ਮੇਘ ਰਾਜ ਮਿੱਤਰ
ਸੈਲੀਨੀਅਮ ਨਾਂ ਦੀ ਧਾਤ ਵਿੱਚ ਇੱਕ ਬਹੁਤ ਹੀ ਅਜੀਬ ਗੁਣ ਹੁੰਦਾ ਹੈ। ਜਦੋਂ ਇਸ ਦੇ ਉੱਪਰ ਪ੍ਰਕਾਸ਼ ਪੈਂਦਾ ਹੈ ਤਾਂ ਬਿਜਲੀ ਧਾਰਾ ਗੁਜ਼ਰਨ ਲਈ ਇਸਦੀ ਸੁਚਾਲਕਤਾ ਵਧ ਜਾਂਦੀ ਹੈ।
ਜਦੋਂ ਕਿਸੇ ਲਿਖਤੀ ਕਾਗਜ਼ ਦੀ ਨਕਲ ਕਰਨੀ ਹੁੰਦੀ ਹੈ ਤਾਂ ਉਸ ਕਾਗਜ਼ ਨੂੰ ਕਿਸੇ ਅਪਾਰਦਰਸ਼ੀ ਪਲੇਟ ਥੱਲੇ ਉਲਟਾ ਕਰਕੇ ਰੱਖਿਆ ਜਾਂਦਾ ਹੈ। ਫੋਟੋੋਸਟੇਝ ਮਸ਼ੀਨ ਦਾ ਬਟਨ ਦੱਬ ਕੇ ਇੱਕ ਤੇਜ਼ ਪ੍ਰਕਾਸ ਵਾਲਾ ਬਲਬ ਜਗਾਇਆ ਜਾਂਦਾ ਹੈ ਇਸ ਦਾ ਪ੍ਰਕਾਸ਼ ਲਿਖਤ ਤੇ ਪੈਂਦਾ ਹੈ। ਇੱਕ ਲੈਂਜ ਰਾਹੀਂ ਇਸਦਾ ਪ੍ਰਤੀਬਿੰਬ ਸੈਲੀਨੀਅਮ ਦੀ ਪਲੇਟ ਜਾਂ ਰੋਲਰ ਤੇ ਬਣਦਾ ਹੈ। ਲਿਖਾਵਟ ਵਾਲੇ ਥਾਂ ਤੇ ਜਿੱਥੇ ਪ੍ਰਕਾਸ਼ ਨਹੀਂ ਹੁੰਦਾ। ਹੁਣ ਪਲੇਟ ਤੇ ਸੁੱਕੀ ਸਿਆਹੀ ਲਾਉਣ ਤੇ ਉਹ ਲਿਖਤ ਵਾਲੇ ਥਾਵਾਂ ਤੇ ਚਿਪਕ ਜਾਂਦੀ ਹੈ। ਇੱਕ ਸਫੈਦ ਕਾਗਜ਼ ਤੇ ਵਿਰੋਧੀ ਚਾਰਜ ਪੈਦਾ ਕੀਤਾ ਜਾਂਦਾ ਹੈ। ਉਹ ਲਿਖਤ ਵਾਲੇ ਥਾਵਾਂ ਦੀ ਸਿਆਹੀ ਦਾ ਕੁਝ ਭਾਗ ਆਪਣੇ ਵੱਲ ਖਿੱਚ ਲੈਂਦੇ ਹੈ ਅਤੇ ਥੋੜ੍ਹੀ ਜਿਹੀ ਗਰਮੀ ਨਾਲ ਹੀ ਇਹ ਸਿਆਹੀ ਖੁਸ਼ਕ ਹੋ ਜਾਂਦੀ ਹੈ। ਇਸ ਤਰ੍ਹਾਂ ਲਿਖਾਵਟ ਦੀ ਠੀਕ ਨਕਲ ਪ੍ਰਾਪਤ ਕੀਤੀ ਜਾਂਦੀ ਹੈ।