– ਮੇਘ ਰਾਜ ਮਿੱਤਰ
ਸਾਡੇ ਦਿਮਾਗ ਦੇ ਦੋ ਭਾਗ ਹੁੰਦੇ ਹਨ। ਜਿਸਨੂੰ ਅਸੀਂ ਖੱਬਾ ਦਿਮਾਗ ਅਤੇ ਸੱਜਾ ਦਿਮਾਗ ਆਖ ਸਕਦੇ ਹਾਂ। ਖੱਬੇ ਦਿਮਾਗ ਤੋਂ ਸਰੀਰ ਨੂੰ ਜਾਣ ਵਾਲੀਆਂ ਨਾੜੀਆਂ ਗਰਦਨ ਵਿੱਚ ਆ ਕੇ ਵਲੇਟਾ ਖਾ ਜਾਂਦੀਆਂ ਹਨ ਤੇ ਇਸ ਲਈ ਇਹ ਸੱਜੇ ਪਾਸੇ ਦੇ ਅੰਗਾਂ ਤੇ ਕੰਟਰੋਲ ਰਖਦੀਆਂ ਹਨ ਤੇ ਹਨ ਤੇ ਸੱਜੇ ਪਾਸੇ ਦਾ ਦਿਮਾਗ ਖੱਬੇ ਪਾਸੇ ਦੇ ਅੰਗਾਂ ਤੇ ਕੰਟਰੋਲ ਕਰਦਾ ਹੇ। ਆਮ ਲੋਕਾਂ ਵਿੱਚ ਖੱਬਾ ਦਿਮਾਗ ਵੱਧ ਕਾਰਜਸ਼ੀਲ ਹੁੰਦਾ ਹੇੈ। ਇਸ ਲਈ ਸੰਸਾਰ ਵਿੱਚ ਬਹੁਤ ਲੋਕ ਸੱਜੇ ਅੰਗਾਂ ਨਾਲ ਵੱਧ ਕੰਮ ਕਰਦੇ ਹਨ ਪਰ ਕੁਝ ਲੋਕਾਂ ਵਿੱਚ ਸੱਜਾ ਦਿਮਾਗ ਵੀ ਵੱਧ ਕਾਰਜਸ਼ੀਲ ਹੁੰਦਾ ਹੈ। ਇਸ ਲਈ ਅਜਿਹੇ ਲੋਕ ਖੱਬੇ ਹੱਥ ਨਾਲ ਕੰਮ ਕਰਦੇ ਹਨ। ਪਰ ਸੰਸਾਰ ਦੇ ਕਾਰਖਾਨੇ ਤੇ ਮਕੈਨਿਕ ਕਾਰਾਂ ਦੇ ਕਰਵਾਜੇ ਤੇ ਹੋਰ ਸਮਾਨ ਸੱਜੇ ਹੱਥ ਵਾਲਿਆਂ ਦੀ ਗਿਣਤੀ ਸਹੂਲਤਾਂ ਨੂੰ ਮੁੱਖ ਰੱਖਕੇ ਬਣਾਉਂਦੇ ਹਨ। ਇਸ ਨਾਲ ਖੱਬੇ ਹੱਥ ਵਾਲਿਆਂ ਨੂੰ ਕਾਫੀ ਮੁਕਸ਼ਲਾਂ ਪੇਸ਼ ਆਉਂਦੀਆਂ ਹਨ।
