? ਕੀ ਕੋਈ ਤਰਕਸ਼ੀਲ ਕਾਲਜ ਵੀ ਹੈ ਜਿੱਥੇ ਕੀ ਮਨੁੱਖਤਾ ਦਾ ਸਹੀ ਪਾਠ ਦਿੱਤਾ ਜਾਵੇ। ਜੇ ਹੈ ਤਾਂ ਪਤਾ ਜ਼ਰੂਰ ਲਿਖੋ ਤਾਂ ਕਿ ਮੈਂ ਵੀ ਇਸ ਵਿਚ ਯੋਗਦਾਨ ਪਾ ਸਕਾਂ।

ਮੇਘ ਰਾਜ ਮਿੱਤਰ

– ਸੁਖਪਾਲ ਕੌਰ, ਪਟਿਆਲਾ
– ਤਰਕਸ਼ੀਲਾਂ ਦਾ ਕਾਲਜ ਤਰਕਸ਼ੀਲ ਕਿਤਾਬਾਂ ਹੀ ਹਨ। ਤਰਕਸ਼ੀਲ ਸਾਹਿਤ ਦੀ ਪੜ੍ਹਾਈ ਲਈ ਤੁਸੀਂ ਇਸੇ ਮੈਗਜ਼ੀਨ ਵਿਚ ਕਿਤਾਬਾਂ ਦੀ ਲਿਸਟ ਦੇਖ ਸਕਦੇ ਹੈ।
***
? ਮੇਰਾ ਰਾਤ ਨੂੰ ਸੁੱਤੇ ਪਏ ਦਾ ਪਿਸ਼ਾਬ ਨਿਕਲ ਜਾਂਦਾ ਹੈ ਅਤੇ ਮੈਨੂੰ ਬਿਲਕੁਲ ਵੀ ਪਤਾ ਨਹੀਂ ਚੱਲਦਾ।
– ਅਰੁਣ ਕੁਮਾਰ, ਬਠਿੰਡਾ
– ਸਾਡਾ ਮਨ ਸਰੀਰ ਦਾ ਨਾਂ ਸੌਣ ਵਾਲਾ ਅੰਗ ਹੈ, ਜਦੋਂ ਸਾਡਾ ਮਸਾਨਾ ਪਿਸ਼ਾਬ ਨਾਲ ਭਰ ਜਾਂਦਾ ਹੈ ਤਾਂ ਮਨ ਇਸਨੂੰ ਖਾਲੀ ਕਰਨ ਦਾ ਹੁਕਮ ਦਿੰਦਾ ਹੈ। ਬਹੁਤੀਆਂ ਹਾਲਤਾਂ `ਚ ਤਾਂ ਵਿਅਕਤੀ ਬਾਥਰੂਮ ਵਿਚ ਜਾ ਕੇ ਮਸਾਨੇ ਨੂੰ ਖਾਲੀ ਕਰਨ ਦਾ ਯਤਨ ਕਰਦੇ ਹਨ। ਪਰ ਤੁਹਾਡੀ ਸਥਿਤੀ ਵਿਚ ਇਹ ਕੰਮ ਤੁਸੀਂ ਬਿਸਤਰੇ ਤੇ ਹੀ ਕਰ ਦਿੰਦੇ ਹੋ। ਸੋ, ਯਤਨ ਕਰੋ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਘੱਟ ਤੋਂ ਘੱਟ ਪਾਣੀ ਪੀਤਾ ਜਾਵੇ। ਮਨ ਵਿਚ ਇਹ ਵਾਰ-ਵਾਰ ਤਹਿ ਕਰ ਲਵੋ ਕਿ ਜਦੋਂ ਵੀ ਮੇਰਾ ਮਸਾਨਾ ਭਰ ਜਾਵੇਗਾ, ਮੈਂ ਬਾਥਰੂਮ ਵਿਚ ਜਾ ਕੇ ਪਿਸ਼ਾਬ ਕਰਾਂਗਾ। ਇਸ ਤਰ੍ਹਾਂ ਤੁਸੀਂ ਦ੍ਰਿੜ, ਇੱਛਾ ਸ਼ਕਤੀ ਨਾਲ ਇਸ ਸਮੱਸਿਆ ਤੇ ਕਾਬੂ ਪਾ ਸਕਦੇ ਹੋ।
***

Back To Top