? ਧਰਤੀ ਬਿਨਾਂ ਆਧਾਰ ਕਿਸ ਤਰ੍ਹਾਂ ਖੜ੍ਹੀ ਹੈ।

ਮੇਘ ਰਾਜ ਮਿੱਤਰ

? ਚਲਦੇ ਸਾਈਕਲ ਜਾਂ ਸਕੂਟਰ ਤੇ ਡਿੱਗਣ ਤੋਂ ਬਚਣ ਲਈ ਕਿਸੇ ਸਹਾਰੇ ਦੀ ਜ਼ਰੂਰਤ ਨਹੀਂ ਪੈਂਦੀ ਜਦਕਿ ਇਸਦੇ ਖੜਨ ਤੇ ਡਿੱਗਣੋਂ ਬਚਣ ਲਈ ਸਹਾਰਾ ਚਾਹੀਦਾ ਹੈ। ਕਿਉਂ ?
– ਗੁਰਦੀਪ ਸਿੰਘ ਦੀਪ, ਪਿੰਡ ਕਰਮਗੜ੍ਹ (ਢਾਣੀ), ਮਲੋਟ
– ਧਰਤੀ ਆਪਣੇ ਦੂਰ ਨੇੜੇ ਹਜ਼ਾਰਾਂ ਗ੍ਰਹਿਾਂ ਨੂੰ ਆਪਣੇ ਵੱਲ ਖਿੱਚ ਰਹੀ ਹੈ ਅਤੇ ਉਹ ਗ੍ਰਹਿ ਵੀ ਇਸਨੂੰ ਆਪਣੇ ਵੱਲ ਖਿੱਚ ਰਹੇ ਹਨ ਅਤੇ ਇਹ ਸੂਰਜ ਦੁਆਲੇ ਲਾਟੂ ਦੀ ਤਰ੍ਹਾਂ ਆਪਣੇ ਆਲੇ-ਦੁਆਲੇ ਘੁੰਮਦੀ ਹੋਈ ਚੱਕਰ ਲਾ ਰਹੀ ਹੈ। ਸੋ ਇਸੇ ਗਤੀ ਅਤੇ ਖਿੱਚ ਕਾਰਨ ਇਹ ਅੱਜ ਦੀ ਸਥਿਤੀ ਵਿਚ ਹੈ।
– ਜਦੋਂ ਸਾਈਕਲ ਜਾਂ ਸਕੂਟਰ ਚੱਲਦਾ ਹੈ ਤਾਂ ਇਸਦੀ ਗਤੀ ਕਾਰਨ ਇਸ ਵਿਚ ਅਜਿਹਾ ਬਲ ਪੈਦਾ ਹੁੰਦਾ ਹੈ ਜਿਹੜਾ ਇਸਨੂੰ ਡਿੱਗਣ ਨਹੀਂ ਦਿੰਦਾ। ਜੇ ਤੁਸੀਂ ਇਕ ਡੋਲੂ ਵਿਚ ਪਾਣੀ ਭਰ ਕੇ ਆਪਣੀ ਬਾਂਹ ਨਾਲ ਉੱਪਰ ਤੋਂ ਹੇਠਾਂ ਨੂੰ ਘੁਮਾਉਣਾ ਸ਼ੁਰੂ ਕਰ ਦੇਵੋ ਤਾਂ ਤੁਸੀਂ ਦੇਖੋਗੇ ਕਿ ਪਾਣੀ ਨਹੀਂ ਡੁੱਲੇ੍ਹਗਾ। ਇਸ ਬਲ ਨੂੰ ਸੈਂਟਰੀਫਿਊਗਲ ਬਲ ਕਿਹਾ ਜਾਂਦਾ ਹੈ।
***

Back To Top