? ‘ਵਿਗਿਆਨ ਜੋਤ ਅਗਸਤ ਸਤੰਬਰ 2003’ ਵਿੱਚ ਮੈਡੀਕਲ ਸਾਇੰਸਜ਼ (ਸੁਖਮੰਦਰ ਸਿੰਘ ਤੂਰ) ਵਲੋਂ ਏਡਜ਼ ਵਿਰੋਧੀ ਟੀਕਾ ਤਿਆਰ ਕਰਨ ਦੀ ਖਬਰ ਲਾਈ ਗਈ ਸੀ। ਕੀ ਸੱਚਮੁੱਚ ਏਡਜ਼ ਦੇ ਇਲਾਜ ਲਈ ਕਿਸੇ ਟੀਕੇ ਦੀ ਖੋਜ ਹੋ ਚੁੱਕੀ ਹੈ। ਜੇ ਹਾਂ ਤਾਂ ਉਹ ਕਿੰਨਾ ਕੁ ਮਹਿੰਗਾ ਹੈ।

ਮੇਘ ਰਾਜ ਮਿੱਤਰ

? ਸਰੀਰ ਵਿੱਚ ਸ਼ੂਗਰ ਇੰਨਸਲੂਜ ਦੀ ਕਮੀ ਜਾਂ ਵਾਧੇ ਕਰਕੇ ਹੁੰਦੀ ਹੈ ਤੇ ਇਸ ਨੂੰ ਰੋਕਣ ਲਈ ਕੀ ਕਰਨਾ ਚਾਹੀਦਾ ਹੈ।
? ਮੇਰੀ ਇੱਕ ਾਂਰਇਨਦ ਬਹੁਤ ਹੀ ਚੀੜ੍ਹੀ ਜਿਹੀ ਭਾਵ ਰੁੱਖੀ ਜਿਹੀ ਹਰ ਗੱਲ ਨੂੰ ਸ਼ੱਕ ਦੀ ਨਿਗ੍ਹਾ ਨਾਲ ਤੇ ਹਰ ਗੱਲ ਦਾ ਨੈਗਟਿਵ ਮਤਲਬ ਕੱਢਦੀ ਹੈ ਤੇ ਖਾਧਾ ਪੀਤਾ ਵੀ ਉਸਨੂੰ ਨਹੀਂ ਲੱਗਦਾ। ਉਹ ਬਹੁਤ ਜ਼ਿਆਦਾ ਕਮਜੋਰ ਹੈ। ਉਹ ਬਹੁਤ ਘੱਟ ਹੱਸਦੀ ਹੈ। ਉਸਦੀ ਇਸ ਮਾਨਸਿਕਤਾ ਦਾ ਕੀ ਇਲਾਜ ਹੋ ਸਕਦਾ ਹੈ। ਹਮਦਰਦੀ, ਪਿਆਰ ਜਾਂ ਕੋਈ ਦਵਾਈ? ਮੈਂ ਉਸ ਦਾ ਸੁਭਾਅ ਬਦਲਣਾ ਚਾਹੁੰਦੀ ਹਾਂ ਜਿਸ ਕਰਕੇ ਉਸਦੀ ਸਿਹਤ ਵੀ ਠੀਕ ਹੋ ਸਕੇ। ਕਿਰਪਾ ਕਰਕੇ ਯੋਗ ਸਲਾਹ ਦੇਵੋ।
? ਬੱਚਿਆਂ ਨੂੰ ਜੁਕਾਮ, ਖਾਂਸੀ ਆਮ ਬਿਮਾਰੀਆਂ ਹਨ ਪਰ ਇਹਨਾਂ ਬਿਮਾਰੀਆਂ ਕਰਕੇ ਲੋੜ ਤੋਂ ਵੱਧ ਚੈਰੀਕੋਫ ਦੇਣ ਨਾਲ ਕੋਈ ਨੁਕਸਾਨ ਤਾਂ ਨਹੀਂ? ਜਾਂ ਵੱਡਿਆਂ ਹੋਇਆਂ ਨੂੰ ਕੋਈ ਨੁਕਸਾਨ। ਸੀ. ਪੀ. ਐਮ. ਦੀਆਂ ਗੋਲੀਆਂ ਨਾਲ ਬੱਚਿਆਂ ਦੀ ਸਿਹਤ `ਤੇ ਕੀ ਅਸਰ ਪੈਂਦਾ ਹੈ।
