? ਇਹ ਦੱਸੋ ਕਿ ਭਾਰਤ ਵਿੱਚ ਏਡਜ਼ ਦੀ ਕੋਈ ਦਵਾਈ ਹੈ, ਜੇ ਹੈ ਤਾਂ ਕਿਹੜੀ ਅਤੇ ਕਿੱਥੋਂ ਉਪਲਬਧ ਹੈ।

ਮੇਘ ਰਾਜ ਮਿੱਤਰ

? ਤੁਸੀਂ ਚੀਨ `ਚ ਜਾ ਕੇ ਆਏ ਹੋ ਅਤੇ ਚੀਨ ਨੇ ਇਸਦੀ ਰੋਕਥਾਮ ਲਈ ਇੱਕ ‘ਇਮਿਊਨੀਸਿਨ’ ਨਾਂ ਦੀ ਦਵਾਈ ਤਿਆਰ ਕੀਤੀ ਹੈ, ਕੀ ਇਹ ਭਾਰਤ ਵਿੱਚ ਮਿਲ ਸਕਦੀ ਹੈ ਜਾਂ ਉੱਥੋਂ ਮੰਗਵਾਉਣ ਵਿੱਚ ਤੁਸੀਂ ਮੱਦਦ ਕਰ ਸਕਦੇ ਹੋ।
? ਐਚ. ਆਈ. ਵੀ. ਪਾਜ਼ਿਟਿਵ ਵਿਅਕਤੀ ਨੂੰ ਖੁਰਾਕ `ਚ ਕੀ ਕੁੱਝ ਖਾਣਾ ਚਾਹੀਦਾ ਹੈ।
? ਮਨੁੱਖ ਪਹਿਲਾਂ ਬੱਚਾ ਫਿਰ ਜਵਾਨ ਤੇ ਉਸ ਤੋਂ ਬਾਅਦ ਬੁੱਢਾ ਹੋ ਜਾਂਦਾ ਹੈ ਤੇ ਅਖ਼ੀਰ ਮਰ ਜਾਂਦਾ ਹੈ। ਮਨੁੱਖ ਮਰਦੇ ਕਿਉਂ ਹਨ? ਉਹ ਸਦਾ ਸਥਿਰ ਕਿਉਂ ਨਹੀਂ ਰਹਿੰਦਾ, ਬੁੱਢਾ ਹੋ ਕੇ ਸਰੀਰ ਦਾ ਮਰ ਜਾਣਾ ਇਹ ਕਿਸ ਕਾਰਨ ਹੁੰਦਾ ਹੈ? ਕੀ ਮਨੁੱਖ ਦੀ ਉਮਰ ਬਹੁਤ ਜ਼ਿਆਦਾ ਵੱਡੀ ਹੋ ਸਕਦੀ ਹੈ ਜਾਂ ਇਸ ਤਰ੍ਹਾਂ ਹੋ ਸਕਦਾ ਹੈ ਕਿ ਉਹ ਮਰੇ ਹੀ ਨਾ। ਅਜਿਹਾ ਕਿਉਂ ਨਹੀਂ ਹੁੰਦਾ।
-ਇੰਦਰਜੀਤ ਸਿੰਘ ਸਪੁੱਤਰ ਸੁਖਦੇਵ ਸਿੰਘ
ਪਿੰਡ ਨੱਥੋ ਹੇੜੀ, ਡਾਕ. ਹੁਸੈਨੀਪੁਰਾ,
ਤਹਿ. ਮਲੇਰਕੋਟਲਾ, ਜ਼ਿਲ੍ਹਾ ਸੰਗਰੂਰ
– Azidolymin ਨਾਂ ਦੀ ਦਵਾਈ ਏਡਜ਼ ਦੇ ਰੋਗ ਲਈ ਵਰਤੀ ਜਾਂਦੀ ਹੈ। ਇਹ ਏਡਜ਼ ਖਤਮ ਨਹੀਂ ਕਰਦੀ ਪਰ ਰੋਗੀ ਦੀ ਉਮਰ ਜ਼ਰੂਰ ਵਧਾ ਦਿੰਦੀ ਹੈ ਤੇ ਇਸ ਦਾ ਅੰਦਾਜ਼ਨ ਖਰਚ ਦੋ ਲੱਖ ਪ੍ਰਤੀ ਸਾਲ ਹੁੰਦਾ ਹੈ। ਮਾਹਰ ਡਾਕਟਰਾਂ ਦੀ ਦੇਖ-ਰੇਖ ਵਿੱਚ ਹੀ ਇਹ ਦਵਾਈ ਇਸਤੇਮਾਲ ਕਰਨੀ ਚਾਹੀਦੀ ਹੈ।
