ਮੇਘ ਰਾਜ ਮਿੱਤਰ
? ਕੀ ਬਾਬੇ ਨਾਨਕ ਦੇ ਬਚਪਨ ਵੇਲੇ ਸਕੂਲਾਂ ਵਿੱਚ ਪੰਜਾਵੀ ਦੀ ਪੜ੍ਹਾਈ ਹੁੰਦੀ ਸੀ।
? ਪੰਜਾਬੀ ਛਾਪਾ ਖਾਨਾ ਕਦੋਂ ਤੋਂ ਸ਼ੁਰੂ ਹੋਇਆ।
? ਕੀ ਆਦਿ ਗੰ੍ਰਥ ਪਹਿਲਾਂ ਤੋਂ ਹੀ ਗੁਰਮੁਖੀ/ਪੰਜਾਬੀ ਭਾਸ਼ਾ ਵਿੱਚ ਛਾਪੇ ਗਏ ਜਾਂ ਬਾਅਦ ਵਿੱਚ ਉਲੱਥਾ ਕਰਕੇ।
? ਪੰਜਾਬ ਦੇ ਸਕੂਲਾਂ ਵਿੱਚ ਪੰਜਾਬੀ ਮਾਧਿਅਮ ਵਿੱਚ ਪੜ੍ਹਾਈ ਕਦੋਂ ਸ਼ੁਰੂ ਹੋਣੀ।
-ਜਸਦੀਪ ਸਿੰਘ, ਉੱਤਮ ਸਿੰਘ, ਗੋਬਿੰਦ ਨਗਰ, ਬਠਿੰਡਾ
– ਛਾਪੇਖਾਨੇ ਦੀ ਕਾਢ 1455 ਵਿੱਚ ਜਰਮਨੀ ਦੇ ਵਿਗਿਆਨਕ ਜੋਹਾਨਸੁਟੇਨਵਰਗ ਨੇ ਕੱਢੀ ਸੀ।
– ਬਾਬੇ ਨਾਨਕ ਦੇ ਬਚਪਨ ਸਮੇਂ ਪੜ੍ਹਾਈ ਦੀ ਕੋਈ ਦਰਜ਼ਾ ਬੰਦੀ ਨਹੀਂ ਸੀ।
– ਪੰਜਾਬੀ ਛਾਪੇ ਖਾਨੇ ਦਾ ਇਤਿਹਾਸ ਬਹੁਤ ਪੁਰਾਣਾ ਨਹੀਂ, 19ਵੀਂ ਸਦੀ ਦੇ ਮੱਧ ਵਿੱਚ ਸ਼ਾਇਦ ਅੰਮ੍ਰਿਤਸਰ ਸ਼ਹਿਰ ਦੇ ਕੁਝ ਨਾਗਰਿਕਾਂ ਨੇ ਇਸ ਪਾਸੇ ਨੂੰ ਪਹਿਲ ਕਦਮੀ ਕੀਤੀ।
– ਇਸ ਸਬੰਧੀ ਮੈਨੂੰ ਕੋਈ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਇਸ ਵਿਸ਼ੇ ਵਿੱਚ ਮੇਰੀ ਕੋਈ ਦਿਲਚਸਪੀ ਹੈ। ਵਧੀਆ ਗੱਲ ਹੋਵੇ ਜੇ ਸਵਾਲ ਵਿਗਿਆਨ ਨਾਲ ਸਬੰਧਿਤ ਹੀ ਪੁੱਛੇ ਜਾਣ।
– ਪੰਜਾਬੀ ਦੀ ਪੜ੍ਹਾਈ ਤਾਂ ਉਦੋਂ ਤੋਂ ਸ਼ੁਰੂ ਹੋਈ ਜਦੋਂ ਪੰਜਾਬ ਵਿੱਚ ਸਕੂਲਾਂ ਦੀ ਕੋਈ ਵੀ ਹੋਂਦ ਨਹੀਂ ਸੀ। ਉਸ ਸਮੇਂ ਕੁਝ ਡੇਰਿਆਂ ਤੇ ਮਸੀਤਾਂ ਵਿੱਚ ਕੁਝ ਪੁਜਾਰੀਆਂ ਅਤੇ ਮੌਲਵੀਆਂ ਨੇ ਇਸ ਵਿਚ ਪਹਿਲ ਕਦਮੀ ਕੀਤੀ।