?. ਘੜੀ ਦੀਆਂ ਸੂਈਆਂ ਵਿਚਲਾ ਰੇਡੀਅਮ ਹਨੇਰੇ ਵਿੱਚ ਕਿਉਂ ਚਮਕਦਾ ਹੈ ?

ਮੇਘ ਰਾਜ ਮਿੱਤਰ

?. ਪੈਟਰੋਲ ਦੀ ਸ਼ਕਤੀ ਨਾਲ ਕਾਰਾਂ, ਮੋਟਰ ਗੱਡੀਆਂ ਸੜਕਾਂ ਉੱਪਰ ਦੌੜਦੀਆਂ ਹਨ, ਪਰ ਹਵਾਈ ਜਹਾਜ਼ ਵਿਚਲੇ ਪੈਟਰੋਲ ਦੇ ਨਾਲ ਅਜਿਹਾ ਕਿਹੜਾ ਸਿਧਾਂਤ ਹੈ ਜਿਹੜਾ ਇੰਨੇ ਭਾਰੇ ਜਹਾਜ਼ ਨੂੰ ਹਵਾ ਵਿੱਚ ਉਡਾ ਕੇ ਲੈ ਜਾਂਦਾ ਹੈ ?
?. ਮੱਛੀ ਪਾਣੀ ਨੂੰ ਆਪਣੇ ਮੂੰਹ ਵਿੱਚੋਂ ਦੀ ਪਾ ਕੇ ਦੋਨੋਂ ਗਲਫੜਿਆਂ ਰਾਹੀਂ ਬਾਹਰ ਕੱਢਦੀ ਹੈ। ਇਸ ਕ੍ਰਿਆ ਰਾਹੀਂ ਉਸਦੇ ਦੋਨੋ ਗਲਫੜਿਆਂ ਵਿਚਲੀਆਂ ਕੋਸ਼ਿਕਾਵਾਂ ਪਾਣੀ ਵਿੱਚੋਂ ਆਕਸੀਜਨ ਨੂੰ ਵੱਖਰਾ ਕਰਕੇ ਉਸਦੇ ਸਰੀਰ ਨੂੰ ਕਿਵੇਂ ਪਹੁੰਚਾਉਂਦੀਆਂ ਹਨ ?
?. ਪੈਟਰੋਲ ਖੁੱਲੇ੍ਹ ਰੂਪ ਵਿੱਚ ਹਵਾ ਵਿੱਚ ਕਿਉਂ ਉੱਡ ਜਾਂਦਾ ਹੈ, ਜਦੋਂ ਕਿ ਦੂਸਰੇ ਤੇਲ ਅਜਿਹਾ ਨਹੀਂ ਕਰਦੇ ?
– ਰੁਪਿੰਦਰਜੀਤ ਸਿੰਘ ‘‘ਮੌੜ’ ਪੁਲਿਸ ਲਾਇਨ ਸੰਗਰੂਰ
1. ਘੜੀ ਦੀਆਂ ਸੂਈਆਂ ਵਿਚਲਾ ਰੇਡੀਅਮ ਹੌਲੀ ਹੌਲੀ ਘਟਦਾ ਰਹਿੰਦਾ ਹੈ ਅਤੇ ਇਸੇ ਕਾਰਨ ਇਸ ਵਿੱਚ ਥੋੜ੍ਹੀ ਜਿਹੀ ਰੌਸ਼ਨੀ ਪ੍ਰੀਵਰਤਿਤ ਹੁੰਦੀ ਰਹਿੰਦੀ ਹੈ।
2. ਕਾਰਾਂ ਤੇ ਹਵਾਈ ਜਹਾਜ਼ਾਂ ਵਿਚਲੇ ਪੈਟਰੋਲ ਵਿੱਚ ਕੋਈ ਅੰਤਰ ਨਹੀਂ ਹੁੰਦਾ। ਅੰਤਰ ਤਾਂ ਸਿਰਫ਼ ਕਾਰਾਂ ਤੇ ਜਹਾਜ਼ਾਂ ਦੀ ਬਣਤਰ ਅਤੇ ਸ਼ਕਤੀ ਵਿੱਚ ਹੁੰਦਾ ਹੈ।
3. ਮੱਛੀ ਦੇ ਗਲਫੜਿਆਂ ਵਿੱਚ ਮਨੁੱਖੀ ਫੇਫੜਿਆਂ ਦੀ ਤਰ੍ਹਾਂ ਖੂਨ ਦੀਆਂ ਬਾਰੀਕ ਬਾਰੀਕ ਕੋਸ਼ਿਕਾਵਾਂ ਹੁੰਦੀਆਂ ਹਨ। ਜੋ ਸੰਪਰਕ ਵਿੱਚ ਆਉਣ ਵਾਲੀ ਆਕਸੀਜਨ ਨੂੰ ਚੂਸ ਲੈਂਦੀਆਂ ਹਨ।
4. ਖੁੱਲ੍ਹਾ ਪੈਟਰੋਲ, ਹਵਾ ਦੇ ਸੰਪਰਕ ਵਿੱਚ ਪੈਟਰੋਲੀਅਮ ਗੈਸ ਵਿੱਚ ਬਦਲ ਜਾਂਦਾ ਹੈ ਜੋ ਹਵਾ ‘ਤੋਂ ਹਲਕੀ ਹੁੰਦੀ ਹੈ।
***

Back To Top