰਹਿੰਦੇ ਸਨ। ਕਿਸੇ ਕਾਰਣ ਕਰਕੇ 65 ਮਿਲੀਅਨ ਸਾਲ ਪਹਿਲਾਂ ਆਪਣੇ ਆਪ ਨੂੰ ਵਾਯੂ ਮੰਡਲ ਅਨੁਸਾਰ ਨਾ ਢਾਲਣ ਸਦਕਾ ਇਹਨਾਂ ਦੀਆਂ ਨਸਲਾਂ ਧਰਤੀ ਤੋਂ ਸਦਾ ਲਈ ਅਲੋਪ ਹੋ ਗਈਆਂ ਹਨ।

 

Back To Top