? ਮੇਰੀ ਉਮਰ 18 ਸਾਲ ਹੈ। ਮੇਰਾ ਕੱਦ 5 ਫੁੱਟ 3 ਇੰਚ ਹੈ। ਕਿਰਪਾ ਕਰਕੇ ਮੈਨੂੰ ਕੋਈ ਸੁਝਾਅ ਜਾਂ ਕੋਈ ਦਵਾਈ ਖਾਣ ਬਾਰੇ ਦੱਸੋ ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹੋਵਾਂਗਾ।

ਮੇਘ ਰਾਜ ਮਿੱਤਰ

? ਸਾਡੇ ਭਾਰਤ ਵਿਚ ਕੋਈ ਉਡਨ ਤਸ਼ਤਰੀ ਉਤਰੀ ਹੈ, ਜੇ ਉੱਤਰੀ ਹੈ ਤਾਂ ਕਿਹੜੇ ਸਨ ਵਿਚ ਉੱਤਰੀ ਹੈ।
? ਸੁਪਨਦੋਸ਼ ਹੋਣ ਦਾ ਕੀ ਕਾਰਨ ਹੈ, ਤੇ ਇਸ ਦਾ ਇਲਾਜ ਕੀ ਹੈ।
? ਮੱਛਰ ਨੂੰ ਮਾਰਨ ਦਾ ਆਸਾਨ ਤਰੀਕਾ ਕਿਹੜਾ ਹੈ।
– ਰੁਪਿੰਦਰ ਸਿੰਘ , ਵੀ.ਪੀ.ਓ. , ਸਾਹਨੇਵਾਲ (ਲੁਧਿਆਣਾ)
– ਨਿਯਮਿਤ ਰੂਪ ਨਾਲ ਕਸਰਤ ਰਾਹੀਂ ਅਤੇ ਸੰਤੁਲਿਤ ਆਹਾਰ ਰਾਹੀਂ ਤੁਸੀਂ ਆਪਣੀ ਸਿਹਤ ਵਿਚ ਸੁਧਾਰ ਕਰ ਸਕਦੇ ਹੋ।
– ਪੂਰੇ ਸੰਸਾਰ ਵਿਚ ਕੋਈ ਅਜਿਹੀ ਥਾਂ ਨਹੀਂ ਜਿੱਥੇ ਕਿਸੇ ਹੋਰ ਗ੍ਰਹਿ ਤੋਂ ਆਈ ਉੱਡਣ ਤਸ਼ਤਰੀ ਉੱਤਰੀ ਹੋਵੇ। ਹੁਣ ਤੱਕ ਬਹੁਤ ਸਾਰੇ ਅਜਿਹੇ ਸਥਾਨਾਂ ਅਤੇ ਘਟਨਾਵਾਂ ਦੀ ਪੜਤਾਲ ਕੀਤੀ ਗਈ ਹੈ ਜਿੱਥੇ ਉੱਡਣ ਤਸ਼ਤਰੀਆਂ ਦੇ ਉਤਰਨ ਦਾ ਦਾਅਵਾ ਕੀਤਾ ਗਿਆ ਸੀ। ਪਰ ਅਜਿਹੀਆਂ ਸਾਰੀਆਂ ਪੜਤਾਲਾਂ ਨੇ ਝੂਠਾ ਦਾਅਵਾ ਕਰਨ ਵਾਲਿਆਂ ਨੂੰ ਨੰਗਿਆਂ ਕੀਤਾ ਹੈ।
– ਜਿਵੇਂ ਪਹਿਲਾਂ ਵੀ ਕਈ ਵਾਰ ਦੱਸਿਆ ਜਾ ਚੁੱਕਿਆ ਹੈ ਕਿ ਸਾਡਾ ਮਨ ਸਰੀਰ ਦਾ ਕਦੇ ਨਾ ਸੌਣ ਵਾਲਾ ਭਾਗ ਹੈ। ਇਹ ਦਿਨ ਰਾਤ ਕਲਪਨਾਵਾਂ ਕਰਦਾ ਹੀ ਰਹਿੰਦਾ ਹੈ ਅਤੇ ਸਾਡੇ ਸਰੀਰ ਦੇ ਅੰਗ ਇਨ੍ਹਾਂ ਕਲਪਨਾਵਾਂ ਕਾਰਨ ਹਰਕਤਾਂ ਹੀ ਕਰਦੇ ਰਹਿੰਦੇ ਹਨ। ਸੋ ਇਹ ਮਨ ਦੀ ਕਲਪਨਾ ਤਹਿਤ ਸਰੀਰ ਦੇ ਅੰਗਾਂ ਦੀ ਇਕ ਕਾਰਵਾਈ ਹੀ ਹੈ।
– ਮੱਛਰ ਨੂੰ ਮਾਰਨ ਦਾ ਸਭ ਤੋਂ ਆਸਾਨ ਤਰੀਕਾ ਤਾਂ ਆਪਣੇ ਘਰਾਂ ਦੇ ਆਲੇ-ਦੁਆਲੇ ਤੋਂ ਖੜੇ੍ਹ ਪਾਣੀ ਨੂੰ ਖ਼ਤਮ ਕਰਨਾ ਹੀ ਹੈ।
***

Back To Top