ਮੇਘ ਰਾਜ ਮਿੱਤਰ
? ਧਰਤੀ ਗੋਲ ਹੈ ਅਤੇ 71 ਪ੍ਰਤੀਸ਼ਤ ਹਿੱਸਾ ਪਾਣੀ ਅਤੇ 29 ਪ੍ਰਤੀਸ਼ਤ ਹਿੱਸਾ ਖੁਸ਼ਕ ਹੈ। ਕੀ ਦੁਨੀਆਂ ਧਰਤੀ ਦੀ ਬਾਹਰਲੀ ਪਰਤ ਤੇ ਹੀ ਨਿਵਾਸ ਕਰਦੀ ਹੈ ਜਾਂ ਫਿਰ ਧਰਤੀ ਦੀ ਅੰਦਰੂਨੀ ਹਿੱਸੇ ਵਿਚ ਵੀ ।
? ਮਿੱਤਰ ਜੀ ਜਦੋਂ ਕੋਈ ਵਿਅਕਤੀ ਜਾਂ ਫਿਰ ਪਸ਼ੂ ਜਾਨਵਰ ਮਰ ਜਾਂਦਾ ਹੈ ਤਾਂ ਕੀ ਇਨ੍ਹਾਂ ਨੂੰ ਧਰਤੀ `ਚ ਦਬਾਉਣਾ ਠੀਕ ਹੈ ਜਾਂ ਫਿਰ ਜਲਾਉਣਾ ਇਸ ਬਾਰੇ ਦੱਸਣਾ।
? ਪਾਰਾ (ਮਰਕਰੀ) ਹੱਥ ਦੀਆਂ ਉਂਗਲਾਂ ਨਾਲ ਕਿਉਂ ਨਹੀਂ ਫੜਿਆ ਜਾਂਦਾ ।
? ਅਚਾਨਕ ਅੱਖ ਫਰਕਣ ਲੱਗਣ ਦਾ ਕੀ ਕਾਰਨ ਹੈ।
– ਗਮਦੂਰ, ਮੀਤਾਂ, ਹਾਣੀ ਤੇ ਸੁਖਜਿੰਦਰ, ਗਾਗੋਵਾਲ
– ਅੱਖ ਦੀ ਨਜ਼ਰ ਚੰਦਰਮਾ ਜਾਂ ਕਿਸੇ ਵੀ ਵਸਤੂ ਉੱਪਰ ਨਹੀਂ ਜਾਂਦੀ, ਸਗੋਂ ਕਿਸੇ ਵਸਤੂ ਵਿਚੋਂ ਪ੍ਰਵਰਤਿਤ ਹੋ ਰਹੀਆਂ ਪ੍ਰਕਾਸ਼ ਕਿਰਨਾਂ ਹੀ ਪ੍ਰਕਾਸ਼ ਦੀ ਗਤੀ ਨਾਲ ਸਾਡੀਆਂ ਅੱਖਾਂ ਤੱਕ ਪੁੱਜਦੀਆਂ ਹਨ। ਪ੍ਰਕਾਸ਼ ਦੀ ਗਤੀ ਇਕ ਸੈਕਿੰਡ ਵਿਚ 3 ਲੱਖ ਕਿਲੋਮੀਟਰ ਹੈ। ਚੰਦਰਮਾ ਤੋਂ ਚਲੀ ਹੋਈ ਪ੍ਰਕਾਸ਼ ਕਿਰਨ ਸਾਡੇ ਤੱਕ 1.33 ਸੈਕਿੰਡ ਵਿਚ ਪੁੱਜਦੀ ਹੈ। ਬ੍ਰਹਿਮੰਡ ਬਾਰੇ, ਜੀਵਾਂ ਦੀ ਉਤਪਤੀ ਬਾਰੇ ਵੱਧ ਜਾਣਕਾਰੀ ਲਈ ‘ਸਮੇਂ ਦਾ ਇਤਿਹਾਸ’ ਮੇਰੀ ਕਿਤਾਬ ਜ਼ਰੂਰ ਪੜੋ੍ਹ। ਬ੍ਰਹਿਮੰਡ ਬਾਰੇ ਤੁਹਾਡੇ 95% ਸਵਾਲਾਂ ਦਾ ਜੁਆਬ ਜ਼ਰੂਰ ਮਿਲ ਜਾਵੇਗਾ।
