ਮੇਘ ਰਾਜ ਮਿੱਤਰ
?. ਬ੍ਰਹਿਮੰਡ ਕਿਉਂ ਫੈਲ ਰਿਹਾ ਹੈ ਅਤੇ ਕਿਸ ਦਰ ਨਾਲ ਫੈਲ ਰਿਹਾ ਹੈ ?
?. ਅਮਰੀਕਾ ਦੇ ਸੁਪਰ ਕੰਪਿਊਟਰ ਬਾਰੇ ਦੱਸੋ ਅਤੇ ਪਰਮ 2000 ਨਾਲ ਇਸਦਾ ਮੁਕਾਬਲਾ ਕਰੋ ?
– ਸੁਖਰਾਜ ਧੀਮਾਨ,
ਬੱਸੀ ਰੋਡ, ਸਰਹਿੰਦ
ਜਵਾਬ :
– ਸਮਾਂ ਕੀ ਹੈ ? ਇਹ ਸੁਆਲ ਅਸੀਂ ਆਪਣੇ ਪਾਠਕਾਂ ਉੱਪਰ ਛੱਡ ਰਹੇ ਹਾਂ। ਕੋਈ ਵੀ ਸਾਥੀ ਜੋ ਇਸ ਨੂੰ ਥੋੜੇ੍ਹ ਸ਼ਬਦਾਂ ਵਿੱਚ ਵਧੀਆ ਢੰਗ ਨਾਲ ਬਿਆਨ ਕਰ ਸਕਦਾ ਹੋਵੇ ਜ਼ਰੂਰ ਕਰੇ। ਅਗਲੇ ਅੰਕ ਵਿੱਚ ਅਸੀਂ ਇਸ ਬਾਰੇ ਜ਼ਰੂਰ ਲਾਵਾਂਗੇ।
– ਅਸਲ ਵਿੱਚ ਬ੍ਰਹਿਮੰਡ ਆਪਣੇ ਧਮਾਕੇ ਕਾਰਨ ਪੈਦਾ ਹੋਈ ਗਤੀ ਕਾਰਨ ਹੀ ਫੈਲ ਰਿਹਾ ਹੈ। ਇਸਨੂੰ ਰੋਕਣ ਲਈ ਕੋਈ ਸ਼ਕਤੀ ਨਹੀਂ ਹੈ। ਇਹ 10% ਪਰ ਦੀ ਦਰ ਨਾਲ ਫੈਲ ਰਿਹਾ ਹੈ।
– ਅਮਰੀਕਾ ਕੋਲ ਬਹੁਤ ਹੀ ਸ਼ਕਤੀਸ਼ਾਲੀ ਕੰਪਿਊਟਰ ਹੈ। ਪਰਮ ਨਾਲੋਂ ਵੀ ਵੱਧ ਅਤੇ ਛੇਤੀ ਗਣਨਾ ਕਰ ਸਕਦੇ ਹਨ।
***
?. 17 ਤੋਂ 21 ਜਨਵਰੀ 2000 ਨੂੰ ਕੇਰਲਾ ਦੀ ਰਾਜਧਾਨੀ ਤ੍ਰਿਵੇਂਦਰਮ ਵਿਖੇ ਇੰਡੀਅਨ ਰੈਸ਼ਨਲਿਸਟ ਐਸੋਸੀਏਸ਼ਨ ਦੀ 50 ਸਾਲਾ ਗੋਲਡਨ ਜ਼ੁਬਲੀ ਸਮਾਗਮ ਤੇ ਹੋਈ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਤੁਸੀਂ ਕਿਉਂ ਸ਼ਿਰਕਤ ਨਹੀਂ ਕੀਤੀ ?
