ਮੇਖਾਂ ਤੇ ਕਿਵੇ ਬੈਠਦੇ ਹਨ?

ਪਿੰਡਾਂ ਵਿੱਚ ਸਾਧੂ ਆਮ ਤੌਰ ਤੇ ਇੱਕ ਫੱਟੇ ਵਿੱਚ ਗੱਡੀਆਂ ਹੋਈਆਂ ਇੱਕ ਹਜਾਰ ਮੇਖਾਂ ਤੇ ਅਰਾਮ ਨਾਲ ਸੌਂ ਜਾਂਦੇ ਹਨ। ਲੋਕ ਹੈਰਾਨ ਹੋ ਕੇ ਰਹਿ ਜਾਂਦੇ ਹਨ ਤੇ ਸੰਤਾਂ ਨੂੰ ਕਰਮਾਤੀ ਸਮਝਕੇ ਉਹਨਾਂ ਦੀ ਪੂਜਾ ਸ਼ੁਰੂ ਕਰ ਦਿੰਦੇ ਹਨ। ਪਰ ਜੇ ਉਸੇ ਸੰਤ ਨੂੰ ਇੱਕ ਹਜ਼ਾਰ ਮੇਖ ਦੀ ਬਜਾਏ ਦੋ ਮੇਖਾਂ ਤੇ ਸੌਣ ਲਈ ਆਖ ਦਿੱਤਾ ਜਾਵੇ ਤਾਂ ਉਹ ਅਜਿਹਾ ਨਹੀਂ ਕਰ ਸਕੇਗਾ। ਇਸਦੀ ਵਿਗਿਆਨਕ ਵਿਆਖਿਆ ਹੇਠ ਲਿਖੇ ਅਨੁਸਾਰ ਹੈ। ਮੰਨ ਲਉ ਸੰਤ ਦਾ ਭਾਰ 60 ਕਿਲੋ ਗ੍ਰਾਮ ਹੈ ਤੇ ਮੇਖਾਂ ਦੀ ਗਿਣਤੀ 1000 ਹੈ ਤਾਂ ਉਸਦਾ ਇੱਕ ਮੇਖ ਦੇ ਹਿੱਸੇ ਦਾ ਭਾਰ ਸਿਰਫ 60 ਗ੍ਰਾਮ ਆਵੇਗਾ ਤੇ ਇਸ ਤਰਾਂ੍ਹ ਸੰਤ ਜੀ ਦੇ ਸਰੀਰ ਵਿੱਚ ਮੇਖ ਬਿਲਕੁਲ ਨਹੀਂ ਚੁਭੇਗੀ। ਪਰ ਜੇ ਮੇਖਾਂ ਦੀ ਗਿਣਤੀ ਦੋ ਹੋਵੇਗੀ ਤਾਂ ਇੱਕ ਮੇਖ ਤੇ ਉਸਦਾ 30 ਕਿਲੋ ਭਾਰ ਆਵੇਗੀ ਜੋ ਉਸਦੇ ਸਰੀਰ ਵਿੱਚ ਆਰ- ਪਾਰ ਹੋ ਜਾਵੇਗੀ। ਸੰਤ ਮੇਖਾਂ ਤੇ ਬੈਠਣ ਸਮੇਂ ਕੜਿਆ ਜਾਂ ਚਮੜਨੇ ਦਾ ਸਹਾਰਾ ਲੈ ਲੈਂਦੇ ਹਨ।

Back To Top