? ਪੂਰਬ ਵੱਲੋਂ ਚੱਲਣ ਵਾਲੀ ਹਵਾ ਨਮੀ ਵਾਲੀ ਤੇ ਪੱਛਮ ਵੱਲੋਂ ਚੱਲਣ ਵਾਲੀ ਹਵਾ ਖੁਸ਼ਕ ਕਿਉਂ ਹੁੰਦੀ ਹੈ।

? ਸੁਣਿਆ ਹੈ ਕਿ ਕਿਸੇ ਚਾਲਾਕ ਦਿਮਾਗ ਨੇ ਇਕ ਅਜਿਹਾ ਵਾਇਰਸ ਛੱਡਿਆ ਹੈ ਜਿਹੜਾ ਕੰਪਿਊਟਰਾਂ ਵਿਚ ਦਰਜ ਸਾਰੇ ਹੀ ਡਾਟੇ ਨੂੰ ਸਾਫ਼ ਕਰ ਦਿੰਦਾ ਹੈ। ਕੀ ਇਹ ਸੱਚ ਹੈ।
– ਕੁਲਦੀਪ ਕਰਮਗੜ੍ਹ ਪਿੰਡ ਕਰਮਗੜ੍ਹ ਢਾਣੀ, ਮਲੋਟ
– ਸਾਡੇ ਦੇਸ਼ ਦੀ ਪਹਾੜਾਂ ਦੀ ਸਥਿਤੀ ਇਸ ਤਰ੍ਹਾਂ ਹੈ ਕਿ ਜਿਹੜੀਆਂ ਹਵਾਵਾਂ ਸਮੁੰਦਰ ਤੋਂ ਆ ਕੇ ਹਿਮਾਲਾ ਪਰਬਤ ਨਾਲ ਟਕਰਾਉਂਦੀਆਂ ਹਨ, ਹਿਮਾਲਾ ਪਰਬਤ ਉਨ੍ਹਾਂ ਹਵਾਵਾਂ ਨੂੰ ਪੂਰਬ ਤੋਂ ਪੱਛਮ ਵੱਲ ਆਪਣੇ ਨਾਲ-ਨਾਲ ਲਈ ਆਉਂਦਾ ਹੈ। ਇਸ ਲਈ ਇਹ ਹਵਾਵਾਂ ਨਮੀ ਵਾਲੀਆਂ ਹੁੰਦੀਆਂ ਹਨ। ਪੱਛਮ ਵੱਲੋਂ ਆਉਣ ਵਾਲੀਆਂ ਹਵਾਵਾਂ ਨੂੰ ਰਸਤੇ ਵਿਚ ਰੋਕਣ ਵਾਲਾ ਕੋਈ ਪਹਾੜ ਨਹੀਂ ਹੈ।
– ਜੀ ਹਾਂ, ਅਜਿਹੇ ਬਹੁਤ ਸਾਰੇ ਵਾਇਰਸ ਹਨ, ਜਿਹੜੇ ਕੰਪਿਊਟਰਾਂ ਵਿਚ ਡਾਟੇ ਨੂੰ ਨਸ਼ਟ ਕਰ ਦਿੰਦੇ ਹਨ। ਅਸਲ ਵਿਚ ਇਹ ਵਾਇਰਸ ਨਹੀਂ ਹੁੰਦੇ ਸਗੋਂ ਡਾਟੇ ਨੂੰ ਨਸ਼ਟ ਕਰਨ ਵਾਲੇ ਪ੍ਰੋਗਰਾਮ ਹੀ ਹੁੰਦੇ ਹਨ ਜਿਹੜੇ ਕੁਝ ਹੋਰ ਸੰਦੇਸ਼ਾਂ ਜਾਂ ਪ੍ਰੋਗਰਾਮਾਂ ਨਾਲ ਲਾ ਕੇ ਭੇਜ ਦਿੱਤੇ ਜਾਂਦੇ ਹਨ। ਅੱਜ ਤੋਂ ਇਕ ਦਿਨ ਪਹਿਲਾਂ ਹੀ ਸਾਨੂੰ ਇੰਗਲੈਂਡ ਤੋਂ ਸਾਡੇ ਕਿਸੇ ਹਮਦਰਦ ਨੇ ਸੰਦੇਸ਼ ਦਿੱਤਾ ਹੈ ਕਿ ਸਾਡੇ ਕੰਪਿਊਟਰ `ਚ ‘ਕੈਰਬਨ’ ਨਾਂ ਦਾ ਵਾਇਰਸ ਹੈ। ਜਿਹੜਾ ‘ਨਾਰਟਨ ਐਂਟੀ ਵਾਇਰਸ’ ਰਾਹੀਂ ਖ਼ਤਮ ਕੀਤਾ ਜਾ ਸਕਦਾ ਹੈ। ਕਿਉਂਕਿ ਜਿਹੜੀ ਚਿੱਠੀ ਅਸੀਂ ਉਸ ਦੋਸਤ ਨੂੰ ਭੇਜੀ ਸੀ, ਸਾਡੇ ਕੰਪਿਊਟਰ ਵਿਚਲੇ ‘ਕੈਰਬਨ’ ਦਾ ਵਾਇਰਸ ਦੋਸਤ ਕੋਲ ਵੀ ਚਲਾ ਗਿਆ ਸੀ। ਉਸਨੂੰ ਪਤਾ ਲੱਗ ਗਿਆ ਅਤੇ ਉਸਨੂੰ ਇਸ ਤੋਂ ਬਚਣ ਦਾ ਢੰਗ ਵੀ ਪਤਾ ਸੀ। ਸੋ ਉਸਨੇ ਇਹ ਜਾਣਕਾਰੀ ਸਾਨੂੰ ਦੇ ਦਿੱਤੀ।
***

Back To Top