? ਚੰਦਰਮਾਂ ਅਤੇ ਮੰਗਲ ਗ੍ਰਹਿ ਉੱਤੇ ਮਨੁੱਖ ਦਾ ਭਾਰ ਕਿਸ ਪੈਮਾਨੇ ਨਾਲ ਮਾਪਿਆ ਜਾਂਦਾ ਹੈ।

ਮੇਘ ਰਾਜ ਮਿੱਤਰ

? ਸੂਰਜ ਦੀਆਂ ਪਰਾਵੈਂਗਣੀ ਕਿਰਣਾਂ ਮਨੁੱਖ ਨੂੰ ਨਹੀਂ ਦਿਖਦੀਆਂ ਪਰ ਮਧੂਮੱਖੀ ਨੂੰ ਦਿਖਾਈ ਦਿੰਦੀਆਂ ਹਨ। ਅਜਿਹਾ ਕਿਉਂ।
? ਹਾਥੀ ਨੂੰ ਆਮ ਚੀਜ਼, ਮਨੁੱਖ ਨਾਲੋਂ ਦੁੱਗਣੀ ਦਿਖਾਈ ਦਿੰਦੀ ਹੈ, ਇਹ ਵਿਗਿਆਨੀ ਕਿਸ ਤਰ੍ਹਾਂ ਪਤਾ ਲਗਾਉਂਦੇ ਹਨ।
? ਮਨੁੱਖ ਉੱਪਰ ਅਸਮਾਨੀ ਬਿਜਲੀ ਡਿੱਗਣ ਨਾਲ ਉਸਦੀ ਯਾਦਾਸ਼ਤ ਕਿਵੇਂ ਕਮਜ਼ੋਰ ਹੋ ਜਾਂਦੀ ਹੈ।
? ਆਮ ਕਰਕੇ ਟਿਉਬਵੈੱਲ ਦੀਆਂ ਡੂੰਘੀਆਂ ਖੂਹੀਆਂ ਵਿੱਚ ਇੱਕ ਜ਼ਹਿਰੀਲੀ ਗੈਸ ਪੈਦਾ ਹੋ ਜਾਂਦੀ ਹੈ। ਜਿਸ ਕਾਰਨ ਖੂਹੀ ਵਿੱਚ ਵੜਨ ਵਾਲੇ ਮਨੁੱਖ ਦੀ ਮੌਤ ਹੋ ਜਾਂਦੀ ਹੈ। ਇਸ ਗੈਸ ਨੂੰ ਚੂਨਾ ਸੁੱਟਕੇ ਖ਼ਤਮ ਕੀਤਾ ਜਾਂਦਾ ਹੈ, ਸਾਨੂੰ ਇਹ ਦੱਸੋ ਕਿ ਖੂਹੀ ਵਿੱਚ ਕਿਹੜੀ ਗੈਸ ਬਣਦੀ ਹੈ ਅਤੇ ਚੂਨਾ ਇਸ ਨੂੰ ਕਿਵੇਂ ਖ਼ਤਮ ਕਰਦਾ ਹੈ।
? ਕੀ ਹੰਸ ਸੱਚ-ਮੁੱਚ ਹੀ ਮੋਤੀ ਖਾਂਦਾ ਹੈ। ਇਹ ਪ੍ਰਸ਼ਨ ਮੇਰੇ ਇੱਕ ਸਾਥੀ ਨੇ ਪਾਇਆ ਸੀ ਪਰ ਤੁਸੀਂ ਇਸ ਦਾ ਉੱਤਰ ਨਹੀਂ ਦਿੱਤਾ।
– ਯਾਦਵਿੰਦਰ ਸਿੰਘ, (ਆਲੋਵਾਲ) ਕਲਾਸ : ਬੀ. ਏ. ਭਾਗ ਪਹਿਲਾ, ਸਰਕਾਰੀ ਮਹਿੰਦਰਾ ਕਾਲਜ ਪਟਿਆਲਾ
– ਮੰਗਲ ਅਤੇ ਚੰਦਰਮਾਂ ਦੇ ਗ੍ਰਹਿ ਤੇ ਭਾਰ ਕਮਾਣੀ ਦਾਰ ਤੱਕੜੀ (ਸਪਰਿੰਗ ਬਲੈਂਸ) ਰਾਹੀਂ ਮਾਪਿਆ ਜਾ ਸਕਦਾ ਹੈ।
