? ਕੀ ਸਰੋਂ ਦੇ ਸਾਗ ਵਿੱਚ ਖਣਿਜ ਅਤੇ ਵਿਟਾਮਿਨ ਹੁੰਦੇ ਹਨ ਜੇ ਹੁੰਦੇ ਹਨ ਤਾ ਕਿਹੜੇ?

ਮੇਘ ਰਾਜ ਮਿੱਤਰ

? ਮਨੁੱਖ ਦਾ ਕੱਦ ਕਿੰਨੀ ਉਮਰ ਤੱਕ ਵੱਧਦਾ ਹੈ?
? ਕੀ ਕੱਚੇ ਠੰਡੇ ਦੁੱਧ ਵਿਚੋਂ ਤੱਤ ਉਡ ਜਾਂਦੇ ਹਨ ਕਿਹੜੇ ਦੁੱਧ ਵਿਚ ਤੱਤ ਮੌਜੂਦ ਰਹਿੰਦੇ ਹਨ ਸਾਡੇ ਲਈ ਕਿਹੜਾ ਦੁੱਧ ਲਾਭਦਾਇਕ ਹੈ।
? ਜੇਕਰ ਇਕ ਜਗ੍ਹਾ ਤੇ ਐਕਸੀਡੈਂਟ ਹੇੋ ਜਾਵੇ ਤਾਂ ਬਾਅਦ ਵਿਚ ਉਸੇ ਹੀ ਜਗ੍ਹਾ ਤੇ ਐਕਸੀਡੈਂਟ ਕਿਉਂ ਹੁੰਦਾ ਹੈ। ਕਈ ਵਹਿਮੀ ਲੋਕ ਇਸ ਨੂੰ ਵਹਿਮ ਸਮਝਦੇ ਹਨ?
– ਪਰਗਟ ਸਿੰਘ, ਪਿੰਡ ਬਾਲੀਆ ਜ਼ਿਲ੍ਹਾ ਸੰਗਰੂਰ
1. ਸਰੋਂ ਦੇ ਸਾਗ ਵਿੱਚ ਥੋੜੀ ਜਿਹੀ ਮਾਤਰਾ ਵਿੱਚ ਹੀ ਵਿਟਾਮਿਨ ਸੀ ਹੁੰਦੇ ਹਨ। ਇਸ ਤੋਂ ਇਲਾਵਾ ਲੋਹਾ, ਕੈਰੋਟੀਨ, ਆਦਿ ਹੁੰਦੇ ਹਨ।
2. ਮਨੁੱਖ ਦਾ ਕੱਦ ਲਗਪਗ 18-19 ਸਾਲ ਤੱਕ ਵਧਦਾ ਹੈ।
3 ਹਮੇਸ਼ਾ ਦੁੱਧ ਉਬਾਲਿਆ ਹੋਇਆ ਹੀ ਵਰਤੋਂ ਵਿੱਚ ਲਿਆਉਣਾ ਚਾਹੀਦਾ ਕਿਉਂਕਿ ਦੁੱਧ ਨੂੰ ਉੁਬਾਲਣ ਨਾਲ ਇਸਦਾ ਪਾਸਚਰੀਕਰਨ ਹੋ ਜਾਂਦਾ ਹੈ। ਭਾਵ ਇਹ ਕੀਟਾਣੂ ਰਹਿਤ ਹੋ ਜਾਂਦਾ ਹੈ। ਕੱਚੇ ਦੁੱਧ ਵਿੱਚ ਕੀਟਾਣੂ ਹੁੰਦੇ ਹਨ ਜੋ ਨੁਕਸਾਨਦਾਇਕ ਹਨ।
4. ਐਕਸ਼ੀਡਟ ਆਮ ਤੌਰ `ਤੇ ਚੁਰਸਤਿਆਂ, ਪੁਲਾਂ ਅਤੇ ਮੋੜਾਂ ਉੱਤੇ ਵਾਪਰਦੇ ਹਨ। ਇਸਦਾ ਕਾਰਨ ਵਾਹਨਾਂ ਦਾ ਇਨ੍ਹਾਂ ਥਾਵਾਂ ਤੇ ਵੱਧ ਮਾਤਰਾ ਵਿੱਚ ਇਕੱਠੇ ਹੋਣਾ, ਅਣਜਾਣ ਡਰਾਈਵਰਾਂ ਅਤੇ ਚਰੁੱਸਤਿਆਂ ਤੇ ਦੋਚਿੱਤੀ ਅਤੇ ਟੈ੍ਰਫਿਕ ਨਿਯਮਾਂ ਦੀ ਘੱਟ ਜਾਣਕਾਰੀ ਹੀ ਹੁੰਦੇ ਹਨ।
***

Back To Top