ਮੇਘ ਰਾਜ ਮਿੱਤਰ
ਕੁੱਤੇ ਦੀ ਚਮੜੀ ਵਿੱਚ ਜਖਮ ਹੋਣ ਤੇ ਰੈਬੀਜ ਨਾਂ ਦੀ ਬਿਮਾਰੀ ਦੇ ਵਿਸ਼ਣੂ ਕੁੱਤੇ ਤੇ ਸਰੀਰ ਵਿੱਚ ਦਾਖਲ ਹੋ ਜਾਂਦੇ ਹਨ। ਇਹ ਵਿਸ਼ਾਣੂ ਕੁੱਤੇ ਸਰੀਰ ਵਿੱਚ ਪ੍ਰਤੀ ਦਿਨ ਇੱਕ ਸੈਂਟੀਮੀਟਰ ਦੀ ਗਤੀ ਕਰਦੇ ਹੋਏ ਕੁੱਤੇ ਦੇ ਦਿਮਾਗ ਤੇ ਹਮਲਾ ਕਰ ਦਿੰਦੇ ਹਨ। ਇਸ ਦੌਰਾਨ ਕੁੱਤਾ ਸੁਸਤ ਰਹਿੰਦਾ ਹੈ ਉਸਨੂੰ ਭੁੱਖ ਨਹੀਂ ਲਗਦੀ। ਜਦੋਂ ਉਸਦੇ ਦਿਮਾਗ ਤੇ ਬਿਮਾਰੀ ਦਾ ਹਮਲਾ ਹੁੰਦਾ ਹੈ ਤਾਂ ਉਸਦਾ ਦਿਮਾਗੀ ਪ੍ਰਬੰਧ ਵਿਗੜ ਜਾਂਦਾ ਹੈ। ਤੇ ਉਹ ਕੱਟਣਾ ਸ਼ੁਰੂ ਕਰ ਦਿੰਦਾ ਹੈ। ਕੁਝ ਦਿਨਾਂ ਪਿੱਛੋਂ ਕੁੱਤੇ ਦੀ ਮੌਤ ਹੋ ਜਾਂਦੀ ਹੈ। ਜਦੋਂ ਕੁੱਤਾ ਮਨੁੱਖ ਨੂੰ ਕਟਦਾ ਹੈ ਤਾਂ ਇਹ ਵਿਸਾਣੂ ਮਨੁੱਖ ਦੇ ਸਰੀਰ ਵਿੱਚ ਵੀ ਦਾਖਲ ਹੋ ਜਾਂਦੇ ਹਨ। ਤੇ ਦਿਮਾਗ ਵੱਲ ਨੂੰ ਗਤੀ ਸ਼ੁਰੂ ਕਰ ਦਿੰਦੇ ਹਨ ਕਿਉਂਕਿ ਇਹਨਾਂ ਦਾ ਮੁੱੱਖ ਹਮਲਾ ਤਾਂ ਦਿਮਾਗ ਤੇ ਹੀ ਹੁੰਦਾ ਹੈ। ਇਸ ਲਈ ਇਹਨਾਂ ਵਿਸ਼ਾਣੂਆਂ ਦਾ ਸਿਰ ਤੱਕ ਪਹੁੰਚਾਣ ਨੂੰ ਇੱਕ ਮਹੀਨੇ ਤੋਂ ਲੈ ਕੇ ਤਿੰਨ ਮਹੀਨੇ ਤੱਕ ਦਾ ਸਮਾਂ ਲੱਗ ਸਕਦਾ ਹੈ। ਇਸ ਸਮੇਂ ਮਨੁੱਖ ਪਾਣੀ ਤੋਂ ਡਰਨ ਲੱਗ ਜਾਦਾ ਹੈ। ਦਿਮਾਗ ਪ੍ਰਬੰਧ ਵਿੱਚ ਵਿਗਾੜ ਆ ਜਾਣ ਕਾਰਨ ਮੌਤ ਹੋ ਜਾਣੀ ਲਾਜ਼ਮੀ ਹੁੰਦੀ ਹੈ ਪਰ 80% ਵਿਅਕਤੀਆਂ ਦੇ ਸਰੀਰਾਂ ਦੇ ਪ੍ਰਤੀ ਰੱਖਿਆ ਸ਼ਕਤੀ ਦੇ ਪਾਗਲ ਕੁੱਤੇ ਦੇ ਕੱਟਣ ਦਾ ਵੀ ਕੋਈ ਅਸਰ ਨਹੀਂ ਹੁੰਦਾ। ਸੋ ਇਸ ਤਰ੍ਹਾਂ ਬਹੁਤ ਸਾਰੇ ਵਿਅਕਤੀ ਅਜਿਹੇ ਹੁੰਦੇ ਹਨ ਜੋ ਪਾਗਲ ਕੁੱਤੇ ਦੇ ਕੱਟਣ ਤੋਂ ਪਿੱਛੋਂ ਵੀ ਬਚ ਜਾਂਦੇ ਹਨ। ਬੇਸ਼ਕ ਉਹਨਾਂ ਨੇ ਟੀਕੇ ਨਹੀਂ ਲਗਵਾਏ ਹੁੰਦੇ। ਪਾਗਲ ਕੁੱਤੇ ਦੇ ਕੱਟਣ ਤੋਂ ਬਾਅਦ ਟੀਕੇ ਲਗਵਾ ਲੇੈਣਾ ਹੀ ਸਿਆਣਪ ਹੈ।