– ਅੱਡ-ਅੱਡ ਜੀਵਾਂ ਦੀਆਂ ਸੁਣਨ ਅਤੇ ਵਿਖਾਈ ਦੇਣ ਵਾਲੀਆਂ ਤੇ ਮਹਿਸੂਸ ਕਰਨ ਵਾਲੀਆਂ ਸਮਰੱਥਾਵਾਂ ਅਲੱਗ-ਅਲੱਗ ਹੁੰਦੀਆਂ ਹਨ, ਮਧੂ ਮੱਖੀਆਂ ਦੇ ਕੇਸ ਵਿੱਚ ਵੀ ਅਜਿਹਾ ਹੀ ਹੁੰਦਾ ਹੈ।
– ਇਹਨਾਂ ਗੱਲਾਂ ਦਾ ਅੰਦਾਜ਼ਾ ਹਾਥੀਆਂ ਦੀਆਂ ਅੱਖਾਂ ਦੇ ਲੈਂਜ਼ ਅਤੇ ਰਟੀਨਾ ਤੋਂ ਉਸਦੀ ਦੂਰੀ ਨਾਲ ਲਾਇਆ ਜਾਂਦਾ ਹੈ।
– ਮਨੁੱਖੀ ਯਾਦਾਸ਼ਤ ਦਾ ਸਬੰਧ ਮਨੁੱਖੀ ਦਿਮਾਗ ਵਿੱਚ ਉਪਲੱਬਧ ਦਿਮਾਗੀ ਸੈੱਲਾਂ ਕਰਕੇ ਹੁੰਦਾ ਹੈ, ਇਸਨੂੰ ਨਿਊਰੋਨਜ਼ ਕਿਹਾ ਜਾਂਦਾ ਹੈ, ਇਹਨਾਂ ਨਿਊਰੋਨਜ਼ ਦੇ ਨਸ਼ਟ ਹੋਣ ਕਾਰਨ, ਯਾਦਾਸ਼ਤ ਘਟ ਜਾਂਦੀ ਹੈ।
– ਇਹ ਗੈਸ ਕਾਰਬਨ ਡਾਈਆਕਸਾਇਡ ਹੀ ਹੁੰਦੀ ਹੈ, ਇਹ ਜ਼ਹਿਰੀਲੀ ਨਹੀਂ ਹੁੰਦੀ ਪਰ ਡੂੰਘੀਆ ਖੂਹੀਆਂ ਵਿੱਚ ਕਾਰਬਨ ਡਾਈਆਕਸਾਇਡ ਵਧ ਜਾਂਦੀ ਹੈ, ਆਕਸੀਜਨ ਘੱਟ ਜਾਂਦੀ ਹੈ। ਇਸ ਤਰ੍ਹਾਂ ਇਨਸਾਨ ਦੀ ਮੌਤ ਆਕਸੀਜਨ ਨਾਂ ਮਿਲਣ ਕਰਕੇ ਹੁੰਦੀ ਹੈ, ਇਸ ਤਰ੍ਹਾਂ ਚੂਨੇ ਦਾ ਪੱਥਰ ਕਾਰਬਨ ਡਾਈਆਕਸਾਇਡ ਨੂੰ ਆਪਣੇ ਵਿੱਚ ਸੋਕ ਲੈਂਦਾ ਹੈ।
– ਮੋਤੀ ਜਾਂ ਹੀਰੇ ਕਾਰਬਨ ਦਾ ਇੱਕ ਰੂਪ ਹਨ, ਇਹ ਦੁਨੀਆਂ ਦਾ ਸਭ ਤੋਂ ਸਖ਼ਤ ਪਦਾਰਥ ਹੁੰਦਾ ਹੈ, ਇਸ ਲਈ ਇਸ ਦਾ ਇਸਤੇਮਾਲ ਕੱਚ ਕੱਟਣ ਵਾਲੀਆਂ ਪੈਨਸਲਾਂ ਅਤੇ ਸੁਰਾਖ ਕਰਨ ਵਾਲੀਆਂ ਵਰਮੀਆਂ ਦੇ ਵਿੱਚ ਹੁੰਦਾ ਹੈ। ਹੰਸਾਂ ਵਲੋਂ ਮੋਤੀ ਖਾਣਾ ਸਚਾਈ ਨਹੀਂ ਹੈ।
***

Back To Top