? ਪ੍ਰਕਾਸ਼ ਕੀ ਹੁੰਦਾ ਹੈ।

ਮੇਘ ਰਾਜ ਮਿੱਤਰ

? ਹਵਾ ਦਿਖਾਈ ਕਿਉਂ ਨਹੀਂ ਦਿੰਦੀ।
? ਜਾਨਵਰ ਜੁਗਾਲੀ ਕਿਉਂ ਕਰਦੇ ਹਨ।
? ਕੋਈ ਵੀ ਨਸ਼ਾ ਕਰਨ ਨਾਲ ਸਰੀਰ ਨਸ਼ੇ ਦੀ ਹਾਲਤ ਵਿੱਚ ਕਿਵੇਂ ਆ ਜਾਂਦਾ ਹੈ।
? ਅੱਖ ਕਿਉਂ ਫੜਕਦੀ ਹੈ।
? ਸਮੁੰਦਰ ਤੋਂ ਕਿਸੇ ਥਾਂ ਦੀ ਉਚਾਈ ਕਿਵੇਂ ਮਾਪੀ ਜਾਂਦੀ ਹੈ।
? ਜੁੜਵੇਂ ਬੱਚੇ ਕਿਉਂ ਪੈਦਾ ਹੁੰਦੇ ਹਨ।
? ਦੁੱਧ ਦਾ ਰੰਗ ਚਿੱਟਾ ਕਿਉਂ ਹੁੰਦਾ ਹੈ।
? ਸਾਨੂੰ ਰੰਗ ਵੱਖ ਵੱਖ ਕਿਉਂ ਵਿਖਾਈ ਦਿੰਦੇ ਹਨ।
– ਦਲਵੀਰ ਸਿੰਘ ਸੈਣੀ, ਵੀ. ਪੀ. ਓ. ਸਾਹੋਕੇ (ਸੰਗਰੂਰ)
– ਪ੍ਰਕਾਸ਼ ਊਰਜਾ ਦੇ ਕਣ ਪੋ੍ਰਟੋਨਜ਼ ਹੁੰਦੇ ਹਨ। ਇਹ ਇੱਕ ਕਿਸਮ ਦਾ ਮਾਦਾ ਹੀ ਹੈ।
– ਹਵਾ ਵਿੱਚ ਕਣਾਂ ਦੀ ਦੂਰੀ ਐਨੀ ਜ਼ਿਆਦਾ ਹੁੰਦੀ ਹੈ ਕਿ ਇਸ ਵਿੱਚੋਂ ਕਿਸੇ ਪਦਾਰਥ ਤੋਂ ਮੁੜ ਕੇ ਆ ਰਹੀਆਂ ਕਿਰਨਾਂ ਅਸਾਨੀ ਨਾਲ ਲੰਘ ਜਾਂਦੀਆਂ ਹਨ।
– ਕਰੋੜਾਂ ਸਾਲ ਧਰਤੀ ਤੇ ਰਹਿਣ ਵਾਲੇ ਜੀਵਾਂ ਦਾ ਆਪਸ ਵਿੱਚ ਅਤੇ ਆਲੇ ਦੁਆਲੇ ਦੀਆਂ ਹਾਲਤਾਂ ਨਾਲ ਸੰਘਰਸ਼ ਜਾਰੀ ਰਿਹਾ ਹੈ ਜੋ ਅਜੇ ਵੀ ਜਾਰੀ ਹੈ। ਜੀਵ ਵਿਕਾਸ ਦੇ ਇਸ ਸਮੇਂ ਦੌਰਾਨ ਮੱਝਾਂ ਤੇ ਗਾਵਾਂ ਆਦਿ ਦੀਆਂ ਨਸਲਾਂ ਪੈਦਾ ਹੋ ਗਈਆਂ। ਇਹ ਨਸਲਾਂ ਸ਼ਾਕਾਹਾਰੀ ਸਨ, ਤੇ ਮਾਸਾਹਾਰੀ ਜਾਨਵਰ ਇਹਨਾਂ ਦੇ ਸ਼ਿਕਾਰ ਦੀ ਤਾਕ ਵਿੱਚ ਰਹਿੰਦੇ ਸਨ। ਇਸ ਲਈ ਜਦੋਂ ਇਹਨਾਂ ਨੂੰ ਮੌਕਾ ਮਿਲਦਾ ਤਾਂ ਇਹ ਛੇਤੀ ਛੇਤੀ ਆਪਣਾ ਭੋਜਨ ਚਰ ਕੇ ਲੁਕਵੀਆਂ ਥਾਵਾਂ ਤੇ ਬੈਠਦੇ ਸਨ ਤੇ ਆਪਣੇ ਖਾਧੇ ਹੋਏ ਭੋਜਨ ਨੂੰ ਮੂੰਹ ਵਿੱਚ ਲੈ ਆਉਂਦੇ ਸਨ ਅਤੇ ਫਿਰ ਇਸ ਨੂੰ ਚੰਗੀ ਤਰ੍ਹਾਂ ਚਿੱਥ ਕੇ ਖਾਂਦੇ ਸਨ। ਉਹਨਾਂ ਦੀ ਇਸ ਕਿਰਿਆ ਨੂੰ ਜੁਗਾਲੀ ਕਰਨਾ ਆਖਦੇ ਹਨ।
– ਨਸ਼ੇ ਅਜਿਹੇ ਪਦਾਰਥ ਹੁੰਦੇ ਹਨ ਜੋ ਦੋ ਚਾਰ ਵਾਰ ਖਾਣ ਨਾਲ ਸਰੀਰ ਇਸਦਾ ਆਦੀ ਹੋ ਜਾਂਦਾ ਹੈ ਅਤੇ ਫਿਰ ਇਸਦੀ ਮੰਗ ਲਗਾਤਾਰ ਕਰਦਾ ਰਹਿੰਦਾ ਹੈ। ਸਰੀਰ ਦੀ ਕਾਰਜ ਪ੍ਰਣਾਲੀ ਇਹਨਾਂ ਅਨੁਸਾਰ ਢਲ ਜਾਂਦੀ ਹੈ।
– ਇਹ ਦਿਮਾਗ ਦੀ ਬੇਕਾਬੂ ਹਰਕਤ ਹੁੰਦੀ ਹੈ।
– ਸੰਸਾਰ ਪੱਧਰ ਤੇ ਸਮੁੰਦਰ ਦੇ ਪਾਣੀ ਦੇ ਤਲ ਨੂੰ ਧਰਤੀ ਦੀ ਜੀਰੋ ਉਚਾਈ ਮੰਨੀ ਜਾਂਦੀ ਹੈ ਕਿਉਂਕਿ ਦੁਨੀਆਂ ਦੇ ਸਾਰੇ ਸਮੁੰਦਰ ਇੱਕ ਦੂਜੇ ਨਾਲ ਜੁੜੇ ਹੋਏ ਹਨ। ਪਾਣੀ ਆਪਣਾ ਤਲ ਬਰਾਬਰ ਰੱਖਦਾ ਹੈ। ਇਸ ਲਈ ਬੈਰੋਮੀਟਰ ਦੀ ਸਹਾਇਤਾ ਨਾਲ ਕਿਸੇ ਵੀ ਸਥਾਨ ਤੋਂ ਸਮੁੰਦਰੀ ਤਲ ਤੋਂ ਹੀ ਉਚਾਈ ਮਾਪੀ ਜਾਂਦੀ ਹੈ।
– ਕਈ ਵਾਰ ਮਾਂ ਦੇ ਪੇਟ ਵਿੱਚ ਸ਼ੁਰੂ ਵਿਚਲਾ ਅੰਡਾ ਦੋ ਭਾਗਾਂ ਵਿੱਚ ਟੁੱਟ ਜਾਂਦਾ ਹੈ ਤਾਂ ਦੋ ਜੁੜਵੇਂ ਬੱਚੇ ਪੈਦਾ ਹੁੰਦੇ ਹਨ ਪਰ ਅਜਿਹੀ ਹਾਲਤ ਵਿੱਚ ਦੋਨੋਂ ਲੜਕੇ ਹੋਣਗੇ ਜਾਂ ਦੋਨੋਂ ਲੜਕੀਆਂ ਹੋਣਗੀਆਂ। ਜੇ ਮਾਂ ਦੇ ਪੇਟ ਵਿੱਚ ਇੱਕੋ ਸਮੇਂ ਦੋ ਅੰਡੇ ਅਲੱਗ ਕਰੋਮੋਸੋਮਾ ਨਾਲ ਮਿਲ ਜਾਂਦੇ ਹਨ ਤਾਂ ਇਹ ਦੋ ਅਜਿਹੇ ਬੱਚੇ ਹੋਣਗੇ ਜਿਹੜੇ ਦੋਵੇਂ ਲੜਕੀਆਂ ਜਾਂ ਦੋਵੇਂ ਲੜਕੇ ਜਾਂ, ਇੱਕ ਲੜਕੀ ਇੱਕ ਲੜਕਾ ਹੋ ਸਕਦੇ ਹਨ।
– ਦੁੱਧ ਵਿੱਚ ਪ੍ਰਾਪਤ ਹੋਣ ਵਾਲੇ ਪ੍ਰੋਟੀਨਾਂ ਕਰਕੇ ਦੁੱਧ ਦਾ ਰੰਗ ਚਿੱਟਾ ਹੁੰਦਾ ਹੈ।
– ਵੱਖ ਵੱਖ ਪਦਾਰਥਾਂ ਦੀ ਰਸਾਇਣਿਕ ਬਣਤਰ ਅਲੱਗ ਅਲੱਗ ਹੋਣ ਕਰਕੇ ਉਹਨਾਂ ਦਾ ਰੰਗ ਵੱਖ ਵੱਖ ਹੁੰਦਾ ਹੈ। ਹਰੇਕ ਵਸਤੂ ਦੇ ਉਪਰ ਜਦੋਂ ਪ੍ਰਕਾਸ਼ ਪੈਂਦਾ ਹੈ ਤਾਂ ਉਹ ਬਾਕੀ ਰੰਗਾਂ ਨੂੰ ਚੂਸ ਲੈਂਦੀ ਹੈ ਸਿਰਫ ਇੱਕੋ ਰੰਗ ਮੋੜਦੀ ਹੈ ਉਹ ਹੀ ਰੰਗ ਵਿਖਾਈ ਦਿੰਦਾ ਹੈ।
***
? ਜੋ ਖਣਿਜ ਪਦਾਰਥ ਸਰੀਰ ਵਾਸਤੇ ਖੁਰਾਕ ਵਿੱਚੋਂ ਮਿਲਦੇ ਹਨ ਜਿਵੇਂ ਤਾਂਬਾ, ਲੋਹਾ, ਕੈਲਸ਼ੀਅਮ, ਆਦਿ ਕੀ ਇਹ ਧਾਤਾਂ ਲੋਹਾਂ ਵਗੈਰਾ ਚਮੜੀ ਨਾਲ ਲਗਾਤਾਰ ਸਪਰਸ਼ ਕਰਦੇ ਰਹਿਣ ਨਾਲ ਵੀ ਇਹਨਾਂ ਦੀ ਸਰੀਰ ਵਿੱਚ ਬਹੁਤਾਤ ਹੋ ਜਾਂਦੀ ਹੈ।
– ਕੁਲਵੰਤ ਸਿੰਘ, ਰਾਮੇਆਲ, ਜੈਤੋ
– ਨਹੀਂ, ਅਜਿਹਾ ਨਹੀਂ ਹੁੰਦਾ।
***
? ਕੀ ਧਰੁਵਾਂ ਅਨੁਸਾਰ ਸੌਣ ਨਾਲ ਨੀਂਦ `ਤੇ ਵੀ ਕੋਈ ਪ੍ਰਭਾਵ ਪੈਂਦਾ ਹੈ ?
– ਸੁਖਮੰਦਰ ਸਿੰਘ ਤੂਰ, ਪਿੰਡ ਤੇ ਡਾਕ : ਖੋਸਾ ਪਾਂਡੋ, ਮੋਗਾ
– ਧਰੁਵਾਂ ਅਨੁਸਾਰ ਸੌਣ ਨਾਲ ਨੀਂਦ ਤੇ ਕੋਈ ਪ੍ਰਭਾਵ ਨਹੀਂ ਪੈਂਦਾ।
***

Back To Top