ਮੇਘ ਰਾਜ ਮਿੱਤਰ
ਨਿਊਜੀਲੈਂਡ ਦੇ ਗੋਰੇ ਅੰਗਰੇਜਾਂ ਦੀ ਹੀ ਸੰਤਾਨ ਹਨ। ਇਸ ਲਈ ਉਹਨਾਂ ਦੇ ਸੁਭਾਅ ਅਤੇ ਆਦਤਾਂ ਅੰਗਰੇਜਾਂ ਨਾਲ ਹੀ ਮਿਲਦੀਆਂ ਜੁਲਦੀਆਂ ਹਨ। ਵਿਦਿਆਰਥੀਆਂ ਨੂੰ ਉਹਨਾਂ ਦੇ ਵਿਦਿਆਰਥੀ ਜੀਵਨ ਵਿਚ ਸਰਕਾਰ ਵਲੋਂ ਕੁਝ ਵਜੀਫਾ ਮਿਲਣਾ ਸ਼ੁਰੂ ਹੋ ਜਾਂਦਾ ਹੈ। ਪਰ ਗੋਰੇ ਮਾਪੇ ਆਪਣੇ ਬੱਚਿਆਂ ਤੋਂ ਹੀ ਘਰ ਵਿਚ ਰਹਿਣ ਦਾ ਖਰਚਾ ਲੈਣਾ ਸ਼ੁਰੂ ਕਰ ਦਿੰਦੇ ਹਨ ਅਤੇ ਬੱਚੇ ਵੀ ਮਾਂ ਪਿਓ ਨਾਲ ਕਰਵਾਏ ਕੰਮਾਂ ਦੀ ਉਜਰਤ ਮੰਗਣੀ ਸ਼ੁਰੂ ਕਰ ਦਿੰਦੇ ਹਨ। ਜੇ ਕੋਈ ਪਤੀ ਪਤਨੀ ਵੀ ਹੋਟਲ ਤੇ ਖਾਣੇ ਲਈ ਜਾਂਦੇ ਹਨ ਤਾਂ ਦੋਵੇਂ ਖਰਚਾ ਅੱਧੋ ਅੱਧ ਜਾਂ ਖਾਧੀਆਂ ਚੀਜਾਂ ਦੇ ਹਿਸਾਬ ਨਾਲ ਕਰਦੇ ਹਨ। ਹਰੇਕ ਆਪਣੀ ਤਨਖਾਹ ਆਪਣੇ ਪਾਸ ਰੱਖਦਾ ਹੈ। ਹਫਤੇ ਦੇ ਪੰਜ ਦਿਨ ਉਹ ਡਟ ਕੇ ਕੰਮ ਕਰਦੇ ਹਨ ਅਤੇ ਸਨਿੱਚਰਵਾਰ ਤੇ ਐਤਵਾਰ ਨੂੰ ਪਹਿਲੇ ਪੰਜ ਦਿਨਾਂ ਦੀ ਸਾਰੀ ਕਮਾਈ ਖਰਚ ਕਰ ਦਿੱਤੀ ਜਾਂਦੀ ਹੈ। ਕੋਈ ਵੀ ਭਵਿੱਖ ਲਈ ਪੈਸੇ ਜੋੜਨ ਵੱਲ ਧਿਆਨ ਨਹੀਂ ਦਿੰਦਾ। ਪਰ ਇੱਥੇ ਮੈਂ ਪੰਜਾਬ ਦੇ ਇੱਕ ਰੱਜੇ ਪੁੱਜੇ ਅਕਾਲੀ ਸਿਆਸਤਦਾਨ ਦੀ ਗੱਲ ਵੀ ਤੁਹਾਨੂੰ ਦੱਸਣ ਲੱਗਿਆ ਹਾਂ ਉਸ ਸਿਆਤਦਾਨ ਦੇ ਸਪੁੱਤਰ ਨੇ ਆਪਣੇ ਪੀ. ਏ. ਰਾਹੀਂ ਹਮਿਲਟਨ ਦੇ ਇਲਾਕੇ ਵਿੱਚ ਵੱਡੀ ਮਾਤਰਾ ਵਿੱਚ ਜਮੀਨ ਖਰੀਦੀ ਹੈ। ਉਸਦਾ ਖਿਆਲ ਹੈ ਕਿ ਉਸਨੂੰ ਪੰਜਾਬ ਛੱਡ ਕੇ ਭੱਜਣਾ ਪਿਆ ਤਾਂ ਉਸਦੇ ਪੁੱਤ ਧੀਆਂ ਇਥੇ ਦੇ ਵਸਨੀਕ ਹੋ ਜਾਣਗੇ।
