ਮੇਘ ਰਾਜ ਮਿੱਤਰ
13. ਸ੍ਰੀਮਾਨ ਜੀ, ਜੇਕਰ ਮੈਂ ਤਰਕਸ਼ੀਲ ਵਿਚਾਰਾਂ ਦਾ ਹਾਂ ਤਾਂ ਮੈਨੂੰ ਉਹਨਾਂ ਲੋਕਾਂ ਨਾਲ ਕਿਹੋ ਜਿਹਾ ਵਿਵਹਾਰ ਕਰਨਾ ਚਾਹੀਦਾ ਹੈ ਜੋ ਤਰਕਸ਼ੀਲ ਵਿਚਾਰਾਂ ਨੂੰ ਸੁਣਨ ਤੇ ਹੀ ਝਗੜੇ ਤੇ ਉਤਰ ਆਉਂਦੇ ਹਨ?
-ਗੁਰਦੀਪ ਸਿੰਘ, ਨੇੜੇ 33 ਕੇ. ਵੀ. ਕਲੋਨੀ, ਵਾਰਡ ਨੰ-4, ਮਕਾਨ ਨੰ.-23, ਖਾਈ ਰੋਡ, ਲਹਿਰਾਗਾਗਾ-148031
– ਤਿੰਨ ਸਾਲ ਤੋਂ ਵੱਧ ਉਮਰ ਦਾ ਹਰ ਵਿਅਕਤੀ ਆਪਣੇ ਮਨ ਵਿੱਚ ਕਲਪਨਾਵਾਂ ਕਰਦਾ ਰਹਿੰਦਾ ਹੈ। ਇਹ ਕਲਪਨਾਵਾਂ ਝੂਠੀਆਂ ਹੀ ਹੁੰਦੀਆਂ ਹਨ। ਅਜਿਹਾ ਕੁਝ ਪੁਨਰ ਜਨਮ ਦੇ ਰੂਪ ਵਿੱਚ ਵੀ ਹੁੰਦਾ ਹੈ। ਬੱਚੇ ਨੂੰ ਕੁਝ ਖਿਆਲ ਆ ਜਾਂਦੇ ਹਨ ਜਿਹੜੇ ਹਕੀਕੀ ਤਾਂ ਨਹੀਂ ਹੁੰਦੇ ਪਰ ਹਕੀਕਤ ਬਣਾ ਲਏ ਜਾਂਦੇ ਹਨ।
– ਤਰਕਸ਼ੀਲਾਂ ਨੂੰ ਇਨਸਾਨੀਅਤ ਦੇ ਪੂਜਾ ਕਰਨੀ ਚਾਹੀਦੀ ਹੈ। ਇਸ ਲਈ ਇਸ ਪੰਧ `ਤੇ ਤੁਰਦਿਆਂ ਬਹੁਤ ਸਾਰੇ ਮਨੁੱਖਾਂ ਦੇ ਘਸੇ-ਪਿਸੇ ਵਿਚਾਰ ਤਰਕਸ਼ੀਲਾਂ ਦੀਆਂ ਰਾਹਾਂ ਦੇ ਕੰਡੇ ਬਣਦੇ ਹਨ। ਅਜਿਹੇ ਕੰਡਿਆਂ ਨੂੰ ਚੁਗਣ ਲਈ ਉਹਨਾਂ ਨੇ ਆਪਣਾ ਰਾਹ ਆਪਣੀ ਮਰਜ਼ੀ ਨਾਲ ਚੁਣਿਆ ਹੈ ਕਿਸੇ ਮਜਬੂਰੀਵੱਸ ਨਹੀਂ। ਸੋ ਜੇ ਅਜਿਹੇ ਵੇਲੇ ਕੁਝ ਕੰਡੇ ਚੁਭ ਵੀ ਜਾਂਦੇ ਹਨ ਤਾਂ ਇਹ ਚੀਸ ਮੂੰਹ ਵਿੱਚ ਹੀ ਵੱਟ ਲੈਣੀ ਚਾਹੀਦੀ ਹੈ ਤੇ ਨਿਰੰਤਰ ਆਪਣੀ ਚਾਲੇ ਤੁਰਦੇ ਰਹਿਣਾ ਹੀ ਜ਼ਿੰਦਗੀ ਹੈ।
                        
                        
                        
                        
                        
                        
                        
                        
                        
		