? ਸੂਰਜੀ ਊਰਜਾ ਤੋਂ ਬਿਜਲੀ ਕਿਸ ਤਰ੍ਹਾਂ ਬਦਲੀ ਜਾਂਦੀ ਹੈ। ਸੂਰਜੀ ਊਰਜਾ ਤੋਂ ਬਿਜਲੀ ਊਰਜਾ ਕਿਸ ਤਰ੍ਹਾਂ ਬਣਾਈ ਜਾ ਸਕਦੀ ਹੈ। ਪੂਰਾ ਵਿਸਤਾਰ ਸਹਿਤ ਦੱਸਣਾ।

ਮੇਘ ਰਾਜ ਮਿੱਤਰ

? ਜਦੋਂ ਧਰਤੀ ਸਾਰੀਆਂ ਵਸਤਾਂ ਨੂੰ ਆਪਣੇ ਵੱਲ ਖਿੱਚਦੀ ਹੈ ਤਾਂ ਸੂਰਜ ਨੂੰ ਧਰਤੀ ਤੇ ਡਿੱਗਣਾ ਚਾਹੀਦਾ ਹੈ ਪਰ ਅਜਿਹਾ ਨਹੀਂ ਹੁੰਦਾ ਕਿਉਂ।
? ਕੀ ਹਜਰਾਇਤ ਵਿਚ ਸਭ ਕੁਝ ਸੱਚ ਪਤਾ ਲੱਗਦਾ ਹੈ।
– ਬਿੰਦਰ ਸਿੰਘ ਟੇਲਰ ਮਾਸਟਰ ਖੀਵਾ ਕਲਾਂ (ਮਾਨਸਾ)
– ਸੂਰਜ ਦੀਆਂ ਕਿਰਨਾਂ ਨੂੰ ਅਜਿਹੇ ਸੈਲਾਂ ਉੱਪਰ ਪਾਇਆ ਜਾਂਦਾ ਹੈ ਜਿਹੜੇ ਇਸਨੂੰ ਸਿੱਧਿਆਂ ਹੀ ਬਿਜਲੀ ਊਰਜਾ ਵਿਚ ਬਦਲ ਦਿੰਦੇ ਹਨ। ਇਸ ਬਿਜਲੀ ਨਾਲ ਬੈਟਰੀ ਚਾਰਜ ਕਰ ਲਈਆਂ ਜਾਂਦੀਆਂ ਹਨ। ਜਿਹੜੀ ਰਾਤਾਂ ਨੂੰ ਰੌਸ਼ਨੀ ਕਰਨ, ਟੀ.ਵੀ. ਚਲਾਉਣ ਅਤੇ ਮੋਟਰਾਂ-ਕਾਰਾਂ ਚਲਾਉਣ ਦੇ ਕੰਮ ਆਉਂਦੀਆਂ ਹਨ।
– ਅਸਲ ਵਿਚ ਧਰਤੀ ਸੂਰਜ ਨੂੰ ਅਤੇ ਸੂਰਜ ਧਰਤੀ ਨੂੰ ਹੀ ਨਹੀਂ ਖਿੱਚਦਾ ਪਰ ਅਜਿਹੇ ਹਜ਼ਾਰਾਂ ਗ੍ਰਹਿ ਹਨ ਜਿਹੜੇ ਇਕ ਦੂਜੇ ਨੂੰ ਖਿੱਚ ਰਹੇ ਹਨ। ਅਰਬਾਂ ਸਾਲਾਂ ਦੇ ਅਰਸੇ ਦੌਰਾਨ ਇਨ੍ਹਾਂ ਨੇ ਇਕ ਦੂਜੇ ਦੀ ਖਿੱਚ ਰਾਹੀਂ ਆਪਣੀ ਸਥਿਤੀ ਨੂੰ ਸੰਤੁਲਿਤ ਕਰ ਲਿਆ ਹੈ।
– ਹਜਰਾਇਤ ਨਾਲ ਕੋਈ ਵੀ ਜਾਣਕਾਰੀ ਨਹੀਂ ਮਿਲ ਸਕਦੀ।
***

Back To Top