ਛਿਪਕਲੀ ਕੰਧਾਂ ਤੇ ਕਿਵੇਂ ਤੁਰਦੀ ਹੈ?

ਮੇਘ ਰਾਜ ਮਿੱਤਰ

ਤੁਸੀਂ ਘਰਾਂ ਵਿੱਚ ਛਿਪਕਲੀ ਨੂੰ ਕੰਧਾਂ ਤੇ ਛੱਤਾ ਉੱਤੇ ਤੁਰਦੀ ਨੂੰ ਵੇਖ ਕੇ ਇਹ ਜਰੂਰ ਸੋਚਦੇ ਹੋਵੇਗੇ ਕਿ ਕੀ ਇਹ ਨਿਊਟਨ ਦੇ ਗੁਰੂਤਾ ਖਿੱਚ ਸਿਧਾਂਤ ਦੀਆਂ ਧੱਜੀਆਂ ਉਡਾ ਰਹੀ ਹੈ। ਨਹੀਂ ਅਜਿਹਾ ਨਹੀਂ ਹੈ। ਵਿਗਿਆਨ ਦੇ ਨਿਯਮ ਸਦੀਵੀ ਸੱਚ ਹੁੰਦੇ ਹਨ। ਇਹ ਸਮੇਂ ਤੇ ਸਥਾਨਾਂ ਅਨੁਸਾਰ ਨਹੀਂ ਬਦਲਦੇ। ਪਰ ਕਿਸੇ ਹੋਰ ਨਿਯਮ ਦੀ ਵਰਤੋਂ ਕਰਕੇ ਇਹਨਾਂ ਨਿਯਮਾਂ ਦੇ ਵਿਰੋਧੀ ਕੰਮ ਵੀ ਕਰਵਾਏ ਜਾ ਸਕਦੇ ਹਨ। ਛਿਪਕਲੀ ਦੇ ਪੈਰ ਪੱਧਰੇ ਹੁੰਦੇ ਹਨ। ਇਸਦੇ ਪੈਰਾਂ ਦੀ ਚਮੜੀ ਵਿੱਚ ਹਜ਼ਾਰਾਂ ਹੀ ਬਰੀਕ-ਬਰੀਕ ਹੁੱਕਾਂ ਹੁੰਦੀਆਂ ਹਨ ਜੋ ਇਸਨੂੰ ਕੰਧਾਂ ਤੇ ਤੁਰਨ ਦੇ ਯੋਗ ਬਣਾਉਂਦੀਆਂ ਹਨ।

 

Back To Top