? ਕੀ ਕਦੇ ਧਰਤੀ ਦਾ ਘੁੰਮਣਾ ਵੀ ਬੰਦ ਹੋ ਸਕਦਾ ਹੈ, ਜੇਕਰ ਕਦੀ ਧਰਤੀ ਘੁੰਮਣੀ ਬੰਦ ਕਰ ਦੇਵੇ ਤਾਂ ਇਥੇ ਦਿਨ-ਰਾਤ, ਰੁੱਤਾਂ, ਅਤੇ ਮੌਸਮ ਆਦਿ `ਚ ਕੀ-ਕੀ ਤਬਦੀਲੀਆਂ ਹੋਣਗੀਆਂ ?

ਮੇਘ ਰਾਜ ਮਿੱਤਰ

– ਸੁਖਮੰਦਰ ਸਿੰਘ ਤੂਰ, ਪਿੰਡ ਤੇ ਡਾ. ਖੋਸਾ ਪਾਂਡੋ (ਮੋਗਾ)
– ਨੇੜੇ ਭਵਿੱਖ ਵਿਚ ਧਰਤੀ ਦਾ ਘੁੰਮਣਾ ਬੰਦ ਨਹੀਂ ਹੋ ਸਕਦਾ। ਧਰਤੀ ਦੂਸਰੇ ਗ੍ਰਹਿਆਂ ਦੇ ਗੁਰੂਤਾ ਖਿੱਚ ਦੇ ਪ੍ਰਭਾਵ ਕਾਰਨ ਸੂਰਜ ਦੁਆਲੇ ਘੁੰਮ ਰਹੀ ਹੈ। ਜੇ ਧਰਤੀ ਘੁੰਮਣੋਂ ਬੰਦ ਕਰ ਦੇਵੇ ਤਾਂ ਇਸ ਉੱਤੇ ਦਿਨ-ਰਾਤ ਨਹੀਂ ਪਵੇਗੀ। ਜਿਹੜਾ ਪਾਸਾ ਸੂਰਜ ਵੱਲ ਹੋਵੇਗਾ, ਉੱਥੇ ਹਮੇਸ਼ਾ ਹੀ ਦਿਨ ਰਹੇਗਾ। ਜਿਹੜਾ ਪਾਸਾ ਸੂਰਜ ਤੋਂ ਉਲਟ ਦਿਸ਼ਾ ਵੱਲ ਹੋਵੇਗਾ, ਉੱਥੇ ਹਮੇਸ਼ਾ ਰਾਤ ਰਹੇਗੀ ਪਰ ਧਰਤੀ ਦੇ ਘੁੰਮਣਾ ਬੰਦ ਕਰਨ ਦੇ ਨਾਲ ਹੀ ਇਹ ਸੂਰਜ ਵੱਲ ਖਿੱਚੀ ਜਾਣੀ ਸ਼ੁਰੂ ਹੋ ਜਾਵੇਗੀ ਤੇ ਕੁਝ ਘੰਟਿਆਂ ਵਿਚ ਹੀ ਸੂਰਜ ਉੱਪਰ ਜਾ ਡਿੱਗੇਗੀ। ਰੁੱਤਾਂ ਅਤੇ ਮੌਸਮ ਨਹੀਂ ਬਦਲਣਗੇ।
***
? ਸਾਡੇ ਪਿੰਡਾਂ ਵਿਚ ਜੜੀਆਂ ਦੀ ਬਹੁਤ ਦਹਿਸ਼ਤ ਹੈ, ਜੜੀਆਂ (ਮਸਾਣ) ਜਿਹੜੀਆਂ ਮੇਰੇ ਖਿਆਲ ਲੋਕੀਂ ਹੱਡੀਆਂ ਨੂੰ ਰਗੜ ਕੇ ਲੋਕਾਂ ਨੂੰ ਖੁਆ ਦਿੰਦੇ ਹਨ। ਕਿ ਸੱਚ ਹੀ ਕੋਈ ਨੁਕਸਾਨ ਹੋ ਸਕਦਾ ਹੈ।
– ਹਰਬਿਲਾਸ ਪਵਾਰ, ਪਿੰਡ ਨਾਹਲ, ਜਲੰਧਰ
– ਮਸਾਣ ਵਗੈਰਾ ਖਵਾਉਣਾ ਇਕ ਅੰਧ-ਵਿਸ਼ਵਾਸ ਹੈ। ਇਸ ਵਿਚ ਨਾ ਹੀ ਖੁਆਉਣ ਵਾਲੇ ਨੂੰ ਕੋਈ ਫਾਇਦਾ ਹੁੰਦਾ ਹੈ, ਤੇ ਨਾ ਹੀ ਖਾਣ ਵਾਲੇ ਨੂੰ ਕੋਈ ਨੁਕਸਾਨ ਹੁੰਦਾ ਹੈ। ਸ਼ਰਤ ਇਹ ਹੈ ਕਿ ਖਾਣ ਵਾਲੇ ਨੂੰ ਪਤਾ ਨਾ ਲੱਗੇ। ਜੇ ਖਾਣ ਵਾਲੇ ਨੂੰ ਪਤਾ ਲੱਗ ਜਾਂਦਾ ਹੈ ਕਿ ਫਲਾਂ ਵਿਅਕਤੀ ਨੇ ਮੈਨੂੰ ਮਸਾਣ ਖੁਆਇਆ ਹੈ ਤਾਂ ਉਸ ਉੱਪਰ ਇਕ ਮਾਨਸਿਕ ਪ੍ਰਭਾਵ ਜ਼ਰੂਰ ਪੈ ਜਾਂਦਾ ਹੈ। ਸਾਨੂੰ ਇਸ ਖਾਣ-ਖੁਆਉਣ ਦੇ ਚੱਕਰਾਂ ਤੋਂ ਜ਼ਰੂਰ ਦੂਰ ਹਟਣਾ ਚਾਹੀਦਾ ਹੈ।
***

Back To Top