– ਮੇਘ ਰਾਜ ਮਿੱਤਰ
ਰਾਜ ਸਤਾ ਜਾਂ ਰਾਜਸੀ ਤਾਕਤ ਜਿਸ ਵਿੱਚ ਸਰਕਾਰੀ ਅਫ਼ਸਰਸ਼ਾਹੀ, ਪੁਲਿਸ, ਫੌਜ਼, ਅਦਾਲਤਾਂ, ਪਾਰਲੀਮੈਂਟ, ਵਿਧਾਨਸਭਾਵਾਂ, ਨਗਰਪਾਲਿਕਾਵਾਂ ਅਤੇ ਪੰਚਾਇਤਾਂ ਆਦਿ ਸਭ ਕੁੱਝ ਸ਼ਾਮਿਲ ਹੁੰਦਾ ਹੈ। ਇਸ ਨੂੰ ਕੁੱਲ ਮਿਲਾ ਕੇ ਅਸੀਂ ਸਿਸਟਮ ਕਹਿੰਦੇ ਹਾਂ। ਆਉਂ ਵੇਖੀਏ ਕਿ ਇਹ ਸਿਸਟਮ ਸਾਡੀ ਹੋਣੀ ਨੂੰ ਜਾਂ ਕਿਸਮਤ ਨੂੰ ਜਾਂ ਜੀਵਨ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ। ਚੰਗੇ ਸਿਸਟਮ ਲੋਕਾਂ ਨੂੰ ਖੁਸ਼ਹਾਲ ਕਰ ਦਿੰਦੇ ਹਨ ਤੇ ਬੁਰੇ ਸਿਸਟਮ ਲੋਕਾਂ ਨੂੰ ਡਰਨ, ਮਰਨ, ਨਰਕ ਭੋਗਣ ਲਾ ਦਿੰਦੇ ਹਨ।
1. ਸਾਡੇ ਦੇਸ਼ ਵਿੱਚ ਦੁਨੀਆਂ ਦੀਆਂ ਸਭ ਤੋਂ ਵੱਧ ਬਿਮਾਰੀਆਂ ਮੌਜ਼ੂਦ ਹਨ। ਪੋਲਿਓ, ਟੀ.ਵੀ., ਟਾਇਫਾਇਡ, ਪੀਲੀਆ ਆਦਿ ਨਾਲ ਸਭ ਤੋਂ ਵੱਧ ਮੌਤਾਂ ਸਾਡੇ ਦੇਸ਼ ਵਿੱਚ ਹੁੰਦੀਆਂ ਹਨ। ਦੁਨੀਆ ਦੇ ਲੋਕ ਔਸਤ ਉਮਰ 85 ਵਰਿ•ਆ ਦੇ ਕਰੀਬ ਭੋਗ ਰਹੇ ਹਨ। ਅਤੇ ਅਸੀਂ 67 ਸਾਲ ਤੇ ਮੌਤ ਨੂੰ ਪਿਆਰੇ ਹੋ ਜਾਂਦੇ ਹਾਂ। ਬਿਮਾਰੀਆਂ ਦੀਆਂ ਹਲਾਤਾਂ ਵਿੱਚ ਲੋਕਾਂ ਦੇ ਘਰ ਵਿੱਕ ਜਾਂਦੇ ਹਨ। ਟੈਲੀਵਿਜ਼ਨ ਚੈਨਲਾਂ ਤੇ ਨੀਮ ਹਕੀਮ ਸਾਧ ਸੰਤ ਇਲਾਜ਼ ਕਰਦੇ ਦਿਖਾਏ ਜਾਂਦੇ ਹਨ। ਇਸ ਤਰ•ਾਂ ਅੱਜ ਵਿਗਿਆਨ ਦੇ ਯੁੱਗ ਵਿੱਚ ਅਸੀਂ ਇੱਕੀਵੀਂ ਸਦੀ ਦੀਆਂ ਦਵਾਈਆਂ ਵਰਤ ਹੀ ਨਹੀਂ ਸਕਦੇ। ਡਾਕਟਰਾਂ ਨੂੰ ਦੁਕਾਨਦਾਰ ਅਤੇ ਬਿਮਾਰਾਂ ਨੂੰ ਗ੍ਰਾਹਕ ਬਣਾ ਦਿੱਤਾ ਹੈ। ਇਹ ਸਾਡੇ ਸਿਸਟਮ ਹੀ ਦੇਣ ਹੈ।
