? – ਕੀ ਘਰੇਲੂ ਮੁਰਗੀਆਂ ਤੇ ਪੋਲਟਰੀ ਫਾਰਮ ਵਾਲੀਆਂ ਮੁਰਗੀਆਂ ਦੇ ਅੰਡਿਆਂ ਵਿੱਚ ਪ੍ਰੋਟੀਨ ਤੇ ਚਰਬੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ।

ਮੇਘ ਰਾਜ ਮਿੱਤਰ

? – ਅੱਗ ਕੀ ਹੈ (ਪਰਿਭਾਸ਼ਾ ਦੱਸੋ ?) ਇਹ ਉੱਪਰ ਵੱਲ ਨੂੰ ਹੀ ਕਿਉਂ ਜਾਂਦੀ ਹੈ। ਜਦੋਂ ਕਿ ਗੁਰੂਤਾਕਰਸ਼ਣ ਕਾਰਣ ਹੋਰ ਸਾਰੀਆਂ ਚੀਜ਼ਾਂ ਧਰਤੀ ਵੱਲ ਆਉਂਦੀਆਂ ਹਨ।
? – ਸੁਰਮਾ ਕੀ ਹੈ ਤੇ ਇਸਦੇ ਗੁਣ ਦੱਸੋ। ਸੁਰਮੇ ਤੇ ਕੱਜਲ ਵਿੱਚ ਕੀ ਅੰਤਰ ਹੈ ਕੀ ਇਹ ਅੱਖਾਂ `ਚ ਪਾਉਣਾ ਲਾਹੇਵੰਦ ਹੈ ਜਾਂ ਨਹੀਂ ਜੇ ਹਾਂ ਤਾਂ ਕਿਉਂ ਜੇ ਨਹੀਂ ਤਾਂ ਨੁਕਸਾਨ ਦੱਸੋ ?
? – ਚਿੜੀਆਂ ਤੁਰਨ ਸਮੇਂ ਛਾਲਾਂ ਮਾਰ ਕੇ ਕਿਉਂ ਤੁਰਦੀਆਂ ਹਨ ਜਦੋਂ ਕਿ ਹੋਰ ਪੰਛੀ ਇਕੱਲਾ-2 ਕਦਮ ਪੁੱਟਦੇ ਹਨ।
? – ਘੜੀਆਂ ਜਾਂ ਛਲੋਚਕ ਦੀ ਪੈਕਿੰਗ ਵਾਲੇ ਲਿਫਾਫੇ ਜਾਂ ਡੱਬੇ ਤੇ ਜਿਹੜੀ ਘੜੀ ਜਾਂ ਛਲੋਚਕ ਦੀ ਤਸਵੀਰ ਬਣੀ ਹੁੰਦੀ ਹੈ ਉਸ ਤੇ ਹਮੇਸ਼ਾ ਟਾਈਮ 10 ਵੱਜ ਕੇ 10 ਮਿੰਟ ਹੀ ਕਿਉਂ ਹੁੰਦਾ ਹੈ ?
– ਜਸਵਿੰਦਰ ਸਿੰਘ ਗਿੱਲ, ਪਬਲਿਕ ਕਾਲਜ ਸਮਾਣਾ, ਪਟਿਆਲਾ
ਉੱਤਰ – (1) ਘਰੇਲੂ ਮੁਰਗੀਆਂ ਅਤੇ ਪੋਲਟਰੀ ਫਾਰਮ ਵਾਲੀਆਂ ਮੁਰਗੀਆਂ ਦੇ ਅੰਡਿਆਂ ਵਿੱਚ ਫਰਕ ਹੁੰਦਾ ਹੈ। ਘਰੇਲੂ ਮੁਰਗੀਆਂ ਦੇ ਆਂਡਿਆਂ ਵਿੱਚ ਪ੍ਰੋਟੀਨ ਤੇ ਚਰਬੀ ਵਧੇਰੇ ਨਹੀਂ ਹੁੰਦੇ।
2. ਲਾਟ ਜਾਂ ਅੱਗ ਰਸਾਇਣਕ ਕ੍ਰਿਆ ਹੈ ਜਿਸ ਵਿੱਚੋਂ ਤਾਪ ਪੈਦਾ ਹੁੰਦਾ ਹੈ। ਬਲਣਸ਼ੀਲ ਗੈਸਾਂ ਹਲਕੀਆਂ ਹੋਣ ਕਾਰਨ ਉੱਪਰ ਵੱਲ ਉੱਠਦੀਆਂ ਹਨ ਜਿੱਥੇ ਤੱਕ ਉਹਨਾਂ ਵਿੱਚ ਬਲਣ ਸ਼ੀਲ ਗੈਸ ਦੀ ਵਧੇਰੇ ਮਾਤਰਾ ਹੁੰਦੀ ਹੈ ਉਹ ਲਾਟ ਦੇ ਰੂਪ ਵਿੱਚ ਬਲਦੀਆਂ ਹਨ।
3. ਸੁਰਮਾ ਜਾਂ ਲੋਅ ਅੱਖਾਂ ਨੂੰ ਚੀਕਣੇ ਰੱਖਣ ਲਈ ਜਾਂ ਵਧੇਰੇ ਕਾਲੇ ਰੰਗ ਦਾ ਬਣਾਉਣ ਲਈ ਵਰਤੇ ਜਾਣ ਵਾਲੇ ਨੁਕਸਾਨਦਾਇਕ ਪਦਾਰਥ ਹਨ। ਅੱਜ ਕੱਲ ਸੁਰਮਿਆਂ ਵਿੱਚ ਸਿੱਕੇ ਦੀ ਮਾਤਰਾ ਵਧੇਰੇ ਹੁੰਦੀ ਹੈ। ਜਿਸ ਕਾਰਨ ਇਹ ਖੂਨ ਵਿੱਚ ਜਜ਼ਬ ਹੋ ਕੇ ਖ਼ੂਨ ਨੂੰ ਦੂਸ਼ਿਤ ਕਰਦਾ ਹੈ।
4. ਚਿੜੀਆਂ ਹਲਕੀਆਂ ਹੋਣ ਕਾਰਨ ਛਾਲ ਮਾਰ ਕੇ ਹੀ ਉੱਡ ਜਾਂਦੀਆਂ ਹਨ ਪਰ ਦੂਜੇ ਪੰਛੀਆਂ ਨੂੰ ਤੇਜ਼ ਕਦਮਾਂ ਨਾਲ ਆਪਣੀ ਗਤੀ ਵਧਾਉਣੀ ਪੈਂਦੀ ਹੈ।
5. ਘੜੀਆਂ ਜਾਂ ਕਲਾਕਾਂ ਦੀਆਂ ਕੰਪਨੀਆਂ ਵੱਲੋਂ ਇਹ ਪ੍ਰਰੰਪਰਾ ਬਣਾਈ ਗਈ ਹੈ

Back To Top