? ਲੱਸੀ ਪੀ ਕੇ ਸਰੀਰ ਨੂੰ ਸੁਸਤੀ ਕਿਉਂ ਹੁੰਦੀ ਹੈ। ਜਦਕਿ ਚਾਹ ਪੀ ਕੇ ਚੁਸਤੀ।

ਮੇਘ ਰਾਜ ਮਿੱਤਰ

? ਅਸੀਂ ਇੱਕੋ ਹੀ ਸਮੇਂ ਦੋ ਗੱਲਾਂ ਦਾ ਫ਼ੈਸਲਾ ਕਿਵੇਂ ਲੈਂਦੇ ਹਾਂ।
? ਕੀ ਕੋਈ ਪੰਛੀ ਬਰਫੀਲੀ ਜਗਾ੍ਹ ਤੇ ਵੀ ਅੰਡੇ ਦਿੰਦੇ ਹਨ।
? ਅੱਖਾਂ ਬਿੱਲੀਆਂ ਕਿਉਂ ਹੁੰਦੀਆਂ ਹਨ।
– ਜਸਵੀਰ ਸਿੰਘ, ਸੰਦੀਪ ਗਿੱਲ, ਮਨਜੀਤ ਸਿੰਘ,
ਸੁਖਜਿੰਦਰ ਗਾਗੋਵਾਲ, ਮਾਨਸਾ (ਪੰਜਾਬ) -151505
– ਚਾਹ ਵਿੱਚ ਇੱਕ ਰਸਾਇਣਿਕ ਪਦਾਰਥ ਨਿਕੋਟੀਨ ਹੁੰਦਾ ਹੈ ਜਿਹੜਾ ਹਲਕੇ ਜਿਹੇ ਨਸ਼ੇ ਦਾ ਕੰਮ ਕਰਦਾ ਹੈ। ਲੱਸੀ ਵਿੱਚ ਪਰੋਟੀਨ ਹੀ ਹੁੰਦੇ ਹਨ।
– ਸਾਡਾ ਦਿਮਾਗ ਇੱਕੋ ਸਮੇਂ ਦੋ ਵਿਰੋਧੀ ਗੱਲਾਂ ਨਹੀਂ ਕਰ ਸਕਦਾ, ਪਰ ਜੇ ਇਹ ਗੱਲਾਂ ਦੋਹੇਂ ਇੱਕ ਦੂਜੇ ਵਰਗੀਆਂ ਹੀ ਹੋਣ ਤਾਂ ਸਾਡਾ ਦਿਮਾਗ ਕਰ ਸਕਦਾ ਹੈ।
– ਬਹੁਤ ਸਾਰੇ ਪੰਛੀ ਅਜਿਹੇ ਹੁੰਦੇ ਹਨ ਜਿਹੜੇ ਬਰਫੀਲੀਆਂ ਥਾਵਾਂ ਤੇ ਵੀ ਅੰਡੇ ਦਿੰਦੇ ਹਨ।
– ਅਨੁਵੰਸ਼ਕੀ ਗੁਣਾ ਕਰਕੇ ਮਾਪਿਆਂ ਦੇ ਗੁਣ ਸੰਤਾਨ ਵਿੱਚ ਪ੍ਰਵੇਸ਼ ਹੋ ਜਾਂਦੇ ਹਨ ਪਰ ਸਾਰੇ ਗੁਣ ਪ੍ਰਭਾਵੀ ਨਹੀਂ ਹੁੰਦੇ। ਆਪਣਾ ਪ੍ਰਭਾਵ ਨਹੀਂ ਦਿਖਾਉਂਦੇ। ਕੁਝ ਸੁਸਤ ਹੀ ਸਰੀਰ ਵਿੱਚ ਪਏ ਰਹਿੰਦੇ ਹਨ। ਕਿਸੇ ਪੀੜ੍ਹੀ ਵਿੱਚ ਜਾ ਕੇ ਉਹ ਪ੍ਰਗਟ ਹੋ ਜਾਂਦੇ ਹਨ। ਇਸ ਕਰਕੇ ਕੁਝ ਵਿਅਕਤੀਆਂ ਦੀਆਂ ਅੱਖਾਂ ਬਿੱਲੀਆਂ ਹੋ ਜਾਂਦੀਆਂ ਹਨ। ***
? ਚੁੰਬਕ ਨੂੰ ਜੇਕਰ ਸਪੇਸ ਵਿੱਚ ਲਿਜਾਇਆ ਜਾਵੇ ਤਾਂ ਕੀ ਉਸਦੇ ਚੁੰਬਕੀ ਗੁਣ ਕਾਇਮ ਰਹਿਣਗੇ।
– ਸੋਨੂੰ, ਸੰਨੀ ਅਤੇ ਹਸਵੀਰ, ਸਮੂੰਦਰਾ
– ਚੁੰਬਕ ਦੇ ਚੁੰਬਕੀ ਗੁਣ ਸਿਰਫ ਧਰਤੀ ਉੱਤੇ ਹੀ ਰਹਿ ਸਕਦੇ ਹਨ। ਸਪੇਸ ਵਿੱਚ ਕਿਉਂਕਿ ਦਿਸ਼ਾਵਾਂ ਨਹੀਂ ਹੁੰਦੀਆਂ, ਇਸ ਲਈ ਇਹਨਾਂ ਦੇ ਰਹਿਣ ਦੀ ਕੋਈ ਸੰਭਾਵਨਾ ਨਹੀਂ।
***

Back To Top