ਪਹਾੜੀ ਤੋਪਾਂ…(xviii)

ਮੇਘ ਰਾਜ ਮਿੱਤਰ

ਅਗਲੇ ਦਿਨ ਰਾਜੂ ਤੇ ਮਮਤਾ ਮੈਨੂੰ ਫੇਰੀ ਤਾਂ ਬਿਠਾ ਕੇ ਲੈ ਗਏ ਅਤੇ ਇੱਕ ਪਹਾੜੀ ਤੇ ਬੀੜੀਆਂ 19 ਤੋਪਾਂ ਵੀ ਵਿਖਾਈਆਂ ਜੋ ਘਰੋਗੀ ਲੜਾਈਆਂ ਸਮੇਂ ਇਸਤੇਮਾਲ ਕੀਤੀਆਂ ਗਈਆਂ ਸਨ। ਮੇਰੇ ਜਾਣ ਤੋਂ ਪਹਿਲਾਂ ਟਰੱਸਟ ਨੇ ਦੇਸੀ ਖਾਦਾਂ ਨਾਲ ਤਿਆਰ ਕੀਤੀਆਂ ਜਾਂਦੀਆਂ ਭੋਜਨ ਸਮੱਗਰੀਆਂ ਦੇ ਇੱਕ ਮਾਹਰ ਨੂੰ ਕੈਨੇਡਾ ਤੋਂ ਬੁਲਾਇਆ ਸੀ। ਇਸ ਲਈ ਉਹਨਾਂ ਨੇ ਮੇਰੇ ਨਾਲ ਵੀ ਇਸ ਵਿਸ਼ੇ ’ਤੇ ਗੱਲਬਾਤ ਕੀਤੀ। ਮੈਂ ਕਿਹਾ ਕਿ ‘‘ਮੈਂ ਉਸ ਹੱਦ ਤੱਕ ਤਾਂ ਤੁਹਾਡੇ ਨਾਲ ਸਹਿਮਤ ਹੋ ਸਕਦਾ ਹਾਂ ਕਿ ਤੁਸੀਂ ਅਜਿਹੀ ਖੁਰਾਕ ਨਿਊਜੀਲੈਂਡ ਵਿੱਚ ਪੈਦਾ ਕਰਨ ਦੀ ਗੱਲ ਕਰਦੇ ਹੋ। ਕਿਉਂਕਿ ਨਿਉਜੀਲੈਂਡ ਦੀ ਆਬਾਦੀ ਸਿਰਫ ਬਿਆਲੀ ਲੱਖ ਹੈ ਤੇ ਖੇਤਰਫਲ ਕਾਫੀ ਹੈ। ਪਰ ਜੇ ਤੁਸੀਂ ਗੱਲ ਭਾਰਤ ਦੀ ਕਰੋਗੇ ਤਾਂ ਸਾਡੇ ਦੇਸ਼ ਦੀ ਆਬਾਦੀ ਇੱਕ ਅਰਬ ਵੀਹ ਕਰੋੜ ਹੈ ਤੇ ਭੂਮੀ ਆਸਟਰੇਲੀਆਂ ਨਾਲੋਂ ਘੱਟ ਹੈ। ਇਸ ਲਈ ਉੱਥੇ ਰਸਾਇਣਕ ਖਾਦਾਂ ਤੋਂ ਬਗੈਰ ਤਾਂ ਅਸੀਂ ਆਪਣੀ ਅੱਧੀ ਆਬਾਦੀ ਮਾਰ ਲਵਾਂਗੇ।’’ ਮੇਰੇ ਜੁਆਬ ਨਾਲ ਸਾਥੀ ਸੰਤੁਸ਼ਟ ਹੋਏ ਜਾਂ ਨਹੀਂ ਪਰ ਹਕੀਕਤ ਇਹ ਹੀ ਸੀ।

Back To Top