2. ਲੋਕਾਂ ਵਿੱਚ ਜੰਗਾਂ ਦਾ ਡਰ ਬਿਠਾਇਆ ਜਾਂਦਾ ਹੈ। ਬਹੁਤ ਸਾਰਿਆਂ ਨੂੰ ਮਰਵਾਇਆ ਵੀ ਜਾਂਦਾ ਹੈ। ਜੰਗੀ ਸਮਾਨ ਖਰੀਦਣ ਦੇ ਬਹਾਨੇ ਲੋਕਾਂ ਲਈ ਬਜਟਾਂ ਵਿੱਚ ਕਟੌਤੀ ਕਰਕੇ ਕਿਸਾਨਾਂ ਨੂੰ ਖੁਦਕਸ਼ੀਆਂ ਕਰਨ ਲਈ ਮਜ਼ਬੂਰ ਕਰ ਦਿੱਤਾ ਜਾਂਦਾ ਹੈ।
3. ਧਰਮਾਂ ਰਾਹੀਂ ਲੋਕਾਂ ਨੂੰ ਆਪਸ ਵਿੱਚ ਲੜਾਇਆ ਜਾਂਦਾ ਹੈ। ਘੱਟ ਗਿਣਤੀਆਂ ਦੇ ਮਨਾਂ ਵਿੱਚ ਖ਼ੌਫ ਪੈਦਾ ਕੀਤਾ ਜਾਂਦਾ ਹੈ। ਪੈਰ-ਪੈਰ ਤੇ ਵਿਤਕਰੇ ਬਾਜ਼ੀ ਸ਼ੁਰੂ ਹੋ ਜਾਂਦੀ ਹੈ। ਪੁਲੀਸ ਤੇ ਫੌਜੀ ਭਰਤੀ ਵਧਾ ਦਿੱਤੀ ਜਾਂਦੀ ਹੈ। ਸਤਾ ਦੀ ਸੁਰੱਖਿਆ ਲਈ ਲੱਖਾਂ ਪੁਲਿਸੀਏ ਜਾਂ ਫੌਜੀ ਬਿਠਾ ਦਿੱਤੇ ਜਾਂਦੇ ਹਨ। ਥਾਂ-ਥਾਂ ਤੇ ਪੁਲੀਸ ਮੁਕਾਬਲੇ ਸ਼ੁਰੂ ਕਰ ਦਿੱਤੇ ਜਾਂਦੇ ਹਨ। ਆਪਣਿਆਂ ਨੂੰ ਬਚਾਇਆ ਜਾਂਦਾ ਹੈ। ਵਿਰੋਧੀਆਂ ਨੂੰ ਕੁਚਲਿਆਂ ਜਾਂਦਾ ਹੈ।
4. ਨਸ਼ਿਆਂ ਦੀਆਂ ਖੇਪਾਂ ਦੀ ਸਪਲਾਈ ਵਧਾ ਦਿੱਤੀ ਜਾਂਦੀ ਹੈ। ਬਹੁਤੇ ਮਾਪਿਆਂ ਨੂੰ ਉਨ•ਾਂ ਦੇ ਪੁੱਤਾਂ ਨੂੰ ਨਸ਼ਿਆਂ ਤੇ ਲਾ ਕੇ ਬਰਬਾਦ ਕੀਤਾ ਜਾਂਦਾ ਹੈ।
5. ਸਿਸਟਮ ਲੋਕਾਂ ਨੂੰ ਆਪਸ ਵਿੱਚ ਟਕਰਾ ਕੇ ਦੁਰਘਟਨਾਵਾਂ ਵਿੱਚ ਮਰਨ ਤੇ ਮਜ਼ਬੂਰ ਕਰ ਦਿੱਤਾ ਜਾਂਦਾ ਹੈ। ਪੁਲਾਂ ਹੇਠ ਬਹੁਤ ਸਾਰੇ ਲੋਕ ਦਰ•ੜ ਦਿੱਤੇ ਜਾਂਦੇ ਹਨ। ਫਾਟਕਾਂ ਤੇ ਗੱਡੀਆਂ ਟਕਰਾਈਆਂ ਜਾਂਦੀਆਂ ਹਨ। ਸੜਕਾਂ ਦੀਆਂ ਮੁਰਮਤਾਂ ਨਹੀਂ ਕਰਵਾਈਆਂ ਜਾਂਦੀਆਂ। ਲੋਕਾਂ ਨੂੰ ਆਵਾਜਾਈ ਸਬੰਧੀ ਕਾਨੂੰਨਾਂ ਤੋਂ ਸਿੱਖਿਅਤ ਨਹੀਂ ਕੀਤਾ ਜਾਂਦਾ। ਵੱਧ ਤੋਂ ਵੱਧ ਲਾਇਸੈਂਸ ਰਿਸ਼ਵਤਾਂ ਰਾਹੀਂ ਦੇ ਦਿੱਤੇ ਜਾਂਦੇ ਹਨ।
6. ਜਾਤ-ਪਾਤ, ਰਿਜਰਵਵੈਸ਼ਨ, ਊਚ-ਨੀਚ, ਭਾਸ਼ਾ ਅਤੇ ਪਾਣੀਆਂ ਦੀ ਵੰਡ ਦੇ ਨਾਂ ਤੇ ਲੋਕਾਂ ਨੂੰ ਲੜਾਇਆ ਜਾਂਦਾ ਹੈ। ਦੁਕਾਨਾਂ ਅਤੇ ਘਰ ਫੁਕਵਾਏ ਜਾਂਦੇ ਹਨ। ਲੋਕਾਂ ਦੀਆਂ ਇਜੱਤਾਂ ਸ਼ਰੇਆਮ ਲੁਟਵਾਈਆਂ ਜਾਂਦੀਆਂ ਹਨ।
