ਸੱਚ ਦਾ ਨਿਤਾਰਾ………..

– ਮੇਘ ਰਾਜ ਮਿੱਤਰ

ਤਰਕਸ਼ੀਲ ਸੁਸਾਇਟੀ ਨੇ 1984 ਤੋਂ ਆਪਣੇ ਪ੍ਰਚਾਰ ਪ੍ਰਸਾਰ ਦਾ ਕਾਰਜ ਸ਼ੁਰੂ ਕੀਤਾ ਹੋਇਆ ਹੈ। ਇਸਦਾ ਪ੍ਰਚਾਰ ਧਾਰਮਿਕ ਅਦਾਰਿਆਂ­ ਡੇਰਿਆਂ­ ਪੁਜਾਰੀਆਂ ਅਤੇ ਸਾਧਾਂ-ਸੰਤਾਂ ਨੂੰ ਕੰਬਣੀਆਂ ਛੇੜ ਰਿਹਾ ਹੈ। ਉਨ•ਾਂ ਨੂੰ ਆਪਣਾ ਅੰਤ ਨੇੜੇ ਜਾਪਦਾ ਹੈ। ਭਾਵੇਂ ਤਰਕਸ਼ੀਲ ਸੁਸਾਇਟੀ ਕਿਸੇ ਵੀ ਧਾਰਮਿਕ ਸਥਾਨ­ ਮਟੀ ਜਾਂ ਮੂਰਤੀ ਨੂੰ ਹੱਥ ਵੀ ਨਹੀਂ ਲਾਉਂਦੀ। ਫਿਰ ਵੀ ਬਹੁਤ ਸਾਰੇ ਪਾਖੰਡੀ ਤਰਕਸ਼ੀਲ ਵਿਅਕਤੀਆਂ ਜਾਂ ਸੁਸਾਇਟੀ ਨੂੰ ਨੁਕਸਾਨ ਪਹੁੰਚਾਉਣ ਲਈ ਹਰ ਹੀਲਾ ਵਰਤੋਂ ਵਿੱਚ ਲਿਆਉਂਦੇ ਰਹਿੰਦੇ ਹਨ। ਪਿੱਛੇ ਜਿਹੇ ਜਦੋਂ ਬਰਗਾੜੀ ਵਿਖੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਹੋਈ ਤਾਂ ਇੱਕ ਪ੍ਰਚਾਰਕ ਨੇ ਇਹ ਗੱਲ ਆਪਣੇ ਕੀਰਤਨ ਦਰਬਾਰ ਵਿੱਚ ਕਹੀ ਕਿ ”ਹੋ ਸਕਦਾ ਹੈ ਇਹ ਕਾਰਾ ਤਰਕਸ਼ੀਲਾਂ ਦਾ ਹੋਵੇ।” ਪਰ ਲੋਕਾਂ ਨੇ ਉਸ ਦੀ ਗੱਲ ਨੂੰ ਕੋਈ ਤਵੱਜੋਂ ਨਹੀਂ ਦਿੱਤੀ।
ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ (ਪੰਜਾਬ) ਪੈਸੇ ਵਾਲਾ ਅਤੇ ਧਾਰਮਿਕ ਸ਼ਰਧਾ ਵਾਲਾ ਸਭ ਤੋਂ ਵੱਡਾ ਅਦਾਰਾ ਹੈ। ਇਸ ਦੇ ਮੈਂਬਰ ਜਥੇਦਾਰ ਸ੍ਰ. ਸੁੱਚਾ ਸਿੰਘ ਜੀ ਲੰਗਾਹ ਦੀ ਵੀਡੀਓ ਵਾਇਰਲ ਹੋਈ ਹੈ। ”ਸ਼ੁਕਰ ਹੈ ਕਿਸੇ ਨੇ ਇਹ ਨਹੀਂ ਕਿਹਾ ਕਿ ਇਹ ਕਾਰਾ ਤਰਕਸ਼ੀਲਾਂ ਨੇ ਉਸ ਬੀਬੀ ਨੂੰ ਸਿਖਾ ਕੇ ਕਰਵਾਇਆ ਹੈ।” ਪਰ ਹੁਣ ਤਾਂ ਸਿਰਸੇ ਡੇਰੇ ਵਾਲਿਆਂ ਨੇ ਇਹ ਗੱਲ ਆਪਣੇ ਦੁਆਰਾ ਦੋ ਭਾਗਾਂ ਵਿੱਚ ਜਾਰੀ ਕੀਤੇ ਦਸਤਾਵੇਜਾਂ ਵਿੱਚ ਲਿਖਣੀ ਸ਼ੁਰੂ ਕਰ ਦਿੱਤੀ ਕਿ ”ਬਲਾਤਕਾਰ ਦਾ ਸ਼ਿਕਾਰ ਹੋਈਆਂ ਸਾਧਵੀਆਂ ਦੀ ਕੋਈ ਹੋਂਦ ਹੀ ਨਹੀਂ। ਇਹ ਤਾਂ ਸਿਰਫ਼ ਇੱਕ ਵਿਅਕਤੀ ਤਰਕਸ਼ੀਲ ਸੁਸਾਇਟੀ ਦੇ ਪ੍ਰਧਾਨ ਰਾਜਾ ਰਾਮ ਦੇ ਮਨ ਦੀ ਉਪਜ ਸਨ। ਸੰਨ 2002 ਵਿੱਚ ਰਾਜਾ ਰਾਮ ਕੰਪਿਊਟਰ ਦਾ ਮਾਹਿਰ ਸੀ ਅਤੇ ਉਸ ਕੋਲ ਇੰਟਰਨੈੱਟ­ ਪ੍ਰਿੰਟਰ ਆਦਿ ਦੀਆਂ ਸਾਰੀਆਂ ਸਹੂਲਤਾਂ ਸਨ। ਸਾਰੇ ਅਖ਼ਬਾਰਾਂ ਦੇ ਪਤੇ ਵੀ ਉਸ ਕੋਲ ਸਨ। ਇਸ ਲਈ ਉਸਨੇ ਖ਼ੁਦ ਹੀ ਇਹ ਚਿੱਠੀ ਲਿਖੀ ਅਤੇ ਵੱਖ-ਵੱਖ ਥਾਵਾਂ ਨੂੰ ਭੇਜ ਦਿੱਤੀ। ਇਸ ਪੰਫ਼ਲੈੱਟ ਵਿੱਚ ਇਹ ਵੀ ਲਿਖਿਆ ਹੈ ਕਿ ਰਾਜਾ ਰਾਮ ਆਰ.ਐਸ.ਐਸ. ਜਾਂ ਬੀ.ਜੇ.ਪੀ. ਦਾ ਬੰਦਾ ਹੈ।”
ਇੱਥੇ ਅਸੀਂ ਇਹ ਸਪੱਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਸ੍ਰੀ ਰਾਜਾ ਰਾਮ ਜੀ ਸਾਡੀ ਸੰਸਥਾ ਤਰਕਸ਼ੀਲ ਸੁਸਾਇਟੀ ਭਾਰਤ ਦਾ ਪ੍ਰਧਾਨ ਹੈ। ਸਾਡੀ ਪੂਰੀ ਸੰਸਥਾ ਉਸਦੇ ਨਾਲ ਹੈ। 2002 ਦੀ ਗੱਲ ਤਾਂ ਛੱਡੋ ਰਾਜਾ ਰਾਮ ਕੋਲ ਅੱਜ ਤੱਕ ਵੀ ਕੰਪਿਊਟਰ ਨਹੀਂ­ ਫਿਰ ਇੰਟਰਨੈੱਟ ਜਾਂ ਪ੍ਰਿੰਟਰ ਕਿਵੇਂ ਹੋ ਸਕਦਾ ਹੈ? ਨਾ ਹੀ ਕਿਸੇ ਗੁੰਮਨਾਮ ਸਾਧਵੀ ਨੂੰ ਜਾਣਦਾ ਸੀ ਅਤੇ ਨਾ ਹੀ ਉਨ•ਾਂ ਦੇ ਘਰ ਵਾਲਿਆਂ ਨਾਲ ਕੋਈ ਨਜ਼ਦੀਕੀ ਸੀ ਨਾ ਹੀ ਅੱਜ ਤੱਕ ਉਹ ਤੁਹਾਡੇ ਡੇਰੇ ਸਿਰਸੇ ਗਿਆ ਹੈ। ਅਸਲ ਵਿੱਚ ਡੇਰਾ ਆਪਣੇ ਭਗਤਾਂ ਨੂੰ ਝੂਠੀਆਂ ਅਫ਼ਵਾਹਾਂ ਛੱਡ ਕੇ ਉਨ•ਾਂ ਦਾ ਧਿਆਨ ਅਸਲੀਅਤ ਤੋਂ ਪਰ•ਾਂ ਹਟਾਉਣਾ ਚਾਹੁੰਦਾ ਹੈ। ਅਸੀਂ ਸਮਝਦੇ ਹਾਂ ਕਿ ਚਿੱਠੀ ਕਿਸੇ ਦੁਖੀ ਸਾਧਵੀ ਵੱਲੋਂ ਲਿਖਵਾਈ ਜ਼ਰੂਰ ਗਈ ਹੋਵੇਗੀ। ਸੀ.ਬੀ.