ਕੰਪਿਉਟਰ ਕਿਵੇਂ ਕਰਦਾ ਹੈ?

ਮੇਘ ਰਾਜ ਮਿੱਤਰ

ਅੱਜ ਗਣਿਤ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਕੰਪਿਉਟਰ ਰਾਹੀਂ ਹੱਲ ਕੀਤੀਆਂ ਜਾਂਦੀਆਂ ਹਨ। ਕੰਪਿਉਟਰ ਅੱਠ ਸੈਕਿੰਡਾਂ ਵਿੱਚ ਅੱਠ ਕਰੋੜ ਅੰਕਾਂ ਦਾ ਜੋੜ, ਘਟਾਉ ਕਰ ਸਕਦਾ ਹੈ, ਹਜ਼ਾਰਾਂ ਦੀ ਦੁਕਾਨਾਂ ਦਾ ਹਿਸਾਬ ਕਿਤਾਬ ਕੰਪਿਉਟਰ ਤੋਂ ਇੱਕ ਸੈਕਿੰਡ ਵਿੱਚ ਪ੍ਰਾਪਤ ਕੀਤਾ ਜਾ ਸਕਦਾ ਹੈ, ਲੱਖਾਂ ਹੀ ਵਿਅਕਤੀਆਂ ਦੀ ਆਮਦਨ ਖਰਚ ਦੇ ਵੇਰਵੇ ਇੱਕ ਹੀ ਸੈਕਿੰਡ ਵਿੱਚ ਮਿਲ ਜਾਂਦੇ ਹਨ। ਕੰਪਿਉਟਰ ਮਨੁੱਖੀ ਦਿਮਾਗ ਦੀ ਇੱਕ ਉਪਜ ਹੈ। ਕੰਪਿਉਟਰ ਵਿੱਚ ਜਾਣਕਾਰੀ ਭਰਨ ਦੇ ਕੰਮ ਨੂੰ ਪ੍ਰੋਗਰਾਮ ਕਿਹਾ ਜਾਂਦਾ ਹੈ। ਜੇ ਅਸੀਂ ਕੰਪਿਉਟਰ ਵਿੱਚ ਜਾਣਕਾਰੀ ਭਰਨ ਸਮੇਂ 2+2=5 ਭਰ ਦੇਵਾਂਗੇ ਤਾਂ ਕੰਪਿਉਟਰ ਦਾ ਜਵਾਬ ਵੀ ਇਹ ਹੀ ਹੋਵੇਗਾ। ਸੋ ਉਹ ਮਨੁੱਖੀ ਦਿਮਾਗ ਜੋ ਇਸਨੂੰ ਪ੍ਰੋਗਰਾਮਿੰਗ ਕਰਦਾ ਹੈ ਇਹ ਕੰਪਿਉਟਰ ਨਾਲੋਂ ਵੱਧ ਮਹੱਤਵਪੂਰਨ ਹੁੰਦਾ ਹੈ। ਸਭ ਤੋਂ ਪਹਿਲਾਂ ਕੰਪਿਉਟਰ ਦੀ ਖੋਜ ਅਮਰੀਕਾ ਦੀ ਹਡਵਰਡ ਯੂਨੀਵਰਸਿਟੀ ਦੇ ਇੱਕ ਪ੍ਰੋਫਸਰ ਹੈਵਾਰਡ ਨੇ ਕੀਤੀ ਸੀ। ਕੰਪਿਊਟਰ ਨੂੰ ਪ੍ਰੋਗਰਾਮ ਦਿੱਤਾ ਜਾਂਦਾ ਹੈ ਇਹ ਪ੍ਰੋਗਰਾਮ ਪੰਚ ਕਾਰਡਾਂ, ਟੇਪਾਂ ਅਤੇ ਡਿਸਕਾਂ ਰਾਹੀ ਦਿੱਤਾ ਜਾਂਦਾ ਹੈ। ਕੰਟਰੋਲ ਕੁਝ ਹਦਾਇਤਾਂ ਦਿੰਦਾ ਹੈ। ਇਸ ਤਰ੍ਹਾਂ ਪ੍ਰਿੰਟਰ ਤੇ ਸਾਰੀ ਜਾਣਕਾਰੀ ਆ ਜਾਂਦੀ ਹੈ। ਇਹ ਸ਼ਕਤੀਸ਼ਾਲੀ ਕੰਪਿਉਟਰ 50 ਹਜ਼ਾਰ ਵਿਦਿਆਰਥੀ ਦੇ ਪੇਪਰ ਇੱਕ ਸੈਕਿੰਡ ਵਿੱਚ ਚੈੱਕ ਕਰ ਸਕਦਾ ਹੈ।

Back To Top