ਮੇਘ ਰਾਜ ਮਿੱਤਰ
ਮਹਾਂਰਾਸ਼ਟਰ ਦੇ ਜਿਲਾ ਥਾਣੇ ਦੇ ਪਿੰਡ ਮੁਰਾਬਾਦ ਵਿਖੇ ਮਾਲਸੇਜ ਨਾਮੀ ਘਾਟੀ ਹੈ। ਹਰ ਸਾਲ ਜੂਨ ਤੇ ਜੁਲਾਈ ਮਹੀਨਿਆਂ ਵਿੱਚ ਹਜ਼ਾਰਾਂ ਹੀ ਪੰਛੀ ਇਸ ਘਾਟੀ ਵਿੱਚ ਖੁਦਕਸ਼ੀ ਕਰ ਲੈਂਦੇ ਹਨ। ਵਿਗਿਆਨਕਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਤੇਜ ਹਵਾ ਤੇ ਧੁੰਦ ਕਾਰਨ ਪੰਛੀ ਅੰਨੇ ਹੋ ਜਾਂਦੇ ਹਨ ਫਿਰ ਉਹ ਮਹਾਂਰਾਸ਼ਟਰ ਸੈਰ ਸਪਾਟਾ ਵਿਭਾਗ ਦੀ ਇਮਾਰਤ ਨਾਲ ਜਾ ਟਕਰਾਉਂਦੇ ਹਨ। ਇਸ ਤਰ੍ਹਾਂ ਉਹ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ।
ਅਸਾਮ ਵਿੱਚ ਜਾਤਿੰਗਾ ਦੇ ਸਥਾਨ ਤੇ ਵੀ ਅਜਿਹਾ ਹੀ ਵਾਪਰਦਾ ਹੈ। ਅਗਸਤ ਤੇ ਅਕਤੂਬਰ ਤੇ ਮਹੀਨਿਆਂ ਵਿੱਚ ਮੱਸਿਆ ਵਾਲੀ ਰਾਤ ਨੂੰ ਲੱਖਾਂ ਹੀ ਜਾਨਵਰ ਇਸ ਸਥਾਨ ਤੇ ਖੁਦਕਸ਼ੀ ਕਰਦੇ ਹਨ।
ਡਾਕਟਰ ਸੁਧੀਰ ਸੈਨ ਗੁਪਤਾ ਅਨੁਸਾਰ ਇਸ ਸਮੇਂ ਤਾਪਮਾਨ 22 ਤੋਂ 24 ਡਿਗਰੀ ਸੈਲਸੀਅਸ ਹੁੰਦਾ ਹੈ ਤੇ ਹਵਾ ਦੀ ਦਿਸ਼ਾਂ ਉੱਤਰ ਤੋਂ ਪੱਛਮ ਵੱਲ ਹੁੰਦੀ ਹੈ। ਉਹਨਾਂ ਅਨੁਸਾਰ ਧਰਤੀ ਦੇ ਚੁੰਬਕੀ ਖੇਤਰ ਦੀ ਤੀਬਰਤਾ ਵਿੱਚ ਤਬਦੀਲੀ ਜਾਨਵਰਾਂ ਵਿੱਚ ਖੁਦਕਸ਼ੀ ਦਾ ਰੁਝਾਨ ਪੈਦਾ ਕਰਦੀ ਹੈ।