ਸਿਉਂਕ ਆਪਣੀ ਨਗਰੀ ਕਿਵੇਂ ਵਸਾਉਂਦੀ ਹੈ?

ਮੇਘ ਰਾਜ ਮਿੱਤਰ

ਜਦੋਂ ਹਾਲਤਾਂ ਸਾਜਗਾਰ ਹੁੰਦੀਆਂ ਹਨ ਤਾਂ ਕੁਝ ਖਾਸ ਸਿਉਂਕਾ ਆਪਣੇ ਟਿੱਲੇ ਵਿੱਚੋ ਬਾਹਰ ਨਿਕਲ ਆਉਂਦੀਆਂ ਹਨ। ਇਹਨਾਂ ਦੇ ਖੰਭ ਹੁੰਦੇ ਹਨ। ਕੁਝ ਸਫਰ ਤਹਿ ਕਰਨ ਤੋਂ ਬਾਅਦ ਇਹ ਆਪਣੇ ਖੰਭ ਸੁੱਟ ਦਿੰਦੀਆਂ ਹਨ ਤੇ ਗਰਾਉਂਡ ਉੱਤੇ ਡਿੱਗ ਪੈਂਦੀਆਂ ਹਨ। ਇੱਥੇ ਇੱਕ ਨਰ ਅਤੇ ਮਾਦਾ ਸਿਉਂਕ ਕੋਈ ਪੁਰਾਣੀ ਲਕੜੀ ਨੂੰ ਆਪਣਾ ਘਰ ਬਣਾ ਲੈਂਦੇ ਹਨ ਅਤੇ ਨਰ ਤੋਂ ਸੈੱਲ ਪ੍ਰਾਪਤ ਕਰਕੇ ਮਾਦਾ ਆਪਣੇ ਸੈੱਲ ਮਿਲਾਕੇ ਆਂਡੇ ਦੇਣੇ ਸ਼ੁਰੂ ਕਰ ਦਿੰਦੀ ਹੈ। ਇਸ ਤਰ੍ਹਾਂ ਕਾਮਾ ਤੇ ਰਾਖਾ ਸਿਉਂਕ ਵੱਡੀ ਗਿਣਤੀ ਵਿੱਚ ਪੈਦਾ ਹੋ ਜਾਂਦੀ ਹੈ। ਘਰ ਹੋਰ ਵੱਡਾ ਕੀਤਾ ਜਾਂਦਾ ਹੈ। ਸਾਲਾਂ ਬੱਧੀ ਰਾਜਾ ਤੇ ਰਾਣੀ ਸਿਉਂਕ ਆਂਡੇ ਦਿੰਦੇ ਰਹਿੰਦੇ ਹਨ ਤੇ ਆਪਣੇ ਪਰਿਵਾਰ ਨੂੰ ਵਧਾਉਂਦੇ ਰਹਿੰਦੇ ਹਨ। ਰਾਣੀ ਸਿਉਂਕ ਦਾ ਆਕਾਰ ਕਾਫੀ ਵੱਡਾ ਹੋ ਜਾਂਦਾ ਹੈ ਤੇ ਉੋਸਦੀ ਆਂਡੇ ਦੇਣ ਦੀ ਸਮੱਰਥਾ ਵੀ ਵੱਧ ਜਾਂਦੀ ਹੈ। ਇੱਸ ਤਰ੍ਹਾਂ ਸਿਉਂਕ ਆਪਣੀ ਨਗਰੀ ਵਸਾਉਂਦੀ ਹੇੈ। ਕਈ ਵਾਰੀ ਤਾਂ ਇਹਨਾਂ ਦੀਆਂ ਬਸਤੀਆਂ 10- 10 ਫੁੱਟ ਉਚੀਆਂ ਹੋ ਜਾਂਦੀਆਂ ਹਨ।

 

Back To Top