7. ਬੇਰੁਜ਼ਗਾਰੀ ਰਾਹੀਂ ਜ਼ਵਾਨੀ ਨੂੰ ਰੋਲਿਆ ਜਾਂਦਾ ਹੈ ਅਤੇ ਖੁਦਕਸ਼ੀਆਂ ਕਰਵਾਈਆਂ ਜਾਂਦੀਆਂ ਹਨ ਤਾਂ ਜੋ ਲੋਕ ਅਨਪੜ• ਅਗਿਆਨੀ ਬਣਕੇ ਰਹਿਣ ਇਨ•ਾਂ ਲੋਕਾਂ ਨੂੰ ਭੇਡਾਂ ਦੀ ਤਰ•ਾਂ ਹੱਕਣਾ ਸੁਖਾਲਾ ਹੁੰਦਾ ਹੈ।
8. ਫੈਕਟਰੀਆਂ, ਕਾਰਖਾਨਿਆਂ ਵਿੱਚ, ਮਿੱਲ ਮਾਲਕਾਂ ਨੂੰ ਮਜ਼ਦੂਰਾਂ ਦੀ ਲੁੱਟ-ਖਸੁੱਟ ਕਰਨ ਦੀ ਖੁੱਲ• ਦੇ ਦਿੱਤੀ ਜਾਂਦੀ ਹੈ। ਮਜ਼ਦੂਰਾਂ ਦੇ ਵਿਦਰੋਹਾਂ ਨੂੰ ਕੁਚਲਣ ਲਈ ਅਸੈਂਬਲੀਆਂ, ਪਾਰਲੀਮੈਂਟਾਂ ਵਿੱਚ ਲੋਕ ਵਿਰੋਧੀ ਕਾਨੂੰਨ ਬਣਾਏ ਜਾਂਦੇ ਹਨ।
9. ਸਿਸਟਮ ਨੂੰ ਬਦਲਣ ਦਾ ਹੋਕਾ ਦੇਣ ਵਾਲੇ ਚੇਤਨ ਨੌਜਵਾਨਾਂ ਨੂੰ ਨਵੇਂ-ਨਵੇਂ ਕਾਨੂੰਨ ਲਾ ਕੇ ਜੇਲ•ਾਂ ਵਿੱਚ ਸੁੱਟ ਦਿੱਤਾ ਹੈ।
10. ਲੋਕਾਂ ਨੂੰ ਹਰ ਪੱਖੋਂ ਗੁਮਰਾਹ ਕਰਨ ਲਈ ਤੇ ਡਰਾਉਣ ਲਈ ਟੈਲੀਵਿਜ਼ਨ ਪ੍ਰੋਗਰਾਮਾਂ ਅਤੇ ਅਜਿਹੇ ਦ੍ਰਿਸ਼ ਵੱਡੀ ਮਾਤਰਾ ਵਿੱਚ ਦਿਖਾਉਣੇ ਸ਼ੁਰੂ ਕਰਵਾ ਦਿੰਦੇ ਹਨ। ਤਾਂ ਜੋ ਬਹੁ-ਸੰਮਤੀ ਦੀ ਸੋਚ ਗੈਰਵਿਗਿਆਨਕ ਬਣਾਉਣ ਦੇ ਸਾਰੇ ਉਪਰਾਲੇ ਕੀਤੇ ਜਾਂਦੇ ਹਨ।
ਉਪਰੋਕਤ ਦਰਸ਼ਾਈਆਂ ਸਾਰੀਆਂ ਗੱਲਾਂ ਸਾਡੇ ਸਿਸਟਮ ਦੀ ਦੇਣ ਹਨ, ਅਜਿਹਾ ਸਿਸਟਮ ਦਫ਼ਾ ਕਰਨਾ ਹੀ ਚਾਹੀਦਾ ਹੈ। ਅੱਜ ਜਦੋਂ ਦੁਨੀਆ ਦੇ ਦੇਸ਼ਾਂ ਵਿੱਚ ਜੇਲ•ਾਂ ਘੱਟ ਰਹੀਆਂ ਹਨ ਅਤੇ ਭਾਰਤ ਵਿੱਚ ਇਹਨਾਂ ਦੀ ਗਿਣਤੀ ਵਧਾਈ ਜਾ ਰਹੀ ਹੈ। ਅਜਿਹੀਆਂ ਹਾਲਤਾਂ ਵਿੱਚ ਸਿਸਟਮ ਨੂੰ ਅੱਖੋ-ਪਰੋਖੇ ਕਰਨਾ ਕਿਸੇ ਚੇਤਨ ਭਾਰਤੀ ਦੀ ਡਿਊਟੀ ਨਹੀਂ ਬਣਦੀ।