ਤਰਕਸ਼ੀਲ ਸੁਸਾਇਟੀ ਬਣਾਉਣ ਦੇ ਪਹਿਲੇ ਯਤਨ….(xvii)

ਮੇਘ ਰਾਜ ਮਿੱਤਰ

ਨਿਊਜੀਲੈਂਡ ਵਿੱਚ ਤਰਕਸ਼ੀਲ ਸੁਸਾਇਟੀ ਬਣਾਉਣ ਦੇ ਯਤਨ ਸਭ ਤੋਂ ਪਹਿਲਾਂ ਜਤਿੰਦਰ ਪੰਜਤੂਰੀ ਨੇ ਕੀਤੇ ਸਨ। ਬਰਨਾਲੇ ਉਸਦੀ ਰਿਸ਼ਤੇਦਾਰੀ ਹੋਣ ਕਾਰਨ ਉਹ ਸਾਡੇ ਕੋਲ ਅਕਸਰ ਹੀ ਆਉਂਦਾ ਜਾਂਦਾ ਰਹਿੰਦਾ ਸੀ। ਪਰ ਜਤਿੰਦਰ ਦਾ ਜਿਆਦਾ ਰੁਝੇਵਾਂ ਭਾਰਤ ਵਿੱਚ ਸੀ ਇਸ ਲਈ ਉਹ ਸੁਸਾਇਟੀ ਨੂੰ ਸਰਗਰਮ ਨਾ ਕਰ ਸਕਿਆ। ਹੁਣ ਵਾਲੀ ਸੰਸਥਾ ਨੇ ਕਾਫੀ ਕੰਮ ਕੀਤੇ ਹਨ। ਉਹ ਕਈ ਰੇਡੀਓ ਪ੍ਰੋਗਰਾਮਾਂ ਵਿੱਚ ਭਾਗ ਲੈਂਦੇ ਰਹਿੰਦੇ ਹਨ ਤੇ ਪ੍ਰਚਾਰ ਤਰਕਸ਼ੀਲਤਾ ਦਾ ਹੀ ਹੁੰਦਾ ਹੈ। ਅਨੂ ਕਲੋਟੀ ਤੇ ਮੁਖਤਿਆਰ ਇਸ ਖੇਤਰ ਵਿੱਚ ਸਰਗਰਮ ਹਨ। ਭਾਰਤ ਤੋਂ ਬਹੁਤ ਸਾਰੇ ਜੋਤਸੀ ਯਾਤਰੀ ਵੀਜੇ ਤੇ ਜਾ ਕੇ ਆਪਣੀਆਂ ਦੁਕਾਨਾਂ ਖੋਲ ਲੈਂਦੇ ਸਨ ਪਰ ਹੁਣ ਉੱਥੋਂ ਦੀ ਪੁਲਸ ਉਹਨਾਂ ਨੂੰ ਤੁਰੰਤ ਗ੍ਰਿਫਤਾਰ ਕਰ ਲੈਂਦੀ ਹੈ ਕਿਉਂਕਿ ਯਾਤਰੀ ਵੀਜੇ ਤੇ ਜਾਣ ਵਾਲਾ ਵਿਅਕਤੀ ਧੰਦਾ ਤਾਂ ਨਹੀਂ ਕਰ ਸਕਦਾ।
ਟਰੱਸਟ ਨੇ ਹਿੰਦੀ ਭਾਸ਼ਾਈ ਲੋਕਾਂ ਵਿੱਚ ਤਰਕਸ਼ੀਲਤਾ ਦਾ ਪ੍ਰਚਾਰ ਕਰਨ ਦੇ ਕਾਫੀ ਯਤਨ ਕੀਤੇ ਹਨ ਪਰ ਇਸ ਪਾਸੇ ਉਹਨਾਂ ਨੂੰ ਘੱਟ ਸਫਲਤਾ ਮਿਲੀ ਹੈ ਪਰ ਪੰਜਾਬੀ ਲੋਕਾਂ ਵਿੱਚ ਉਹਨਾਂ ਵੱਲੋਂ ਕੀਤਾ ਕੰਮ ਪ੍ਰਸੰਸਾ ਯੋਗ ਹੈ।
ਇੱਕ ਦਿਨ ਅਸੀਂ ਅਵਤਾਰ ਦੇ ਘਰ ਹਿਪਨੋਟਿਜਮ ਦੀ ਵਰਕਸਾਪ ਵੀ ਲਾਈ ਤੇ ਇਸ ਵਿੱਚ ਮੈਂ ਪਹਿਲਾਂ ਤਾਂ ਧਰਮਪਾਲ ਤੇ ਫਿਰ ਸਾਰੇ ਹਾਜ਼ਰ ਮੈਂਬਰਾਂ ਨੂੰ ਇਕੱਠੇ ਹਿਪਨੋਟਾਈਜ ਕੀਤਾ। ਅਗਲੇ ਦਿਨ ਧਰਮਪਾਲ ਅਤੇ ਉਸਦੀ ਪਤਨੀ ਮੈਨੂੰ ਇੱਕ ਮੁਜਾਹਰੇ ਵਿੱਚ ਸਾਮਿਲ ਕਰਵਾਉਣ ਵੀ ਲੈ ਗਏ। ਇਹ ਮੁਜਾਹਰਾ ਅਮਰੀਕਨਾਂ ਵਲੋਂ ਈਰਾਕ ਵਿੱਚ ਕੀਤੀਆਂ ਗਈ ਜ਼ਿਆਦਤੀਆਂ ਦੇ ਵਿਰੁੱਧ ਸੀ। ਪਹਿਲਾਂ ਵੀ ਕੋਰੋਮੰਡਲ ਦੀਆਂ ਖਾਨਾਂ ਵਿਦੇਸੀਆਂ ਨੂੰ ਵੇਚਣ ਦੇ ਮਸਲੇ ਤੇ ਪੰਜਾਹ ਹਜ਼ਾਰ ਵਿਅਕਤੀ ਮੁਜਾਹਰਾ ਕਰ ਚੁੱਕੇ ਹਨ।

Back To Top