? ਜਦੋਂ ਕੋਈ ਵਿਅਕਤੀ ਪਾਗ਼ਲ ਹੁੰਦਾ ਹੈ ਤਾਂ ਕੀ ਪੂਰਨਮਾਸੀ ਵਾਲੇ ਦਿਨ ਉਸ ਦੇ ਦਿਮਾਗ਼ `ਤੇ ਕੋਈ ਹੋਰ ਪ੍ਰਭਾਵ ਪੈਂਦਾ ਹੈ।

ਮੇਘ ਰਾਜ ਮਿੱਤਰ

? ਕੀ ਅੰਨ੍ਹਾ ਵਿਅਕਤੀ ਸੁਪਨੇ ਵੇਖਦਾ ਹੈ। ਜੇ ਵੇਖਦਾ ਹੈ ਤਾਂ ਕਿਵੇਂ।
? ਕੀ ਵਿਗਿਆਨਕ ਇਹੋ ਜਿਹੀ ਵੀ ਖੋਜ ਕਰ ਸਕਣਗੇ ਜਿਸ ਨਾਲ ਵਿਅਕਤੀ ਕਦੇ ਜਿਊਂਦਾ ਵੀ ਹੋ ਸਕੇਗਾ।

– ਧਰਮਿੰਦਰ ਸਿੰਘ ਅਭੋਵਾਲ

– ਸਮੁੰਦਰ ਵਿੱਚ ਆਮ ਤੌਰ `ਤੇ ਜਵਾਰਭਾਟਾ ਪੂਰਨਮਾਸੀ ਵਾਲੇ ਦਿਨ ਆਉਂਦਾ ਹੈ। ਜਿਸ ਤੋਂ ਸਪੱਸ਼ਟ ਹੈ ਕਿ ਧਰਤੀ ਦੇ ਤਰਲ ਪਦਾਰਥ ਪੂਰਨਮਾਸੀ ਵਾਲੇ ਦਿਨ ਚੰਦਰਮਾ ਦੀ ਜ਼ਿਆਦਾ ਖਿੱਚ-ਸ਼ਕਤੀ ਦੇ ਪ੍ਰਭਾਵ ਅਧੀਨ ਹੁੰਦੇ ਹਨ। ਦਿਮਾਗ ਵਿੱਚ ਵੀ ਖੂਨ ਹੁੰਦਾ ਹੀ ਹੈ। ਇਸ ਲਈ ਪੂਰਨਮਾਸੀ ਵਾਲੇ ਦਿਨ ਚੰਦਰਮਾ ਦੀ ਜ਼ਿਆਦਾ ਖਿੱਚ-ਸ਼ਕਤੀ ਦੇ ਪ੍ਰਭਾਵ ਅਧੀਨ ਹੋਵੇਗਾ ਹੀ। ਪਰ ਦੁਨੀਆਂ ਵਿੱਚ ਪੂਰਨਮਾਸੀ ਵਾਲੇ ਦਿਨ ਪਾਗਲਾਂ ਦੀ ਗਿਣਤੀ ਵਿੱਚ ਕੋਈ ਗਿਣਨਯੋਗ ਫਰਕ ਨਜ਼ਰ ਨਹੀਂ ਆਇਆ ਹੈ।
– ਸੁਪਨੇ ਅਸਲ ਵਿੱਚ ਦਿਮਾਗ ਦੇ ਹਮੇਸ਼ਾ ਹੀ ਕੰਮ ਕਰਦੇ ਰਹਿਣ ਦੀ ਪ੍ਰਵਿਰਤੀ ਦਾ ਸਿੱਟਾ ਹੁੰਦੇ ਹਨ। ਦਿਮਾਗ ਦੁਆਰਾ ਦਿਨ ਵਿੱਚ ਕਲਪਿਤ ਕੀਤੀਆਂ ਗਈਆਂ ਗੱਲਾਂ ਨੂੰ ਅਸੀਂ ਮਨੋ-ਕਲਪਨਾ ਕਹਿੰਦੇ ਹਾਂ ਪਰ ਸੌਣ ਸਮੇਂ ਕਲਪਿਤ ਕੀਤੀਆਂ ਗੱਲਾਂ ਸੁਪਨਾ ਬਣ ਜਾਂਦੀਆਂ ਹਨ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਅੰਨ੍ਹੇ ਵਿਅਕਤੀ ਵਿੱਚ ਦਿਮਾਗ ਹੁੰਦਾ ਹੈ ਅਤੇ ਉਹ ਗੱਲਾਂ ਦੀਆਂ ਕਲਪਨਾਵਾਂ ਵੀ ਕਰਦਾ ਹੈ। ਇਸ ਲਈ ਸੁਪਨੇ ਵੀ ਵੇਖਦਾ ਹੈ।
– ਵਿਅਕਤੀ ਦੀ ਮੌਤ ਤੋਂ ਪੰਜ ਮਿੰਟ ਬਾਅਦ ਉਸਦੇ ਸੈੱਲ ਮਰਨੇ ਸ਼ੁਰੂ ਹੋ ਜਾਂਦੇ ਹਨ। ਮ੍ਰਿਤਕ ਸੈੱਲਾਂ ਨੂੰ ਜੀਵਿਤ ਕਰ ਸਕਣਾ ਅੱਜ ਤੱਕ ਸੰਭਵ ਨਹੀਂ ਹੈ। ਪਰ ਨੇੜ-ਭਵਿੱਖ ਵਿੱਚ ਅਜਿਹੇ ਸੈੱਲਾਂ ਦਾ ਜੀਵਿਤ ਕਰ ਸਕਣਾ ਸੰਭਵ ਹੋਵੇਗਾ।
***

Back To Top