ਮੇਘ ਰਾਜ ਮਿੱਤਰ
? ਕਈ ਵਾਰ ਬਿਜਲੀ ਚਮਕਦੀ ਹੈ ਜੋ ਕਿ ਬਿਜਲੀ ਚਮਕਣ ਤੋਂ ਥੋੜ੍ਹੀ ਦੇਰ ਬਾਅਦ ਆਵਾਜ਼ ਸੁਣਾਈ ਦਿੰਦੀ ਹੈ ਪਰ ਕਈ ਵਾਰ ਬਿਜਲੀ ਚਮਕਦੀ ਹੈ। ਪਰ ਉਸ ਦੀ ਆਵਾਜ਼ ਕਾਫੀ ਦੇਰ ਬਾਅਦ ਤੱਕ ਵੀ ਸੁਣਾਈ ਨਹੀਂ ਦਿੰਦੀ ਇਹ ਕਿਉਂ।
? ਕੀ ਚੰਦ ਉੱਪਰ ਧਰਤੀ ਵੀ ਚਮਕਦੀ ਦਿਸਦੀ ਹੈ ਜਿਸ ਤਰ੍ਹਾਂ ਧਰਤੀ ਉੱਪਰ ਚੰਦ ਚਮਕਦਾ ਦਿਖਾਈ ਦਿੰਦਾ ਹੈ।
– ਹਰਜੋਤ ਸਿੰਘ ਹਰੀ, ਪਿੰਡ ਮਹਿਲ ਖੁਰਦ, ਸੰਗਰੂਰ
– ਧਰਤੀ 6400 ਕਿਲੋਮੀਟਰ ਅਰਧ ਵਿਆਸ ਵੀ ਇੱਕ ਗੋਲਾ ਹੈ। ਧਰਤੀ ਤੇ ਅਜਿਹੇ ਕੋਈ ਵਰਮੇ ਨਹੀਂ ਬਣੇ ਜਿਹੜੇ ਵੀਹ ਕਿਲੋਮੀਟਰ ਦੀ ਡੂੰਘਾਈ ਤੱਕ ਵੀ ਸੁਰਾਖ ਕਰ ਸਕਦੇ ਹੋਣ। ਉਂਝ ਵੀ ਧਰਤੀ ਦੇ ਤਲ ਤੋਂ ਕੁਝ ਥੱਲੇ ਹੀ ਲੋਹਾ ਪਿਘਲੀ ਹੋਈ ਹਾਲਤ ਵਿੱਚ ਹੈ ਅਤੇ ਕੋਰ ਵੀ ਠੋਸ ਹੈ। ਸੋ ਅਜਿਹੇ ਸੁਰਾਖ ਦੀ ਕਲਪਨਾ ਅਜੇ ਹਜ਼ਾਰਾਂ ਸਦੀਆਂ ਨਹੀਂ ਕੀਤੀ ਜਾ ਸਕਦੀ।
– ਚਮਕ ਤੋਂ ਬਾਅਦ ਗਰਜ ਦਾ ਸੁਣਾਈ ਦੇਣਾ ਲਾਜ਼ਮੀ ਹੁੰਦਾ ਹੈ ਪਰ ਇਹ ਬੱਦਲਾਂ ਦੀ ਸਰੋਤੇ ਤੋਂ ਦੂਰੀ ਤੇ ਨਿਰਭਰ ਕਰਦਾ ਹੈ। ਜੇ ਬੱਦਲ ਨੇੜੇ ਹੋਣਗੇ ਤਾਂ ਉਹਨਾਂ ਦੀ ਗਰਜ ਸਾਡੇ ਕੋਲ ਛੇਤੀ ਪੁੱਜੇਗੀ ਪਰ ਜੇ ਬੱਦਲ ਦੂਰ ਹੋਣਗੇ ਤਾਂ ਉਹਨਾਂ ਦੀ ਗਰਜ ਦੇਰ ਨਾਲ ਪੁੱਜੇਗੀ।
– ਚੰਦਰਮਾ ਦੇ ਯਾਤਰੀ ਦੱਸਦੇ ਹਨ ਕਿ ਚੰਦਰਮਾ ਤੇ ਜਾ ਕੇ ਧਰਤੀ ਇੱਕ ਬਹੁਤ ਵੱਡੇ ਚੰਦਰਮਾ ਵਰਗੀ ਨਜ਼ਰ ਆਉਂਦੀ ਹੈ।
***