ਕਈ ਵਿਅਕਤੀ ਅਜਿਹੇ ਹੁੰਦੇ ਹਨ ਉਹ ਆਟਾ ਪੀਹਣ ਵਾਲੀ ਚੱਕੀ ਦਾ ਪੁੜ ਆਪਣੀ ਛਾਤੀ ਤੇ ਰਖਵਾ ਲੈਂਦੇ ਹਨ ਤੇ ਹਥੌੜੇ ਮਰਵਾ ਕੇ ਉਸ ਪੱਥਰ ਨੂੰ ਆਪਣੀ ਛਾਤੀ ਤੇ ਹੀ ਤੁੜਵਾ ਲੈਂਦਾ ਹਨ। ਪਰ ਜੇ ਉਹਨਾਂ ਨੂੰ ਬਜਰੀ ਦਾ ਇੱਕ ਰੋੜਾ ਆਪਣੀ ਛਾਤੀ ਤੇ ਰੱਖਕੇ ਤੁੜਵਾਉਣ ਲਈ ਕਿਹਾ ਜਾਵੇ ਤਾਂ ਉਹ ਅਜਿਹਾ ਨਹੀਂ ਕਰ ਸਕਣਗੇ। ਇਸ ਵਰਤਾਰੇ ਦੀ ਵਿਗਿਆਨਕ ਵਿਆਖਿਆ ਹੈ। ਪੱਥਰ ਜਿੰਨਾ ਹੀ ਵੱਡਾ ਹੋਵੇਗਾ ਤਾਂ ਉਹ ਵੱਧ ਥਾਂ ਘੇਰੇਗਾ। ਇਸ ਲਈ ਹਥੌੜੇ ਦੁਆਰਾ ਲਗਾਈ ਗਈ ਸੱਟ ਦਾ ਪ੍ਰਭਾਵ ਵੀ ਵੱਧ ਥਾਂ ਤੇ ਹੋਵੇਗਾ। ਮੰਨ ਲੋ ਪੱਥਰ ਦਾ ਭਾਰ 60 ਕਿਲੋ ਹੈ ਤੇ ਹਥੌੜੇ ਦਾ ਭਾਰ1ਕਿਲੋ ਹੈ। ਇਸ ਲਈ ਜਦੋਂ ਹਥੌੜੇ ਨੂੰ ਪੱਥਰ ਤੇ ਟਕਰਾਇਆ ਜਾਂਦਾ ਹੈ ਤਾਂ ਜਿਹੜੀ ਸਪੀਡ ਹਥੌੜੇ ਦੀ ਹੋਵੇਗੀ ਪੱਥਰ ਦੀ ਸਪੀਡ ਉਸਦਾ1/60 ਵਾਂ ਹਿੱਸਾ ਹੋਵੇਗੀ । ਇਸ ਗੱਲ ਦੀ ਪਰਖ ਪੱਥਰ ਨੂੰ ਦਰੱਖਤ ਨਾਲ ਲਟਕਾਕੇ ਉਸ ਤੇ ਹਥੌੜਾ ਮਾਰ ਕੇ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਹਥੌਡੇ ਦਾ ਪ੍ਰਭਾਵ ਪੱਥਰ ਨਾਲ ਛਾਤੀ ਦੇ ਭਾਗ ਤੇ ਹੋ ਜਾਂਦਾ ਹੈ। ਇਸ ਲਈ ਸਾਡੀ ਛਾਤੀ ਤੇ ਸੱਟ ਘੱਟ ਲਗਦੀ ਹੈ।