ਮੇਘ ਰਾਜ ਮਿੱਤਰ
? – ਕਈ ਜੀਵ ਪਾਣੀ ਉੱਪਰ ਕਿਵੇਂ ਤੁਰ ਪੈਂਦੇ ਹਨ ?
? – ਆਰ.ਡੀ.ਐਕਸ. ਕਿਹੜਾ ਪਦਾਰਥ ਹੈ। ਇਹ ਧਮਾਕਾ ਕਿਵੇਂ ਕਰਦਾ ਹੈ ?
? – ਅਸਲ ਵਿੱਚ ਜ਼ਹਿਰ ਕੀ ਹੁੰਦਾ ਹੈ।
? – ਸਾਇਨਾਇਡ ਕੀ ਹੁੰਦੀ ਹੈ।
– ਤਰਸੇਮ ਰੰਘੜਿਆਲਵੀ, ਪਿੰਡ ਰੰਘੜਿਆਲ, ਜ਼ਿਲ੍ਹਾ ਮਾਨਸਾ
ਉੱਤਰ – (1) ਸੂਰਜ ਦੀ ਰੌਸ਼ਨੀ ਸਤ ਰੰਗਾਂ ਦੀ ਬਣੀ ਹੁੰਦੀ ਹੈ। ਫੁੱਲ ਉਨ੍ਹਾਂ ਵਿੱਚੋਂ ਬਾਕੀ ਰੰਗ ਆਪਣੇ ਅੰਦਰ ਚੂਸ ਲੈਂਦੇ ਹਨ ਸਿਰਫ਼ ਦਿਸ ਰਿਹਾ ਰੰਗ ਹੀ ਪ੍ਰੀਵਰਤਿਤ ਕਰਦੇ ਹਨ।
2. ਪਾਣੀ ਉੱਪਰ ਤੁਰਨ ਜਾਂ ਤੈਰਨ ਦੇ ਕੁਝ ਖਾਸ ਨਿਯਮ ਹੁੰਦੇ ਹਨ। ਜੇ ਉਹਨਾਂ ਦੀ ਘਣਤਾ ਪਾਣੀ ਨਾਲੋਂ ਘੱਟ ਹੁੰਦੀ ਹੈ ਤਾਂ ਅਜਿਹੇ ਜੀਵ ਪਾਣੀ ਉੱਪਰ ਤੁਰ ਸਕਦੇ ਹਨ।
3. ਆਰ.ਡੀ.ਐਕਸ ਦਾ ਵਿਗਿਆਨਕ ਨਾਮ ਕੀ ਹੈ। ਇਸ ਸੁਆਲ ਦਾ ਜੁਆਬ ਅਸੀਂ ਪਾਠਕਾਂ ਉੱਪਰ ਛੱਡਦੇ ਹਾਂ।
4. ਕੋਈ ਵੀ ਅਜਿਹਾ ਰਸਾਇਣਕ ਪਦਾਰਥ ਜੋ ਸਾਡੇ ਸਰੀਰ ਦੀਆਂ ਆਮ ਕ੍ਰਿਆਵਾਂ ਵਿੱਚ ਰੁਕਾਵਟ ਪੈਦਾ ਕਰਦਾ ਹੈ ਨੂੰ ਅਸੀਂ ਜ਼ਹਿਰ ਕਹਿ ਸਕਦੇ ਹਾਂ।
5. ਪੋਟਾਸ਼ੀਅਮ ਸਾਇਆਨਾਈਡ ਕੋੜੇ ਬਦਾਮਾਂ ਤੋਂ ਪ੍ਰਾਪਤ ਕੀਤੀ ਜਾ ਸਕਣ ਵਾਲੀ ਇੱਕ ਜ਼ਹਿਰ ਹੈ।