ਖਾਣਾ ਖਾਂਦੇ ਸਮੇਂ ਅਸੀਂ ਕੁਝ ਹਵਾ ਵੀ ਖਾਣੇ ਦੇ ਨਾਲ ਨਾਲ ਆਪਣੇ ਪੇਟ ਵਿੱਚ ਲੈ ਜਾਂਦੇ ਹਾਂ। ਪੇਟ ਤੇ ਛਾਤੀ ਵਿਚਕਾਰ ਭੋਜਨ ਨਲੀ ਵਿੱਚ ਇੱਕ ਢੱਕਣ ਹੁੰਦਾ ਹੈ ਜੋ ਖਾਣਾ ਖਾਣ ਤੋਂ ਬਾਅਦ ਬੰਦ ਹੋ ਜਾਂਦਾ ਹੈ ਤੇ ਪਾਚਕ ਰਸ ਇੱਥੇ ਖਾਣੇ ਵਿੱਚ ਰਲ ਜਾਂਦੇ ਹਨ। ਇਹ ਢੱਕਣ ਖਾਣੇ ਨੂੰ ਬਾਹਰ ਆਉਣ ਤੋਂ ਰੋਕਦਾ ਹੈ। ਜਦੋਂ ਸਾਡੇ ਪੇਟ ਵਿੱਚ ਕਾਫੀ ਗੈਸ ਇੱਕਠੀ ਹੋ ਜਾਂਦੀ ਹੈ ਤਾਂ ਸਾਡੇ ਦਿਮਾਗ ਵਲੋਂ ਆਪਣੇ ਆਪ ਹੀ ਢੱਕਣ ਖੁੱਲਣ ਦਾ ਹੁਕਮ ਹੋ ਜਾਂਦਾ ਹੈ। ਇਸ ਤਰ੍ਹਾਂ ਖਾਰਜ ਹੋਈ ਗੈਸ ਸਾਡੇ ਗਲੇ ਨਾਲ ਟਕਰਾ ਕੇ ਉਸਨੂੰ ਕੰਬਣ ਲਾ ਦਿੰਦੀ ਹੇੈ। ਇਸ ਤਰਾਂ੍ਹ ਆਵਾਜ਼ ਪੈਦਾ ਹੁੰਦੀ ਹੈ। ਇਸਨੂੰ ਅਸੀ ਡਕਾਰ ਆਉਣਾ ਕਹਿੰਦਾ ਹਾਂ।