? ਵਾਲ ਲੰਬੇ ਕਰਨ ਲਈ ਕੋਈ ਤੇਲ, ਸ਼ੈਂਪੂ ਜਾਂ ਕੋਈ ਦਵਾਈ ਹੈ? ਜੇ ਹੈ ਤਾਂ ਕਿਰਪਾ ਕਰਕੇ ਦੱਸਣਾ।
– ਅਜੇ ਤੱਕ ਏਡਜ਼ ਵਿਰੋਧੀ ਟੀਕੇ ਦੀ ਪ੍ਰਵਾਨਗੀ ਸੰਸਾਰ ਪੱਧਰ `ਤੇ ਇਸ ਸਬੰਧੀ ਕੰਮ ਕਰ ਰਹੀਆਂ ਸੰਸਥਾਵਾਂ ਨੂੰ ਨਹੀਂ ਪ੍ਰਾਪਤ ਹੋਈ। ਪਰ ਕੁਝ ਅਜਿਹੀਆਂ ਦਵਾਈਆਂ ਜ਼ਰੂਰ ਉਪਲਬਧ ਹੋ ਗਈਆਂ ਹਨ ਜਿਹੜੀਆਂ ਏਡਜ਼ ਦੇ ਰੋਗੀਆਂ ਦੀ ਉਮਰ 10-20 ਸਾਲ ਤੱਕ ਵਧਾ ਸਕਦੀਆਂ ਹਨ। ਪਰ ਇਹ ਦਵਾਈਆਂ ਅਮਰੀਕਾ ਅਤੇ ਉਸਦੇ ਸਹਿਯੋਗੀਆਂ ਵੱਲੋਂ ਤਿਆਰ ਕੀਤੀਆਂ ਗਈਆਂ ਹਨ। ਇਸ ਲਈ ਆਮ ਲੋਕਾਂ ਤੱਕ ਇਨ੍ਹਾਂ ਦੀ ਪਹੁੰਚ ਬਹੁਤ ਔਖੀ ਹੈ। ਕਿਉਂਕਿ ਇਹਨਾਂ ਦੇਸ਼ਾਂ ਨੇ ਇੰਨ੍ਹਾਂ ਦਵਾਈਆਂ ਦੀਆਂ ਕੀਮਤਾਂ ਏਨੀਆਂ ਉੱਚੀਆਂ ਰੱਖੀਆਂ ਹੋਈਆਂ ਹਨ ਕਿ ਸਧਾਰਨ ਵਿਅਕਤੀ ਤਾਂ ਕੀ, ਹਿੰਦੁਸਤਾਨ ਦੀ ਮੱਧ-ਵਰਗੀ ਜਮਾਤ ਵੀ ਇਨ੍ਹਾਂ ਦਵਾਈਆਂ ਰਾਹੀਂ ਆਪਣੇ ਰੋਗੀਆਂ ਦਾ ਇਲਾਜ ਕਰਵਾਉਣ ਤੋਂ ਬੇਵਸ ਹੈ।
– ਸ਼ੂਗਰ ਸਮੇਂ ਸਰੀਰ ਦਾ ਇੱਕ ਅੰਗ ਪੈਂਕਰੀਆ ਇੰਸੂਲੀਨ ਪੈਦਾ ਕਰਨੀ ਜਾਂ ਤਾਂ ਘੱਟ ਕਰ ਦਿੰਦਾ ਹੈ ਜਾਂ ਬੰਦ ਕਰ ਦਿੰਦਾ ਹੈ। ਇਸ ਦੇ ਸਿੱਟੇ ਵਜੋਂ ਖਾਧੀ ਹੋਈ ਖੰਡ ਹਜ਼ਮ ਨਹੀਂ ਹੁੰਦੀ ਅਤੇ ਖੂਨ ਵਿੱਚ ਹੀ ਰਹਿ ਜਾਂਦੀ ਹੈ। ਇਸ ਲਈ ਖੂਨ ਵਿੱਚ ਖੰਡ ਦੀ ਮਾਤਰਾ (ਸ਼ੂਗਰ) ਵਧ ਜਾਂਦੀ ਹੈ। ਸੋ ਇਸ ਵਧੀ ਹੋਈ ਸ਼ੂਗਰ ਨੂੰ ਕਾਬੂ ਵਿੱਚ ਰੱਖਣ ਲਈ ਬਾਹਰੋਂ ਇੰਸੂਲੀਨ ਦੀ ਲੋੜ ਪੈਂਦੀ ਹੈ।
– ਤੁਹਾਡੀ ਮਿੱਤਰ ਦੀ ਇਹ ਹਾਲਤ ਉਸ ਨੂੰ ਮਿਲੀਆਂ ਸਮਾਜਿਕ ਹਾਲਤਾਂ ਨੇ ਬਣਾਈ ਹੈ। ਸਮਾਜਿਕ ਹਾਲਤਾਂ ਬਦਲ ਕੇ ਤੁਸੀਂ ਉਸ ਵਿੱਚ ਥੋੜ੍ਹਾ-ਬਹੁਤ ਸੁਧਾਰ ਜ਼ਰੂਰ ਕਰ ਸਕਦੇ ਹੋ।
– ਸਰੀਰਕ ਬਿਮਾਰੀਆਂ ਕਰਕੇ ਦਵਾਈਆਂ ਲੈਣਾ ਸਾਡੀ ਲੋੜ ਹੁੰਦਾ ਹੈ। ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਹਰ ਦਵਾਈ ਸਾਡੇ ਸਰੀਰ ਲਈ ਥੋੜ੍ਹੀ-ਬਹੁਤ ਨੁਕਸਾਨਦਾਇਕ ਹੁੰਦੀ ਹੀ ਹੈ। ਪਰ ਬਿਮਾਰੀਆਂ ਨੂੰ ਠੀਕ ਕਰਨ ਲਈ ਦਵਾਈਆਂ ਤਾਂ ਮਜ਼ਬੂਰੀਵੱਸ ਲੈਣੀਆਂ ਹੀ ਪੈਂਦੀਆਂ ਹਨ। ਸੋ ਤੁਸੀਂ ਆਪਣੇ ਡਾਕਟਰ ਤੋਂ ਇਨ੍ਹਾਂ ਦਾ ਬਦਲ ਪੁੱਛ ਸਕਦੇ ਹੋ।
– ਮੇਰੇ ਖਿਆਲ ਅਨੁਸਾਰ ਬਾਹਰ ਲਾਈ ਕੋਈ ਕਰੀਮ, ਤੇਲ ਜਾਂ ਸ਼ੈਂਪੁੂ ਵਾਲਾਂ ਨੂੰ ਮੁਲਾਇਮ, ਕਾਲੇ, ਭੂਰੇ ਜਾਂ ਲੰਬੇ ਕਰ ਸਕਦੇ ਹਨ। ਕਿਉਂਕਿ ਵਾਲ ਤਾਂ ਮਨੁੱਖੀ ਸਰੀਰ ਵਿੱਚੋਂ ਮਰੇ ਹੋਏ ਪੋ੍ਰਟੀਨ ਦੇ ਸੈੱਲਾਂ ਦੀ ਰਹਿੰਦ-ਖੂੰਹਦ ਹੁੰਦੀ ਹੈ ਤੇ ਚਮੜੀ ਇਨ੍ਹਾਂ ਸੈੱਲਾਂ ਨੂੰ ਬਾਹਰ ਕੱਢਦੀ ਹੈ।

Back To Top