– ਜੀਵ ਧਰਤੀ ਦੀ ਉਪਰਲੀ ਪਰਤ ਤੋਂ ਕੁਝ ਕਿਲੋਮੀਟਰ ਦੀ ਵਿੱਥ ਤੱਕ ਹੀ ਜੀਵਿਤ ਰਹਿ ਸਕਦੇ ਹਨ, ਉਸ ਤੋਂ ਹੇਠਾਂ ਨਹੀਂ। ਜਿਉਂ-ਜਿਉਂ ਅਸੀਂ ਧਰਤੀ ਦੇ ਅੰਦਰ ਨੂੰ ਜਾਂਦੇ ਹਾਂ ਤਾਂ ਤਾਪਮਾਨ ਵਧਦਾ ਜਾਂਦਾ ਹੈ।
– ਜੀਵਾਂ ਨੂੰ ਜੇ ਧਰਤੀ ਵਿਚ ਦਬਾ ਦਿੱਤਾ ਜਾਵੇ ਤਾਂ ਪੇੜ੍ਹਾਂ-ਪੌਦਿਆਂ ਅਤੇ ਕੀੜਿਆਂ-ਮਕੌੜਿਆਂ ਨੂੰ ਖੁਰਾਕ ਸੁਖਾਲੇ ਢੰਗ ਨਾਲ ਪ੍ਰਾਪਤ ਹੋ ਜਾਂਦੀ ਹੈ ਪਰ ਜਲਾਉਣ ਨਾਲ ਪ੍ਰਾਪਤ ਹੋਇਆ ਕਾਰਬਨ, ਡਾਈਆਕਸਾਈਡ ਅਤੇ ਤਾਪ ਊਰਜਾ ਨੂੰ ਖੁਰਾਕ ਵਿਚ ਬਦਲਣਾ ਥੋੜ੍ਹਾ ਜਿਹਾ ਔਖਾ ਹੁੰਦਾ ਹੈ। ਇਸ ਲਈ ਮਰੀਆਂ ਵਸਤੂਆਂ ਨੂੰ ਧਰਤੀ ਵਿਚ ਦਬਾ ਦੇਣਾ ਬੇਹਤਰ ਹੁੰਦਾ ਹੈ।
– ਪਾਰੇ ਦੇ ਪ੍ਰਮਾਣੂ ਤਿਲਕਣਯੋਗ ਹੁੰਦੇ ਹਨ ਅਤੇ ਇਸਦਾ ਆਕਾਰ ਵੀ ਢਲਣਯੋਗ ਹੁੰਦਾ ਹੈ। ਇਸ ਲਈ ਇਸਨੂੰ ਫੜਨਾ ਔਖਾ ਹੁੰਦਾ ਹੈ।
– ਸਰੀਰ ਦੇ ਬਹੁਤ ਸਾਰੇ ਅੰਗਾਂ ਵਿਚ ਬੇ-ਕਾਬੂ ਹਰਕਤਾਂ ਸ਼ੁਰੂ ਹੋ ਜਾਂਦੀਆਂ ਹਨ। ਇਸ ਲਈ ਇਹ ਇਕ ਮਾਮੂਲੀ ਜਿਹਾ ਦਿਮਾਗੀ ਨੁਕਸ ਹੀ ਹੁੰਦਾ ਹੈ, ਪਰ ਇਸ ਤੋਂ ਘਬਰਾਉਣ ਦੀ ਲੋੜ ਨਹੀਂ।
***