ਆਈ. ਕੋਲ ਆਪਣੇ ਦੁੱਖਾਂ ਨੂੰ ਫਰੋਲਣ ਵਾਲੀਆਂ ਸਾਧਵੀਆਂ ਦੀ ਹੋਂਦ ਵੀ ਜ਼ਰੂਰ ਹੋਵੇਗੀ। ਇਸ ਲਈ ਡੇਰੇ ਵੱਲੋਂ ਬੋਲੇ ਗਏ ਝੂਠ, ਅਸਲੀਅਤ ਨੂੰ ਛੁਪਾ ਨਹੀਂ ਸਕਣਗੇ। ਡੇਰੇ ਦੇ ਬੋਲਣ ਤੋਂ ਲੱਗਦਾ ਹੈ ਕਿ ਪਿਛਲੇ ਦੋ ਮਹੀਨਿਆਂ ਵਿਚ ਵਾਪਰੀਆਂ ਘਟਨਾਵਾਂ ਕਰਕੇ ਉਹ ਬੀ.ਜੇ.ਪੀ.­ ਆਰ.ਐਸ.ਐਸ. ਅਤੇ ਅਕਾਲੀ ਦਲ ਵੱਲੋਂ ਉਨ•ਾਂ ਦੀ ਸਮੇਂ ਸਿਰ ਮੱਦਦ ਨਾ ਕਰਨ ਕਰਕੇ ਦੁਖੀ ਹਨ। ਉਹ ਬੇਸ਼ੱਕ ਕਹੀ ਜਾਣ­ ਸਾਡਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਬੇਨਾਮੀ ਚਿੱਠੀ ਕਰਕੇ ਹੋਏੇ ਕਤਲ ਵੀ ਸ਼ਾਇਦ ਨਾ ਹੋਏ ਹੋਣ­ ਇਹ ਸਭ ਗੱਲਾਂ ਡੇਰਾ ਭਗਤਾਂ ਦਾ ਧਿਆਨ ਮੰਗਦੀਆਂ ਹਨ। ਉਨ•ਾਂ ਨੂੰ ਕੀ­ ਕਿਉਂ­ ਕਿਵੇਂ­ ਕਦੋਂ­ ਕਿੱਥੇ ਦੇ ਤਰਕ ਨਾਲ ਵਾਪਰੀਆਂ, ਘਟਨਾਵਾਂ ਦੀ ਨਿਰਖ-ਪੜਤਾਲ ਜ਼ਰੂਰ ਕਰਨੀ ਚਾਹੀਦੀ ਹੈ। ਸਾਰੇ ਡੇਰਾ ਪ੍ਰੇਮੀ ਸਾਡੇ ਭੈਣ-ਭਰਾ ਹਨ। ਅਸੀਂ ਅਪੀਲ ਕਰਾਂਗੇ ਕਿ ਉਹ ਆਪਣੀਆਂ ਟੋਲੀਆਂ ਵਿੱਚ ਇਨ•ਾਂ ਵਾਪਰੀਆਂ ਘਟਨਾਵਾਂ ਦੀ ਚੀਰ-ਫਾੜ ਕਰਕੇ ਸੱਚ ਦਾ ਨਿਤਾਰਾ ਕਰਨ। ਜੇ ਤਰਕਸ਼ੀਲ ਝੂਠੇ ਹੋਣ ਤਾਂ ਉਨ•ਾਂ ਨੂੰ ਮੂੰਹ ਨਹੀਂ ਲਾਉਣਾ ਚਾਹੀਦਾ।
ਇਸ ਗੱਲ ਵਿੱਚ ਵੀ ਕੋਈ ਝੂਠ ਨਹੀਂ ਕਿ ਤਰਕਸ਼ੀਲਾਂ ਨੇ ਲੋਕਾਂ ਦੀ ਚੇਤਨਤਾ ਵਧਾਈ ਹੈ। ਹੁਣ ਉਨ•ਾਂ ਵਿੱਚੋਂ ਬਹੁਤੇ ਸਾਧਾਂ-ਸੰਤਾਂ­ ਰਿਸ਼ੀਆਂ­ ਪੁਜਾਰੀਆਂ ਦੀ ਨਿਰਖ-ਪਰਖ ਕਰਨ ਲੱਗ ਪਏ ਹਨ। ਇਸ ਲਈ ਬਹੁਤ ਸਾਰੇ ਪਾਜ ਉਘੜ ਰਹੇ ਹਨ। ਆਉਣ ਵਾਲੇ ਸਮੇਂ ਵਿੱਚ ਚੇਤਨ ਹੋਏ ਲੋਕਾਂ ਨੇ ਹੋਰ ਬਹੁਤ ਸਾਰੇ ਪਾਖੰਡੀਆਂ ਦੀਆਂ ਧੱਜੀਆਂ ਉਡਾ ਦੇਣੀਆਂ ਹਨ। ਪਰ ਇਹ ਕੋਈ ਜ਼ਰੂਰੀ ਨਹੀਂ ਕਿ ਤਰਕਸ਼ੀਲ ਸੁਸਾਇਟੀ ਦੇ ਅਹੁਦੇਦਾਰ ਹੀ ਇਨ•ਾਂ ਗੱਲਾਂ ਲਈ ਜ਼ਿੰਮੇਵਾਰ ਹੋਣ।

Back To Top