– ਅੱਜਕੱਲ੍ਹ ਤਾਂ ਸਾਰੀ ਦੁਨੀਆਂ ਇੱਕ ਵੱਡੀ ਮੰਡੀ ਬਣ ਗਈ ਹੈ। ਸ਼੍ਰੀਨਗਰ ਤੋਂ ਲੈ ਕੇ ਆਸਾਮ ਵਿੱਚ ਸ਼ਿਲਾਂਗ ਤੱਕ ਸਾਰਾ ਭਾਰਤ ਹੀ ਚੀਨੀ ਮਾਲ ਨਾਲ ਭਰਿਆ ਪਿਆ ਹੈ। ਇਸ ਲਈ ਤੁਸੀਂ ਦਿੱਲੀ ਦੀ ਕਿਸੇ ਵੀ ਦਵਾਈਆਂ ਦੀ ਵੱਡੀ ਦੁਕਾਨ ਤੋਂ ਇਹ ਦਵਾਈ ਪ੍ਰਾਪਤ ਕਰ ਸਕਦੇ ਹੋ। ਮੈਂ ਚੀਨ ਵਿੱਚੋਂ ਤੁਹਾਨੂੰ ਦਵਾਈ ਮੰਗਵਾ ਕੇ ਦੇਣ ਵਿੱਚ ਤੁਹਾਡੀ ਕੋਈ ਮਦਦ ਨਹੀਂ ਕਰ ਸਕਦਾ।
– ਐਚ. ਆਈ. ਵੀ. ਪਾਜ਼ਿਟਿਵ ਵਿਅਕਤੀ ਨੂੰ ਅਜਿਹੀ ਖੁਰਾਕ ਹੀ ਲੈਣੀ ਚਾਹੀਦੀ ਹੈ ਜਿਹੜੀ ਬਿਮਾਰੀਆਂ ਨੂੰ ਘੱਟ ਤੋਂ ਘੱਟ ਸੱਦਾ ਦਿੰਦੀ ਹੋਵੇ ਕਿਉਂਕਿ ਇਸ ਬਿਮਾਰੀ ਵਿੱਚ ਬੰਦੇ ਦੀ ਪ੍ਰਤੀਰੋਧੀ ਸ਼ਕਤੀ ਘਟ ਜਾਂਦੀ ਹੈ। ਇਸ ਲਈ ਕਿਸੇ ਵੀ ਬਿਮਾਰੀ ਦਾ ਹਮਲਾ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ।
– ਮਨੁੱਖ ਤਾਂ ਕੀ, ਸੰਸਾਰ ਦੀ ਹਰੇਕ ਵਸਤੂ ਨੇ ਕੁੱਝ ਸਮੇਂ ਬਾਅਦ ਮਰਨਾ ਜ਼ਰੂਰ ਹੁੰਦਾ ਹੈ। ਇਸ ਲਈ ਬਹੁਤ ਸਾਰੇ ਵਿਗਿਆਨਿਕ ਮਨੁੱਖ ਦੀ ਜ਼ਿੰਦਗੀ ਨੂੰ ਵਧਾਉਣ ਲਈ ਲਗਾਤਾਰ ਯਤਨਸ਼ੀਲ ਹਨ। 20-30 ਸਾਲਾਂ ਵਿੱਚ ਮਨੁੱਖੀ ਉਮਰ 1200 ਸਾਲ ਤੱਕ ਵੀ ਲਿਜਾਏ ਜਾਣ ਦੀ ਸੰਭਾਵਨਾ ਹੈ। ਮਨੁੱਖੀ ਜੀਨੋਮ ਦੇ ਸਾਰੇ ਦੇ ਸਾਰੇ ਜੀਨਾਂ ਬਾਰੇ ਵਿਗਿਆਨਕਾਂ ਨੂੰ ਜਾਣਕਾਰੀ ਹੋ ਚੁੱਕੀ ਹੈ। ਇਸ ਸਬੰਧੀ ਜਾਣਕਾਰੀ ਤੁਸੀਂ ਇਸੇ ਮੈਗਜ਼ੀਨ ਵਿੱਚ ਪ੍ਰਾਪਤ ਕਰ ਸਕਦੇ ਹੋ।
***

Back To Top