ਸਮੁੰਦਰ ਦੀ ਡੂੰਘਾਈ ਕਿਵੇਂ ਮਾਪੀ ਜਾਂਦੀ ਹੈ?

ਮੇਘ ਰਾਜ ਮਿੱਤਰ

ਭਾਵੇਂ ਅੱਜ ਕੱਲ ਜ਼ਿਆਦਾ ਫਾਸਲਿਆਂ ਨੂੰ ਮਪਣਾ ਬਹੁਤੀ ਵੱਡੀ ਸਮੱਸਿਆ ਨਹੀਂ ਰਹੀ ਹੈ। ਹਰੇਕ ਬੱਸ ਜਾਂ ਕਾਰ ਵਿੱਚ ਸਪੀਡੋਮੀਟਰ ਲੱਗਿਆ ਹੁੰਦਾ ਹੈ। ਜੋ ਤੁਹਾਨੂੰ ਇੱਕ ਸਥਾਨ ਤੋਂ ਦੂਸਰੇ ਸਥਾਨ ਤੱਕ ਤੇੈਅ ਕੀਤੇ ਕੀਤੇ ਫਾਸਲੇ ਨੂੰ ਫੌਰਨ ਹੀ ਦੱਸ ਦਿੰਦਾ ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪ੍ਰਕਾਸ਼ ਦਾ ਵੇਗ ਤਿੰਨ ਲੱਖ ਕਿਲੋਮੀਟਰ ਪ੍ਰਤੀ ਸੈਕਿੰਡ ਹੁੰਦਾ ਹੈ। ਤਾਰਿਆਂ ਅਤੇ ਗ੍ਰਹਿਆਂ ਦੀ ਦੂਰੀ ਲੱਭਣ ਲਈ ਸਾਨੂੰ ਇਸ ਨੁਕਤੇ ਦੀ ਵਰਤੋਂ ਕਰਨੀ ਪੇੈਂਦੀ ਹੈ। ਕਿਉਂਕਿ ਸੂਰਜ ਤੋਂ ਪ੍ਰਕਾਸ਼ ਦਾ ਵੇਗ ਤਿੰਨ ਲੱਖ ਕਿਲੋਮੀਟਰ ਪ੍ਰਤੀ ਸੈਕਿੰਡ ਵਿੱਚ ਪਹੁੰਚਦਾ ਹੈ ਇਸ ਲਈ ਉਸਦੀ ਦੂਰੀ 15 ਕਿਲੋਮੀਟਰ ਹੈ। ਸਮੁੰਦਰਾਂ ਦੀ ਡੂੰਘਾਈ ਮਾਪਣ ਲਈ ਸਾਨੂੰ 20,000 ਹਰਟਜ਼ ਦੀ ਅਕ੍ਰਿਤੀ ਤੋਂ ਵੱਧ ਵਾਲੀਆਂ ਧੁੰਨੀ ਤਰੰਗਾਂ ਦੀ ਵਰਤੋਂ ਕਰਨੀ ਪੈਂਦੀ ਹੈ। ਸਮੁੰਦਰੀ ਜਹਾਜ਼ ਵਿੱਚੋ ਛੱਡੀਆਂ ਤਰੰਗਾਂ ਕਿੰਨੇ ਸਮੇਂ ਵਿੱਚ ਤਲ ਲਾਲ ਅਕਰਾ ਕੇ ਵਾਪਿਸ ਆਂਉਂਦੀਆਂ ਹਨ? ਇਸੇ ਸਮੇਂ ਨੂੰ ਹੀ ਅਸੀਂ ਸਮੁੰਦਰੀ ਪਾਣੀ ਵਿੱਚ ਧੁਨੀ ਤਰੰਗਾਂ ਦੀ ਰਫਤਾਰ ਨਾਲ ਗੁਣਾ ਕਰ ਲੈਂਦੇ ਹਨ। ਜੋ ਸਮੁੰਦਰ ਦੀ ਡੁੂੰਘਾਈ ਨਾਲ ਹੁੰਦੀ ਹੈ। ਅੱਜ ਕੱਲ ਇਸ ਲਈ ਫੌਥੋਮੀਟਰ ਨਾਂ ਦੇ ਯੰਤਰ ਦਾ ਪ੍ਰਯੋਗ ਕੀਤਾ ਜਾਂਦਾ ਹੈ।
ਹੁਣ ਸਾਨੂੰ ਪਤਾ ਹੇੈ ਕਿ ਪ੍ਰਸ਼ਾਤ ਮਹਾਂਸਾਗਰ ਸਭ ਤੋਂ ਡੂੰਘਾ ਸਮੁੰਦਰ ਹੈ। ਗੁਆਮ ਨਾਂ ਦੇ ਸਥਾਨ ਤੇ ਇਸਦੀ ਡੂੰਘਾਈ 10688 ਮੀਟਰ ਹੈ। ਬਾਲਟਿਕ ਸਾਗਰ ਸਭ ਤੋਂ ਘੱਟ ਡੂੰਘਾ ਸਮੁੰਦਰ ਹੈ ਇਸਦੀ ਔਸਤਨ ਡੂੰਘਾਈ ਸਿਰਫ 55 ਮੀਟਰ ਹੈ। ਆਮ ਤੌਰ ਤੇ ਸਮੁੰਦਰਾਂ ਦੇ ਹੇਠਲੇ ਤਲ ਤੇ ਸਮੁੰਦਰੀ ਜੀਵਾਂ ਦੀਆਂ ਹੱਡੀਆਂ ਅਤੇ ਸਮੁੰਦਰੀ ਬਨਸਪਤੀ ਹੁੰਦੀ ਹੈ।

Back To Top