ਮੇਘ ਰਾਜ ਮਿੱਤਰ
? B.A (Astrology) ਕੀ ਹੁੰਦੀ ਹੈ। ਇਸ ਨਾਲ ਕਿਸ ਚੀਜ਼ ਦੀ ਜਾਣਕਾਰੀ ਮਿਲਦੀ ਹੈ। ਕਿਰਪਾ ਕਰਕੇ ਵਿਸਥਾਰ ਨਾਲ ਉੱਤਰ ਦੇਣਾ ਜੀ।
-ਬਖਸ਼ੀਸ਼ ਸਿੰਘ C/o E.P.F., G.T. Road,Bathinda.
– ਬੁਖਾਰ ਸਮੇਂ ਸਰੀਰ ਵਿਚਲੇ ਖੂਨ ਦੇ ਚਿੱਟੇ ਸੈੱਲਾਂ ਵਿੱਚ ਕੁਝ ਅਜਿਹੀਆਂ ਰਸਾਇਣ ਕਿਰਿਆਵਾਂ ਹੁੰਦੀਆਂ ਹਨ। ਜਿਨ੍ਹਾਂ ਵਿੱਚੋਂ ਗਰਮੀ ਪੈਦਾ ਹੁੰਦੀ ਹੈ। ਇਸ ਲਈ ਮਨੁੱਖ ਨੂੰ ਬੁਖਾਰ ਚੜ੍ਹ ਜਾਂਦਾ ਹੈ।
– ਭ।ੳ (ੳਸਟਰੋਲੋਗੇ) ਇੱਕ ਜੋਤਿਸ਼ ਦੀ ਡਿਗਰੀ ਹੈ। ਭਾਰਤੀਯ ਜਨਤਾ ਪਾਰਟੀ ਵੱਲੋਂ ਜੋਤਿਸ਼ ਦੇ ਵਿਸ਼ੇ ਨੂੰ ਯੂਨੀਵਰਸਿਟੀਆਂ ਵਿੱਚ ਪੜ੍ਹਾਇਆ ਜਾਣ ਲੱਗ ਪਿਆ ਹੈ।
***
? ਤੁਸੀਂ ਆਪਣੀ ਪੁਸਤਕ ‘ਸਮੇਂ ਦਾ ਇਤਿਹਾਸ’ `ਚ ਸਫ਼ਾ 13 `ਤੇ ਜ਼ਿਕਰ ਕੀਤਾ ਹੈ ਕਿ ਅੱਜ ਤੋਂ 15 ਅਰਬ ਵਰਿ੍ਹਆਂ ਬਾਅਦ ਬ੍ਰਹਿਮੰਡ ਸੁੰਗੜਨਾ ਸ਼ੁਰੂ ਕਰ ਦੇਵੇਗਾ, ਸਮਾਂ ਪਿਛਾਂਹ ਨੂੰ ਮੁੜ ਪਵੇਗਾ। ਸਭ ਕੁਝ ਉਲਟ ਵਾਪਰਨਾ ਸ਼ੁਰੂ ਹੋ ਜਾਵੇਗਾ। ਸਿਵੇ ਜਲਦੇ ਨਜ਼ਰ ਆਉਣਗੇ। ਲੱਕੜਾਂ ਘਟਦੀਆਂ ਨਜ਼ਰ ਆਉਣਗੀਆਂ। ਬੁੱਢਾ ਲੱਕੜਾਂ ਵਿੱਚ ਪਿਆ ਨਜ਼ਰ ਆਉਂਦਾ ਉੱਠ ਬੈਠੇਗਾ……ਕੀ ਆਪਾਂ ਵੀ ਇਸ ਤਰ੍ਹਾਂ ਉੱਠ ਬੈਠਾਂਗੇ।
-ਸੁਖਮੰਦਰ ਸਿੰਘ ਤੂਰ, ਪਿੰਡ ਤੇ ਡਾਕ ਖੋਸਾ ਪਾਂਡੋ, ਮੋਗਾ
– ਮੇਰੀ ਪੁਸਤਕ ਵਿੱਚ ਅਜਿਹਾ ਇਸ ਆਧਾਰ `ਤੇ ਲਿਖਿਆ ਹੈ ਕਿ ਮਾਦਾ ਨਾ ਨਸ਼ਟ ਹੁੰਦਾ ਹੈ ਅਤੇ ਨਾ ਹੀ ਪੈਦਾ ਹੁੰਦਾ ਹੈ ਸਗੋਂ ਰੂਪ ਬਦਲਦਾ ਹੈ। ਬ੍ਰਹਿਮੰਡ ਦੇ ਫੈਲਣ ਦੇ 3000 ਕਰੋੜ ਵਰਿ੍ਹਆਂ ਦੌਰਾਨ ਜੋ ਕੁਝ ਵਾਪਰਿਆ, ਸੁੰਗੜਨ ਦੇ 3000 ਕਰੋੜ ਵਰਿ੍ਹਆਂ ਵਿੱਚ ਇਸ ਤੋਂ ਉਲਟ ਵਾਪਰੇਗਾ। ਜੇ ਅੱਜ ਕਲਾਕ ਦੀਆਂ ਸੂਈਆਂ ਕਲਾਕ-ਵਾਈਜ਼ ਘੁੰਮਦੀਆਂ ਵਿਖਾਈ ਦਿੰਦੀਆਂ ਹਨ। ਉਸ ਸਮੇਂ ਇਹ ਉਲਟ ਦਿਸ਼ਾ ਵਿੱਚ ਘੁੰਮਦੀਆਂ ਨਜ਼ਰ ਆਉਣਗੀਆਂ। ਵਿਗਿਆਨਿਕਾਂ ਦਾ ਖਿਆਲ ਹੈ ਕਿ ਬਹੁਤ ਕੁਝ ਅਜਿਹਾ ਹੀ ਵਾਪਰੇਗਾ।
***
