? ਸ਼ਹਿਦ ਦੀਆਂ ਮੱਖੀਆਂ ਇਕ ਥਾਂ ਤੋਂ ਦੂਜੀ ਥਾਂ ਤੇ ਜਾਣ ਲਈ ਗੋਲਾਈ ਵਿਚ ਹੀ ਉੱਡਦੀਆਂ ਹਨ ? ਸਿੱਧੀਆਂ ਕਿਉਂ ਨਹੀਂ ਉੱਡਦੀਆਂ।

ਮੇਘ ਰਾਜ ਮਿੱਤਰ

? ਸਰਦੀ ਦੇ ਮੌਸਮ ਵਿਚ ਨਦੀਆਂ ਦੇ ਪਾਣੀ ਉੱਪਰ ਭਾਫ਼ ਕਿਉਂ ਬਣਦੀ ਹੈ ?
? ਡੱਡੂ ਅਤੇ ਮੱਛੀਆਂ ਲੰਮਾਂ ਸਮਾਂ ਪਾਣੀ ਵਿਚ ਕਿਵੇਂ ਰਹਿੰਦੇ ਹਨ ? ਉਹਨਾਂ ਨੂੰ ਸਾਹ ਕਿਵੇਂ ਆਉਂਦਾ ਹੈ ?
? ਅੱਖ ਉੱਪਰ ਉਂਗਲ ਰੱਖ ਕੇ ਦਬਾਉਣ ਨਾਲ ਸਾਨੂੰ ਚੀਜ਼ਾਂ ਇਕ ਤੋਂ ਦੋ ਕਿਉਂ ਦਿਖਾਈ ਦਿੰਦੀਆਂ ਹਨ ?
– ਕੁਲਦੀਪ ਕਰਮਗੜ੍ਹ, ਪਿੰਡ ਕਰਮਗੜ੍ਹ ਢਾਣੀ, ਮਲੋਟ
– ਇਹ ਮੱਖੀਆਂ ਦਾ ਇਕ ਦੂਜੀ ਨੂੰ ਆਪਣੇ ਨਿਸ਼ਾਨੇ ਤੇ ਜਾਣ ਲਈ ਰਸਤਾ ਸਮਝਾਉਣ ਦਾ ਢੰਗ ਹੁੰਦਾ ਹੈ।
– ਤਾਪਮਾਨ ਘੱਟ ਹੋਣ ਕਰਕੇ ਸਿੱਲ੍ਹ ਦੇ ਕਣ, ਰੇਤ ਦੇ ਕਣਾਂ ਉੱਪਰ ਜੰਮ ਜਾਂਦੇ ਹਨ।
– ਡੱਡੂ ਅਤੇ ਮੱਛੀਆਂ ਦੀ ਸਾਹ ਪ੍ਰਣਾਲੀ ਇਸ ਢੰਗ ਨਾਲ ਵਿਕਸਿਤ ਹੋਈ ਹੁੰਦੀ ਹੈ ਕਿ ਉਹ ਲੰਬਾ ਸਮਾਂ ਸਾਹ ਕਿਰਿਆ ਤੋਂ ਬਗੈਰ ਰਹਿ ਸਕਦੀਆਂ ਹਨ ਅਤੇ ਬਹੁਤੀ ਹਾਲਤਾਂ ਵਿਚ ਤਾਂ ਇਹ ਪਾਣੀ ਵਿਚ ਘੁਲੀ ਹੋਈ ਆਕਸੀਜਨ ਰਾਹੀਂ ਹੀ ਸਾਹ ਲੈ ਲੈਂਦੇ ਹਨ।
– ਅੱਖ ਉੱਪਰ ਉਂਗਲ ਦਬਾਉਣ ਨਾਲ ਸਾਡੀ ਇਕ ਅੱਖ ਦੀ ਫੋਕਸ ਦੂਰੀ ਦੂਜੀ ਅੱਖ ਨਾਲੋਂ ਬਦਲ ਜਾਂਦੀ ਹੈ। ਇਸ ਲਈ ਸਾਡੀਆਂ ਦੋਵੇਂ ਅੱਖਾਂ ਨੂੰ ਉਹ ਇੱਕੋ ਹੀ ਚੀਜ਼ ਦੋ ਦਿਖਾਈ ਦੇਣ ਲੱਗ ਜਾਂਦੀ ਹੈ।
***

Back To Top