? – ਮਿੱਤਰ ਸਾਹਿਬ ਹੋਮਿਓਪੈਥੀ ਬਾਰੇ ਤੁਹਾਡਾ ਕੀ ਖਿਆਲ ਹੈ। ਕੀ ਹੋਮਿਓਪੈਥੀ ਦਾ ਇਲਾਜ ਵੀ ਅੰਗਰੇਜ਼ੀ ਦਵਾਈਆਂ ਵਾਂਗ ਹੀ ਹੁੰਦਾ ਹੈ। ਕੁੱਝ ਦੋਸਤਾਂ ਅਨੁਸਾਰ ਤੁਸੀਂ ਇਸ ਵਿਸ਼ੇ ਤੇ ਲੇਖ ਲਿਖਿਆ ਸੀ ਜੋ ਸਾਨੂੰ ਪ੍ਰਾਪਤ ਨਹੀਂ ਹੋ ਸਕਿਆ। ਕ੍ਰਿਪਾ ਕਰਕੇ ਹੋਮਿਓਪੈਥੀ ਬਾਰੇ ਜ਼ਰੂਰ ਦੱਸਣਾ। ਕੀ ਹੋਮਿਓਪੈਥੀ ਵੀ ਕਿਸੇ ਬਿਮਾਰੀ ਦਾ ਸਾਰਥਕ ਇਲਾਜ ਕਰ ਸਕਦੀ ਹੈ। ਹੋਮਿਓਪੈਥੀ ਅਤੇ ਐਲੋਪੈਥੀ ਵਿੱਚ ਕੀ ਫਰਕ ਹੈ। ਜ਼ਰੂਰ ਦੱਸਣਾ ਅਤਿ ਮਿਹਰਬਾਨੀ ਹੋਵੇਗੀ।

ਮੇਘ ਰਾਜ ਮਿੱਤਰ

– ਰਣਦੀਪ ਸਿੰਘ, ਮੁਲਤਾਨੀਆ ਰੋਡ, ਬਠਿੰਡਾ
– ਹੋਮਿਓਪੈਥੀ ਬਿਲਕੁਲ ਹੀ ਗੈਰ ਵਿਗਿਆਨਕ ਪ੍ਰਣਾਲੀ ਹੈ। ਇਯ ਦੀਆਂ 30 ਐਕਸ ਪੁਟੈਸ਼ੀ ਵਿੱਚ ਅਤੇ ਇਸ ਤੋਂ ਉੱਪਰ ਦੀਆਂ ਪੁਟੈਸ਼ੀਆਂ ਵਿੱਚ ਕਿਸੇ ਕਿਸਮ ਦੀ ਦਵਾਈ ਦੀ ਮਾਤਰਾ ਨਹੀਂ ਹੁੰਦੀ। ਜੇ ਇਹਨਾਂ ਦੀ ਦਵਾਈ ਵਾਲੀ ਸ਼ੀਸ਼ੀ ਦਾ ਲੇਬਲ ਉੱਤਰ ਜਾਵੇ ਤਾਂ ਦੁਨੀਆਂ ਦੀ ਕੋਈ ਵੀ ਪ੍ਰਯੋਗਸ਼ਾਲਾ ਪਰਖ ਕਰਕੇ ਇਹਨਾਂ ਦੀ ਦਵਾਈ ਦਾ ਨਾਂ ਨਹੀਂ ਦੱਸ ਸਕਦੀ ਕਿਉਂ ਕਿ ਇਸ ਵਿੱਚ ਖੰਡ ਅਤੇ ਸਪਿਰਟ ਤੋਂ ਬਗੈਰ ਕੁਝ ਨਹੀਂ ਹੁੰਦਾ ਹੈ। ਉਂਝ ਵੀ ਦੁਨੀਆਂ ਦੇ ਬਹੁਤੇ ਦੇਸ਼ਾਂ ਵਿੱਚ ਹੋਮਿਓਪੈਥੀ ਦੀ ਪੈ੍ਰਕਟਿਸ ਕਰਨ ਵੇਲੇ ਇੱਕ ਫੱਟੀ ਲਟਕਾਉਣੀ ਪੈਂਦੀ ਹੈ। ਜਿਸ ਉੱਪਰ ਲਿਖਿਆ ਹੁੰਦਾ ਹੈ ਕਿ ਹੋਮਿਓਪੈਥੀ ਦਾ ਜਾਨਵਰਾਂ ਅਤੇ ਮਨੁੱਖਾਂ ਉੱਤੇ ਕੋਈ ਅਸਰ ਨਹੀਂ ਹੁੰਦਾ।
***

 

Back To Top