?. ਉਂਝ ਤਾਂ ਮੈਂ ਪਹਿਲਾਂ ਵੀ ਕਿਸੇ ਅਖਬਾਰ ਵਿੱਚ ਪੜ੍ਹਿਆ ਸੀ ਪਰ ਮਾਰਚ ਅਪਰੈਲ 2000 ਦੇ ਤਰਕਸ਼ੀਲ ਵਿੱਚ ਪੜ੍ਹਿਆ। ਜਦੋਂ ਮੁਹੰਮ ਬਿਨ ਕਾਸ ਨੇ 712 ਈ. ਵਿੱਚ ਸਿੰਧ ਉੱਤੇ ਹਮਲਾ ਕੀਤਾ ਤਾਂ ਇੱਕ ਸਿੰਧ ਹੈਦਰਾਬਾਦ ਦੇ ਮੰਦਰ ਵਿੱਚੋਂ 17200 ਮਣ ਸੋਨਾ ਜੋ 40 ਤਾਂਬੇ ਦੀਆਂ ਦੇਗਾਂ ਵਿੱਚ ਸੀ ਲੁੱਟਿਆ, ਜਿਸਦਾ ਉਸ ਸਮੇਂ ਮੁੱਲ ਇੱਕ ਅਰਬ 73 ਕਰੋੜ ਰੁਪਿਆ ਸੀ। ਇਸ ਤੋਂ ਬਿਨਾ 60 ਹਜ਼ਾਰ ਸੋਨੇ ਦੀਆਂ ਮੂਰਤੀਆਂ ਜਿਨ੍ਹਾਂ ਵਿੱਚੋਂ ਸਭ ਤੋਂ ਵੱਡੀ ਮੂਰਤੀ ਦਾ ਵਜ਼ਨ 30 ਮਣ ਸੀ। ਤੇ ਹੀਰੇ ਪੰਨੇ ਮਾਣਕ ਉਹ ਉੱਠਾਂ ਤੇ ਲੱਦ ਕੇ ਲੈ ਗਿਆ। ਮਹਿਮੂਦ ਨੇ 1018 ਈ ਵਿੱਚ ਨਗਰਕੋਟ ਮੰਦਰ ਵਿੱਚੋਂ ਜੋ ਲੁੱਟਿਆ ਇਸ ਪ੍ਰਕਾਰ ਹੈ। 700 ਮਣ ਸੋਨੇ ਦੀਆਂ ਮੋਹਰਾਂ, 740 ਮਣ ਸੋਨੇ ਚਾਂਦੀ ਦੇ ਭਾਂਡੇ, 2000 ਮਣ ਚਾਂਦੀ ਤੇ 20 ਮਣ ਹੀਰੇ। ਇਹ ਮੰਦਰਾਂ ਵਿੱਚ ਧਨ ਕੀ ਸੁਰੱਖਿਆ ਖਿਆਲ ਕੀਤਾ ਜਾਂਦਾ ਸੀ ?
?. ਸ਼ਹੀਦੇ ਆਜ਼ਮ ਭਗਤ ਸਿੰਘ ਦੀ ਸਮਾਧ ਤੇ ਉਸ ਦੇ ਪਿੰਡ ਹਰ ਸਾਲ ਤੇ ਹਰ ਵਿਚਾਰਧਾਰਾ ਦੇ ਲੋਕ ਸਟੇਜਾਂ ਜਾ ਗੱਡਦੇ ਹਨ। ਬਹੁਤੇ ਉਸ ਦੀ ਵਿਚਾਰਧਾਰਾ ਦੇ ਵਿਰੋਧੀ ਹਨ। ਇੱਥੋਂ ਤੱਕ ਕਿ ਪਾਰਲੀਮੈਂਟਰੀ ਕਾਮਰੇਡ ਵੀ। ਇਹ ਕਾਹਤੋਂ ਐਸਾ ਆਡੰਬਰ ਪਾਖੰਡ ਰਚਦੇ ਹਨ ?
– ਨਛੱਤਰ ਸਿੰਘ, ਪਿੰਡ ਰੌਲੀ (ਮੋਗਾ)
ਜਵਾਬ :
– ਕੇਰਲ ਵਿਖੇ ਇੰਡੀਅਨ ਰੈਸ਼ਨਲਿਸਟ ਐਸੋਸੀਏਸ਼ਨ ਦੀ 50 ਸਾਲਾ ਗੋਲਡਨ ਜ਼ੁਬਲੀ ਵਿੱਚ ਸ਼ਾਮਲ ਨਾ ਹੋਣ ਦਾ ਕਾਰਨ ਆਰਥਿਕ ਸਮੱਸਿਆਵਾਂ ਸਨ ਹੋਰ ਕੁਝ ਨਹੀਂ।
– ਧਾਰਮਿਕ ਸਥਾਨਾਂ ਦੇ ਪੁਜਾਰੀਆਂ ਦਾ ਖਿਆਲ ਸੀ ਕਿ ਉਹਨਾਂ ਦਾ ਭਗਵਾਨ ਆਪਣੇ ਕੀਮਤੀ ਸਮਾਨ ਦੀ ਰਾਖੀ ਕਰੇਗਾ। ਸੋ ਉਹ ਰਾਖੀ ਨਾ ਕਰ ਸਕਿਆ।
– ਪਾਰਲੀਮੈਂਟਰੀ ਕਾਮਰੇਡ ਲੋਕਾਂ ਵਿੱਚ ਆਪਣੀ ਵਿਚਾਰਧਾਰਾ ਨੂੰ ਲੈ ਜਾਣ ਲਈ ਅਜਿਹਾ ਕੁਝ ਕਰ ਰਹੇ ਹਨ।