– ਮੇਘ ਰਾਜ ਮਿੱਤਰ
ਇੱਕ ਸ਼ਹਿਦ ਦੇ ਛੱਤੇ ਵਿੱਚ ਲਗਭਗ 80,000 ਮੱਖੀਆਂ ਹੁੰਦੀਆਂ ਹਨ। ਇਹ ਮੱਖੀਆਂ ਤਿੰਨ ਪ੍ਰਕਾਰ ਦੀਆਂ ਹਨ। ਰਾਣੀ ਮੱਖੀ ਇੱਕ ਹੀ ਹੁੰਦੀ ਹੈ ਜੋ ਆਕਾਰ ਵਿੱਚ ਦੂਸਰੀਆਂ ਮੱਖੀਆਂ ਨਾਲੋਂ ਵੱਡੀ ਹੁੰਦੀ ਹੈ ਅੱਜ ਕੱਲ ਬਣਾਏ ਜਾਣ ਵਾਲੇ ਮਧੂ ਮੱਖੀਆਂ ਦੇ ਡੱਬੇ ਇਸੇ ਸਿਧਾਂਤ ਤੇ ਬਣਾਏ ਜਾਂਦੇ। ਹਨ ਕਿ ਉਸ ਵਿੱਚ ਮੱਖੀਆਂ ਦੇ ਆਉਣ ਤੇ ਜਾਣ ਲਈ ਰੱਖੇ ਸੁਰਾਖਾਂ ਵਿੱਚੋਂ ਬਾਕੀ ਮੱਖੀਆਂ ਤਾਂ ਨਿਕਲ ਸਕਦੀਆਂ ਹਨ। ਪਰ ਰਾਣੀ ਮੱਖੀ ਆਪਣੇ ਵੱਡੇ ਆਕਾਰ ਕਰਕੇ ਉਸ ਵਿੱਚੋਂ ਬਾਹਰ ਨਹੀਂ ਨਿਕਲ ਸਕਦੀ। ਸਿਰਫ ਕਾਮਾ ਮੱਖੀਆ ਜੋ ਮਾਦਾ ਹੁੰਦੀਆਂ ਹਨ ਮਖਿਆਲ ਇੱਕਠਾ ਕਰਦੀਆਂ ਹਨ। ਛੱਤੇ ਵਿਚਲੀਆਂ ਨਰ ਮੱਖੀਆਂ ਦਾ ਕੰਮ ਰਾਣੀ ਮੱਖੀ ਦੁਆਰਾ ਦਿੱਤੇ ਆਂਡਿਆਂ ਨੂੰ ਜਰਖੇਜ ਬਣਾਉਣਾ ਹੁੰਦਾ ਹੈ। ਜਿਉਂ ਹੀ ਆਂਡਿਆਂ ਵਿੱਚੋਂ ਬੱਚੇ ਨਿਕਲ ਆਉਂਦੇ ਹਨ ਕਾਮਾ ਮੱਖੀਆਂ ਨਰ ਮੱਖੀਆਂ ਨੂੰ ਮਾਰ ਦਿੰਦੀਆਂ ਹਨ। ਕਾਮਾ ਮੱਖੀਆਂ ਮਖਿਆਲ ਫੁੱਲਾਂ ਤੋਂ ਇੱਕਠਾ ਕਰਦੀਆਂ ਹਨ। ਫੁੱਲਾਂ ਦੀ ਸੁੰਦਰਤਾ ਅਤੇ ਮਖਿਆਲ ਦੇਣ ਦਾ ਵੀ ਇੱਕ ਕਾਰਨ ਹੁੰਦਾ ਹੈ। ਮੱਖੀਆਂ ਤੇ ਹੋਰ ਕੀੜਿਆਂ ਨੂੰ ਆਪਣੇ ਵੱਲ ਖਿੱਚਣ ਦੇ ਲਈ ਤਾਂ ਜੋ ਇਹਨਾਂ ਤੋਂ ਆਪਣੇ ਵਿੱਚ ਪਰ ਪਰਾਗਣ ਕਰਵਾ ਸਕਣ। ਇਸ ਲਈ ਹੀ ਫੁੱਲ ਸੁੰਦਰ ਹੁੰਦੇ ਹਨ ਤੇ ਆਪਣੇ ਵਿੱਚ ਮਿਠਾਸ ਭਰਦੇ ਹਨ। ਕਿੰਨੀ ਸੁੰਦਰ ਹੈ ਇਹ ਕੁਦਰਤ।